LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਚੋਣਾਂ ਤੋਂ ਪਹਿਲਾਂ ਹਮਲੇ ਕਰਵਾ ਸਕਦਾ ਹੈ ISI, ਸੁਰੱਖਿਆ ਏਜੰਸੀਆਂ ਨੂੰ ਮਿਲਿਆ ਵੱਡਾ ਅਲਰਟ

19 ocy security

ਨਵੀਂ ਦਿੱਲੀਂ : ਪੰਜਾਬ ਵਿਚ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਨੂੰ ਵੱਡਾ ਅਲਰਟ ਮਿਲਿਆ ਹੈ। ਸੁਰੱਖਿਆ ਏਜੰਸੀਆਂ ਨੇ ਪੰਜਾਬ ਤੇ ਚੰਡੀਗੜ੍ਹ ਇੰਟੈਲੀਜੈਂਸ ਵਿੰਗ ਨੂੰ ਇਕ ਮਹੱਤਵਪੂਰਨ ਅਲਰਟ ਭੇਜ ਕੇ ਦੱਸਿਆ ਹੈ ਕਿ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਕਿਸਤਾਨ ਦਾ ISI ਵੱਡੇ ਹਮਲੇ ਪੰਜਾਬ ਵਿਚ ਕਰਵਾ ਸਕਦਾ ਹੈ। ਦੱਸਿਆ ਗਿਆ ਹੈ ਕਿ ਆਈਐੱਸਆਈ ਅਨਡਿਟੈਕਟਿਡ ਡਰੋਨਾਂ ਦੇ ਰਾਹੀਂ ਹਥਿਆਰ, ਡਰੱਗਸ ਤੇ ਵਿਸਫੋਟਕ ਸਮੱਗਰੀ ਸਰਹੱਦ ਪਾਰ ਤੋਂ ਪੰਜਾਬ ਦੀ ਸਰਹੱਦ ਵਿਚ ਭੇਜ ਸਕਦਾ ਹੈ। 

Also Read : ਯੂਪੀ ਚੋਣਾਂ 'ਚ 40% ਔਰਤਾਂ ਨੂੰ ਟਿਕਟ ਦਵੇਗੀ ਕਾਂਗਰਸ ! ਪ੍ਰਿਯੰਕਾ ਗਾਂਧੀ ਵੱਲੋਂ ਕੀਤਾ ਜਾ ਸਕਦਾ ਐਲਾਨ 

ਅਲਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਖਾਲਿਸਤਾਨ ਮੂਵਮੈਂਟ ਨਾਲ ਜੁੜੇ ਲੋਕ ਪੰਜਾਬ ਵਿਚ ਮਾਹੌਲ ਖਰਾਬ ਕਰ ਸਕਦੇ ਹਨ। ਅਲਰਟ ਵਿਚ ਦੱਸਿਆ ਗਿਆ ਹੈ ਕਿ ਐਂਟੀ ਸੋਸ਼ਲ ਐਲੀਮੈਂਟ ਵੀ ਹਿੰਸਾ ਦੀਆਂ ਘਟਨਾਵਾਂ ਦੇ ਰਾਹੀਂ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਵਿਚ ਹਨ। ਇਸ ਦੇ ਨਾਲ ਹੀ ਖਾਲਿਸਤਾਨੀ ਸਿੰਪੈਥਾਈਜ਼ਰ ਉੱਤੇ ਨਜ਼ਰ ਰੱਖਣ ਤੇ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਵੀ ਨਜ਼ਰ ਰੱਖਣ ਲਈ ਕਿਹਾ ਗਿਆ ਹੈ। ਇਸ ਅਲਰਟ ਦੇ ਬਾਅਦ ਪੰਜਾਬ ਦੇ ਚੰਡੀਗੜ੍ਹ ਦੀ ਇੰਟੈਲੀਜੈਂਸ ਵਿੰਗ ਦੀਆਂ ਸਾਰੀਆਂ ਯੂਨਿਟਾਂ ਨੂੰ ਅਲਰਟ ਉੱਤੇ ਰੱਖਿਆ ਗਿਆ ਹੈ।

Also Read : ਵਿਅਕਤੀ ਦੇ ਪੇਟ 'ਚ 6 ਮਹੀਨਿਆਂ ਤੋਂ ਸੀ ਦਰਦ, ਆਪ੍ਰੇਸ਼ਨ ਕੀਤਾ ਤਾਂ ਨਿਕਲਿਆ ਮੋਬਾਇਲ

ਦੱਸ ਦਈਏ ਕਿ ਜਿਸ ਤਰ੍ਹਾਂ ਨਾਲ ਹਾਲ ਵਿਚ ਪਾਕਿਸਤਾਨ ਆਈਐੱਸਆਈ ਵਲੋਂ ਪੰਜਾਬ ਦੀ ਸਰਹੱਦ ਵਿਚ ਡਰੋਨ ਦੇ ਰਾਹੀਂ ਵਿਸਫੋਟਕ ਸਮੱਗਰੀ ਤੇ ਨਸ਼ੀਲੇ ਪਦਾਰਥ ਭੇਜ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ਾਂ ਹੋ ਰਹੀਆਂ ਹਨ, ਇਸ ਤੋਂ ਸਾਫ ਹੈ ਕਿ ਪਾਕਿਸਤਾਨ ਦਾ ਆਈਐੱਸਆਈ ਪੰਜਾਬ ਚੋਣਾਂ ਨੂੰ ਲੈ ਕੇ ਗੜਬੜੀ ਫੈਲਾਉਣ ਦੀ ਪੁਰਜ਼ੋਰ ਕੋਸ਼ਿਸ਼ਾਂ ਵਿਚ ਲੱਗਿਆ ਹੋਇਆ ਹੈ।

In The Market