LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ : 22 ਅਗਸਤ ਨੂੰ ਪੈਣਗੀਆਂ ਵੋਟਾਂ 

19election

ਨਵੀਂ ਦਿੱਲੀ (ਇੰਟ.)- ਗੁਰਦੁਆਰਾ ਇਲੈਕਸ਼ਨ ਡਾਇਰੈਕਟੋਰੇਟ (Gurdwara Election Directorate) ਮੁਤਾਬਿਕ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (Delhi Sikh Gurdwara Management Committee) ਦੀਆਂ ਚੋਣਾਂ 22 ਅਗਸਤ (22 August) ਨੂੰ ਹੋਣਗੀਆਂ। 3.42 ਲੱਖ ਤੋਂ ਵੱਧ ਸਿੱਖ ਇਨ੍ਹਾਂ ਚੋਣਾਂ ਵਿਚ ਹਿੱਸਾ ਲੈਣਗੇ। ਇਹ ਚੋਣਾਂ ਪਹਿਲਾਂ 25 ਅਪ੍ਰੈਲ ਨੂੰ ਹੋਣੀਆਂ ਸਨ, ਪ੍ਰੰਤੂ ਕੋਵਿਡ 19 (Covid 19) ਕਾਰਨ ਇਨ੍ਹਾਂ ਚੋਣਾਂ ਨੂੰ ਮੁਲਤਵੀ ਕਰ ਦਿੱਤੀਆਂ ਗਈਆਂ ਸਨ। ਚੋਣਾਂ ਲਈ ਦਿੱਲੀ ਦੇ 46 ਗੁਰਦੁਆਰਿਆਂ ਵਿਚ 23 ਰਿਟਰਨਿੰਗ ਅਫ਼ਸਰ (Returning Officer) ਤਾਇਨਾਤ ਹੋਣਗੇ। ਵੋਟਿੰਗ (Voting) ਲਈ ਦਿੱਲੀ ਦੇ ਸਰਕਾਰੀ ਸਕੂਲਾਂ ਵਿਚ 546 ਪੋਲਿੰਗ ਸਟੇਸ਼ਨ (Polling Station) ਸਥਾਪਿਤ ਹੋਣਗੇ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (Delhi Sikh Gurdwara Management Committee) ਦੀਆਂ ਚੋਣਾਂ ਵਿਚ ਕੁੱਲ 312 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ, ਜਿਨ੍ਹਾਂ ਵਿਚ 132 ਆਜ਼ਾਦ ਉਮੀਦਵਾਰ ਹਨ। 25 ਅਗਸਤ ਨੂੰ ਵੋਟਾਂ ਦੀ ਗਿਣਤੀ ਹੋਵੇਗੀ।

Delhi Gurudwara Management Committee offers its hospitals for coronavirus  treatment

Read more- ਚੰਡੀਗੜ੍ਹ ਵਿਚ ਸਾਈਕਲ ਸ਼ੇਅਰਿੰਗ ਪ੍ਰਾਜੈਕਟ : Lock ਨਾ ਲੱਗੇ ਤਾਂ ਇਕ ਮਹੀਨਾ ਫ੍ਰੀ ਚਲਾਓ ਸਾਈਕਲ

