LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸੋਸ਼ਲ ਮੀਡੀਆ ਸਮੱਗਰੀ ਨੂੰ ਲੈ ਕੇ ਸਰਕਾਰ ਚੌਕਸ, 73 ਟਵਿੱਟਰ ਹੈਂਡਲ, 4 ਯੂਟਿਊਬ ਚੈਨਲ ਬਲੌਕ

11j social media

ਨਵੀਂ ਦਿੱਲੀ- ਆਈਟੀ ਮੰਤਰਾਲਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਅਤੇ ਯੂਟਿਊਬ ਦੇ ਕੁਝ ਚੈਨਲਾਂ ਅਤੇ ਹੈਂਡਲਸ ਦੇ ਖਿਲਾਫ ਕਾਰਵਾਈ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ 'ਤੇ ਫਰਜ਼ੀ ਕੈਬਨਿਟ ਮੀਟਿੰਗ ਨਾਲ ਸਬੰਧਤ ਭੜਕਾਊ ਸਮੱਗਰੀ ਪ੍ਰਕਾਸ਼ਿਤ ਕਰਨ ਦਾ ਦੋਸ਼ ਹੈ। ਮੰਤਰੀ ਰਾਜੀਵ ਚੰਦਰਸ਼ੇਖਰ ਦੀ ਸ਼ਿਕਾਇਤ ਤੋਂ ਬਾਅਦ ਸਰਕਾਰ ਨੇ ਇਹ ਕਦਮ ਚੁੱਕਿਆ ਹੈ। ਪਿਛਲੇ ਸਾਲ ਦਸੰਬਰ 'ਚ ਵੀ ਸਰਕਾਰ ਨੇ ਵੱਡੀ ਗਿਣਤੀ 'ਚ ਯੂ-ਟਿਊਬ ਚੈਨਲਾਂ ਨੂੰ ਬਲਾਕ ਕਰਨ ਦਾ ਹੁਕਮ ਦਿੱਤਾ ਸੀ।

Also Read: ਦੁਨੀਆ 'ਚ ਪਹਿਲੀ ਵਾਰ ਇਨਸਾਨੀ ਸਰੀਰ 'ਚ ਧੜਕਿਆ 'ਸੂਰ ਦਾ ਦਿਲ', ਅਮਰੀਕੀ ਡਾਕਟਰਾਂ ਰਚਿਆ ਇਤਿਹਾਸ

ਟਾਈਮਜ਼ ਆਫ ਇੰਡੀਆ ਦੇ ਮੁਤਾਬਕ ਮੰਤਰਾਲਾ ਨੇ 73 ਟਵਿੱਟਰ ਹੈਂਡਲ, ਚਾਰ ਯੂਟਿਊਬ ਚੈਨਲ ਅਤੇ ਇੰਸਟਾਗ੍ਰਾਮ 'ਤੇ ਇਕ ਗੇਮ ਦੇ ਖਿਲਾਫ ਕਾਰਵਾਈ ਕੀਤੀ ਹੈ। ਰਿਪੋਰਟ 'ਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਹ ਹੈਂਡਲ ਪਾਕਿਸਤਾਨ ਨਾਲ ਜੁੜੇ ਹੋਏ ਹਨ। ਨਾਲ ਹੀ ਮੰਤਰੀ ਚੰਦਰਸ਼ੇਖਰ ਵੱਲੋਂ ਵੀ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਭੜਕਾਊ ਵੀਡੀਓ ਬਾਰੇ ਜਾਣਕਾਰੀ ਸਭ ਤੋਂ ਪਹਿਲਾਂ ਚੰਦਰਸ਼ੇਖਰ ਦੇ ਟਵਿੱਟਰ ਹੈਂਡਲ 'ਤੇ ਸਾਂਝੀ ਕੀਤੀ ਗਈ ਸੀ, ਜਿੱਥੇ ਇੱਕ ਉਪਭੋਗਤਾ ਨੇ ਉਨ੍ਹਾਂ ਨੂੰ "ਪ੍ਰਧਾਨ ਮੰਤਰੀ ਨੂੰ ਦਿਖਾਉਣ ਵਾਲੇ ਇੱਕ ਬਹੁਤ ਹੀ ਹਿੰਸਕ ਵੀਡੀਓ ਦੇ ਖਿਲਾਫ ਕਾਰਵਾਈ ਕਰਨ" ਦੀ ਬੇਨਤੀ ਕੀਤੀ ਸੀ।

