LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਆਈਫੋਨ 14 ਹੋਵੇਗਾ ਆਈਫੋਨ 13 ਤੋਂ ਇੰਨਾ ਸਸਤਾ? ਲੀਕ ਹੋਈ ਕੀਮਤ, 7 ਸਤੰਬਰ ਨੂੰ ਐਪਲ ਈਵੈਂਟ

14 iphone

ਨਵੀਂ ਦਿੱਲੀ- ਆਈਫੋਨ 14 ਸੀਰੀਜ਼ ਛੇਤੀ ਹੀ ਲਾਂਚ ਹੋਣ ਜਾ ਰਿਹਾ ਹੈ। 7 ਸਤੰਬਰ ਨੂੰ ਐਪਲ ਦਾ ਲਾਂਚ ਈਵੈਂਟ ਹੈ, ਜਿਸ 'ਚ ਇਸ ਸੀਰੀਜ਼ ਦੇ ਚਾਰ ਸਮਾਰਟਫੋਨ ਲਾਂਚ ਕੀਤੇ ਜਾ ਸਕਦੇ ਹਨ। ਜੇਕਰ ਤੁਸੀਂ ਨਵਾਂ ਆਈਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਨੂੰ ਥੋੜਾ ਇੰਤਜ਼ਾਰ ਕਰਨਾ ਪਵੇਗਾ। ਇਸ ਦੇ ਦੋ ਕਾਰਨ ਹਨ। ਇੱਕ ਨਵਾਂ ਆਈਫੋਨ ਅਤੇ ਦੂਜਾ ਇਸਦੀ ਕੀਮਤ ਹੈ।
ਸੌਖੇ ਸ਼ਬਦਾਂ ਵਿੱਚ, ਨਵਾਂ ਆਈਫੋਨ ਹੋਵੇਗਾ, ਜੋ ਇੱਕ ਹਫ਼ਤੇ ਵਿੱਚ ਲਾਂਚ ਹੋਣ ਜਾ ਰਿਹਾ ਹੈ। ਇਸ ਦੇ ਨਾਲ ਹੀ ਇਸਦੀ ਕੀਮਤ ਬਾਰੇ ਜੋ ਜਾਣਕਾਰੀ ਆ ਰਹੀ ਹੈ, ਉਸ ਮੁਤਾਬਕ iPhone 14 ਦੀ ਕੀਮਤ ਪਿਛਲੇ ਆਈਫੋਨ ਤੋਂ ਘੱਟ ਹੋ ਸਕਦੀ ਹੈ। ਆਉਣ ਵਾਲੀ ਸੀਰੀਜ਼ 'ਚ ਐਪਲ ਚਾਰ ਮਾਡਲ ਲਾਂਚ ਕਰ ਸਕਦਾ ਹੈ- iPhone 14, iPhone 14 Max, iPhone 14 Pro ਅਤੇ iPhone 14 Pro Max। ਰਿਪੋਰਟਾਂ ਮੁਤਾਬਕ ਆਈਫੋਨ 14 ਦੀ ਕੀਮਤ ਉਮੀਦ ਤੋਂ ਕਾਫੀ ਘੱਟ ਹੋਵੇਗੀ।
ਕੀ ਨਵਾਂ ਆਈਫੋਨ ਹੋਵੇਗਾ ਸਸਤਾ?
iPhone 13 ਦਾ ਬੇਸ ਵੇਰੀਐਂਟ ਯਾਨੀ 128GB ਸਟੋਰੇਜ ਵੇਰੀਐਂਟ $799 ਦੀ ਕੀਮਤ 'ਤੇ ਲਾਂਚ ਕੀਤਾ ਗਿਆ ਸੀ। ਆਈਫੋਨ 14 ਦੀ ਕੀਮਤ ਅਮਰੀਕੀ ਬਾਜ਼ਾਰ 'ਚ 50 ਡਾਲਰ ਘੱਟ ਹੋਵੇਗੀ। ਯਾਨੀ ਇਸ ਫੋਨ ਨੂੰ 749 ਡਾਲਰ (ਕਰੀਬ 59,600 ਰੁਪਏ) ਦੀ ਕੀਮਤ 'ਤੇ ਲਾਂਚ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਸਾਨੂੰ ਇਸ ਵਾਰ ਮਿੰਨੀ ਵਰਜ਼ਨ ਦੇਖਣ ਨੂੰ ਨਹੀਂ ਮਿਲੇਗਾ। ਇਸ ਦੀ ਬਜਾਏ ਕੰਪਨੀ ਆਈਫੋਨ 14 ਮੈਕਸ ਦੇ ਸਕਦੀ ਹੈ। ਇਸ ਦੀ ਕੀਮਤ 849 ਡਾਲਰ (ਕਰੀਬ 67,600 ਰੁਪਏ) ਹੋ ਸਕਦੀ ਹੈ। ਦੁਨੀਆ ਭਰ 'ਚ ਵਧਦੀ ਮਹਿੰਗਾਈ ਨੂੰ ਦੇਖਦੇ ਹੋਏ ਐਪਲ ਨਵੇਂ ਆਈਫੋਨ 14 ਸੀਰੀਜ਼ ਦੀ ਕੀਮਤ 'ਚ ਜ਼ਿਆਦਾ ਵਾਧਾ ਨਹੀਂ ਕਰੇਗੀ।
ਐਪਲ ਘੱਟ ਕੀਮਤ 'ਤੇ ਨਵਾਂ ਆਈਫੋਨ ਕਿਉਂ ਲਾਂਚ ਕਰੇਗਾ?
ਮਹਿੰਗਾਈ ਦੇ ਨਾਲ-ਨਾਲ ਵਿਦੇਸ਼ੀ ਮੁਦਰਾ ਦਰ ਵੀ ਦੁਨੀਆ ਭਰ ਵਿੱਚ ਵਧ ਰਹੀ ਹੈ। ਇਸ ਸਥਿਤੀ ਵਿੱਚ ਕੰਪਨੀ ਇੱਕ ਸੁਰੱਖਿਅਤ ਬਦਲ ਅਪਣਾਉਣਾ ਚਾਹੇਗੀ। ਕੰਪਨੀ iPhone 14 Pro ਅਤੇ iPhone 14 Pro Max ਦੀ ਕੀਮਤ ਜ਼ਿਆਦਾ ਰੱਖ ਸਕਦੀ ਹੈ।
ਇਨ੍ਹਾਂ ਦੋਵਾਂ ਹੈਂਡਸੈੱਟਾਂ ਦੀ ਕੀਮਤ ਪਿਛਲੇ ਸਾਲ ਦੇ ਵੇਰੀਐਂਟ ਦੇ ਮੁਕਾਬਲੇ $50 ਤੋਂ $100 ਵੱਧ ਹੋ ਸਕਦੀ ਹੈ। ਯਾਨੀ iPhone 14 Pro ਦੀ ਕੀਮਤ 1049 ਡਾਲਰ (ਕਰੀਬ 83,500 ਰੁਪਏ) ਹੋ ਸਕਦੀ ਹੈ, ਜਦਕਿ ਪ੍ਰੋ ਮੈਕਸ ਦੀ ਕੀਮਤ 1149 ਡਾਲਰ (ਕਰੀਬ 91,500 ਰੁਪਏ) ਹੋ ਸਕਦੀ ਹੈ।
ਕੀਮਤ ਘੱਟ ਰੱਖਣ ਦਾ ਇਕ ਹੋਰ ਕਾਰਨ ਹੈ। ਕੁਝ ਸਮਾਂ ਪਹਿਲਾਂ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਸੀ ਕਿ ਕੰਪਨੀ iPhone 14 ਅਤੇ iPhone 14 Max 'ਚ ਪੁਰਾਣਾ ਪ੍ਰੋਸੈਸਰ ਯਾਨੀ A15 Bionic ਦੇ ਸਕਦੀ ਹੈ।
ਇਸ ਦੇ ਨਾਲ ਹੀ ਕੰਪਨੀ ਪ੍ਰੋ ਸੀਰੀਜ਼ 'ਚ ਨਵਾਂ ਪ੍ਰੋਸੈਸਰ ਦੇਵੇਗੀ। ਹਾਲਾਂਕਿ ਇਹ ਸਾਰੀ ਜਾਣਕਾਰੀ ਲੀਕ ਹੋਈਆਂ ਰਿਪੋਰਟਾਂ ਅਤੇ ਬਾਜ਼ਾਰ ਵਿਸ਼ਲੇਸ਼ਕਾਂ ਦੇ ਹਵਾਲੇ ਨਾਲ ਦਿੱਤੀ ਗਈ ਹੈ। ਕੰਪਨੀ ਨੇ ਇਸ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।

In The Market