ਪਰ ਚੋਣਾਂ ਤੋਂ ਪਹਿਲਾਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਗੁਰਦੁਆਰੇ ਦੀ ਚੋਣ ਰਾਜਨੀਤੀ ਵਿਚ ਸ਼ਾਮਲ ਪਾਰਟੀਆਂ ਦੇ ਖਿਲਾਫ ਮਾਹੌਲ ਬਣਾਉਣ ਵਿਚ ਜੁਟੇ ਹੋਏ ਹਨ। ਚੋਣਾਂ ਵਿਚ ਸਭ ਤੋਂ ਵੱਡੀ ਚੁਣੌਤੀ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ (ਸ਼ਿਅਦ-ਬਾਦਲ) ਦੀ ਸੱਤਾ ਨੂੰ ਕਾਬਜ਼ ਰੱਖਣਾ ਹੈ। ਹਾਲਾਂਕਿ ਸੱਤਾਧਾਰੀ ਪਾਰਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਖਿਲਾਫ ਜਾਰੀ ਹੋਏ ਲੁਕਆਊਟ ਨੋਟਿਸ ਤੋਂ ਬਾਅਦ ਸ਼ਿਅਦ ਬਾਦਲ ਦੀ ਚੁਣੌਤੀ ਵੱਧ ਗਈ ਹੈ। ਸਿਰਸਾ 'ਤੇ ਕਮੇਟੀ ਦੇ ਮਹਾਮੰਤਰੀ ਹੋਣ ਦੌਰਾਨ ਫੰਡ ਦੀ ਦੁਰਵਰਤੋਂ ਦਾ ਦੋਸ਼ ਲੱਗਾ ਸੀ। ਇਸ ਨੂੰ ਲੈ ਕੇ ਦਿੱਲੀ ਪੁਲਿਸ ਦੀ ਆਰਥਿਕ ਕ੍ਰਾਈਮ ਬ੍ਰਾਂਚ ਨੇ ਮਾਮਲਾ ਦਰਜ ਕੀਤਾ ਸੀ। ਜਿਸ ਤੋਂ ਬਾਅਦ ਪਟਿਆਲਾ ਹਾਊਸ ਕੋਰਟ ਵਿਚ ਮਾਮਲੇ ਦੀ ਸੁਣਵਾਈ ਦੇ ਪੁਲਿਸ ਨੇ ਸਿਰਸਾ ਦੇ ਖਿਲਾਫ ਲੁਕਆਊਟ ਨੋਟਿਸ ਜਾਰੀ ਹੋਣ ਦੀ ਜਾਣਕਾਰੀ ਦਿੱਤੀ ਸੀ।

Read more- ਚੰਡੀਗੜ੍ਹ ਵਿਚ ਭਾਜਪਾ ਦੀ ਜਨ ਆਸ਼ੀਰਵਾਦ ਯਾਤਰਾ ਦਾ ਵਿਰੋਧ, ਅਨੁਰਾਗ ਠਾਕੁਰ ਨੂੰ ਦਿਖਾਈਆਂ ਕਾਲੀਆਂ ਝੰਡੀਆਂ
ਸਿਰਸਾ ਦੇ ਸਾਹਮਣੇ ਆਈਆਂ ਚੁਣੌਤੀਆਂ ਦਾ ਲਾਭ ਚੁੱਕਣ ਅਤੇ ਸੱਤਾ ਲਈ ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸਿਰਸਾ ਖਿਲਾਫ ਮੋਰਚਾ ਖੋਲ ਦਿੱਤਾ ਹੈ। ਇੰਨਾ ਹਾ ਨਹੀਂ ਸ਼ਿਅਦ-ਬਾਦਲ ਤੋਂ ਵੱਖ ਹੋ ਕੇ ਜਗ ਆਸਰਾ ਗੁਰੂ ਓਟ (ਜਾਗੋ) ਨਾਂ ਨਾਲ ਸੰਗਠਨ ਬਣਾ ਕੇ ਮਨਜੀਤ ਸਿੰਘ ਜੀ.ਕੇ. ਵੀ ਤਾਲ ਠੋਕ ਰਹੇ ਹਨ। ਹਾਲਾਂਕਿ ਮਨਜੀਤ ਸਿੰਘ ਜੀ.ਕੇ. ਨੂੰ ਫੰਡ ਦੀ ਦੁਰਵਰਤੋਂ ਨੂੰ ਲੈ ਕੇ ਦੋਸ਼ਾਂ ਤੋਂ ਬਾਅਦ ਹੀ ਸਾਲ 2019 ਵਿਚ ਡੀ.ਐੱਸ.ਜੀ.ਐੱਮ.ਸੀ. ਦੇ ਪ੍ਰਧਾਨ ਅਹੁਦੇ ਦੇ ਨਾਲ ਸ਼ਿਅਦ ਬਾਦਲ ਤੋਂ ਵੀ ਵੱਖ ਹੋਣਾ ਪਿਆ ਸੀ। ਇਸ ਤੋਂ ਬਾਅਦ ਹੀ ਉਸ ਸਮੇਂ ਦੇ ਮਹਾਮੰਤਰੀ ਸਿਰਸਾ ਨੂੰ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਸੀ।

In The Market