ਚੰਦਰਸ਼ੇਖਰ ਨੇ ਕਿਹਾ ਕਿ 'ਫਰਜ਼ੀ ਅਤੇ ਹਿੰਸਕ' ਵੀਡੀਓ ਦਸੰਬਰ 2020 ਤੋਂ ਜਨਤਕ ਖੇਤਰ ਵਿੱਚ ਹੈ। ਉਪਭੋਗਤਾ ਦੀ ਬੇਨਤੀ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਮੰਤਰੀ ਨੇ ਕਿਹਾ ਕਿ ਇਸ 'ਤੇ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਬਾਅਦ 'ਚ ਕਿਹਾ ਕਿ ਸੁਰੱਖਿਅਤ ਅਤੇ ਭਰੋਸੇਮੰਦ ਇੰਟਰਨੈੱਟ 'ਤੇ ਟਾਸਕ ਫੋਰਸ ਨੇ ਇਸ ਮਾਮਲੇ 'ਤੇ ਕੰਮ ਕੀਤਾ ਹੈ। ਚੰਦਰਸ਼ੇਖਰ ਨੇ ਜਾਣਕਾਰੀ ਦਿੱਤੀ, "ਟਵਿੱਟਰ, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ 'ਤੇ ਨਕਲੀ / ਭੜਕਾਊ ਸਮੱਗਰੀ ਨੂੰ ਸਾਂਝਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਹੈਂਡਲਸ ਨੂੰ ਬਲੌਕ ਕਰ ਦਿੱਤਾ ਗਿਆ ਹੈ।" ਮਾਲਕਾਂ ਦੀ ਪਛਾਣ ਕਰ ਲਈ ਗਈ ਹੈ।

Also Read: ਸ਼ਾਹਰੁਖ ਖਾਨ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਪੁਲਿਸ ਨੇ ਕੀਤਾ ਗ੍ਰਿਫਤਾਰ

21 ਦਸੰਬਰ, 2021 ਨੂੰ ਪ੍ਰਕਾਸ਼ਿਤ ਭਾਸ਼ਾ ਦੀਆਂ ਖਬਰਾਂ ਦੇ ਅਨੁਸਾਰ, ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਕਿਹਾ ਕਿ ਉਸ ਨੇ ਖੁਫੀਆ ਏਜੰਸੀਆਂ ਦੇ ਨਾਲ ਤਾਲਮੇਲ ਵਾਲੇ ਯਤਨਾਂ ਵਿੱਚ 20 ਯੂਟਿਊਬ ਚੈਨਲਾਂ ਅਤੇ ਦੋ ਵੈੱਬਸਾਈਟਾਂ ਨੂੰ ਬਲਾਕ ਕਰਨ ਦੇ ਹੁਕਮ ਦਿੱਤੇ ਹਨ, ਕਿਉਂਕਿ ਉਹ ਭਾਰਤ ਵਿਰੋਧੀ ਪ੍ਰਚਾਰ ਵਿੱਚ ਸ਼ਾਮਲ ਸਨ ਅਤੇ ਜਾਅਲੀ ਖ਼ਬਰਾਂ ਫੈਲਾਉਣਾ ਰਹੇ । ਮੰਤਰਾਲਾ ਨੇ ਸੋਮਵਾਰ ਨੂੰ ਦੋ ਹੁਕਮ ਜਾਰੀ ਕੀਤੇ, ਇਕ ਯੂਟਿਊਬ ਨੂੰ 20 ਚੈਨਲਾਂ ਨੂੰ ਬਲਾਕ ਕਰਨ ਦਾ ਨਿਰਦੇਸ਼ ਦਿੱਤਾ ਅਤੇ ਦੂਜਾ ਹੁਕਮ ਦੋ ਨਿਊਜ਼ ਵੈੱਬਸਾਈਟਾਂ ਨੂੰ ਬਲਾਕ ਕਰਨ ਦਾ ਸੀ।

In The Market