LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜੰਤਰ-ਮੰਤਰ ਕੋਲ ਭੜਕਾਊ ਨਾਅਰੇਬਾਜ਼ੀ ਮਾਮਲੇ 'ਚ ਪੰਜ ਲੋਕਾਂ ਤੋਂ ਪੁੱਛਗਿੱਛ

bjp jantar mantar

ਨਵੀਂ ਦਿੱਲੀ (ਇੰਟ.)- ਜੰਤਰ-ਮੰਤਰ (jantar-mantar) 'ਤੇ ਭੜਕਾਊ ਨਾਅਰੇਬਾਜ਼ੀ (Provocative slogans) ਦੇ ਮਾਮਲੇ ਵਿਚ ਅਸ਼ਵਨੀ ਉਪਾਧਿਆਏ (Ashwani Upadhyay) ਸਮੇਤ 5 ਲੋਕਾਂ ਤੋਂ ਦਿੱਲੀ ਪੁਲਿਸ (Delhi Police) ਪੁੱਛਗਿਛ ਕਰ ਰਹੀ ਹੈ। ਦਿੱਲੀ ਪੁਲਿਸ ਨੇ ਕਿਹਾ ਹੈ ਕਿ ਐਤਵਾਰ ਨੂੰ ਜੰਤਰ-ਮੰਤਰ (jantar-mantar) ਦੇ ਨੇੜੇ ਭੜਕਾਊ ਨਾਅਰੇਬਾਜ਼ੀ (Sloganeering) ਦੇ ਮਾਮਲੇ ਵਿਚ ਅਸ਼ਵਨੀ ਉਪਾਧਿਆਏ ਸਣੇ 5 ਲੋਕਾਂ ਦੀ ਜਾਂਚ ਹੋਵੇਗੀ। ਹਾਲਾਂਕਿ ਨਿਊਜ਼ ਏਜੰਸੀ (News agency) ਨੇ ਪਹਿਲਾਂ ਦੱਸਿਆ ਸੀ ਕਿ ਇਨ੍ਹਾਂ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਹੁਣ ਦੱਸਿਆ ਜਾ ਰਿਹਾ ਹੈ ਕਿ ਪੁੱਛਗਿੱਛ ਚੱਲ ਰਹੀ ਹੈ। ਜੰਤਰ-ਮੰਤਰ 'ਤੇ ਐਤਵਾਰ ਨੂੰ ਭਾਰਤ ਜੋੜੋ ਅੰਦੋਲਨ ਵਲੋਂ ਆਯੋਜਿਤ ਪ੍ਰਦਰਸ਼ਨ ਵਿਚ ਸੈਂਕੜੇ ਲੋਕ ਸ਼ਾਮਲ ਹੋਏ ਸਨ। ਦੋਸ਼ ਹੈ ਕਿ ਇਸ ਦੌਰਾਨ ਅਸ਼ਵਨੀ ਉਪਾਧਿਆਏ ਨੇ ਮੁਸਲਿਮ ਵਿਰੋਧੀ ਨਾਅਰੇਬਾਜ਼ੀ ਕੀਤੀ।

Protesting farmers to launch agitation against agri laws at Delhi's Jantar  Mantar from today | Latest News India - Hindustan Times

Read more- ਲੁਧਿਆਣਾ ਵਿਚ ਵੱਡੀ ਵਾਰਦਾਤ, ਪਤਨੀ ਤੇ ਸੱਸ ਨੂੰ ਗੋਲੀ ਮਾਰ ਕੇ ਨੌਜਵਾਨ ਫਰਾਰ

ਸੋਸ਼ਲ ਮੀਡੀਆ ਵਿਚ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿਚ ਜੰਤਰ-ਮੰਤਰ 'ਤੇ ਇਕ ਪ੍ਰਦਰਸ਼ਨ ਦੌਰਾਨ ਮੁਸਲਿਮ ਵਿਰੋਧੀ ਨਾਅਰੇਬਾਜ਼ੀ ਹੋ ਰਹੀ ਹੈ। ਇਸ ਤੋਂ ਬਾਅਦ ਦਿੱਲੀ ਪੁਲਿਸ ਨੇ ਸੋਮਵਾਰ ਨੂੰ ਇਸ ਸਬੰਧ ਵਿਚ ਮਾਮਲਾ ਦਰਜ ਕੀਤਾ ਹੈ। ਭਾਰਤ ਜੋੜੋ ਅੰਦੋਲਨ ਦੀ ਮੀਡੀਆ ਇੰਚਾਰਜ ਸ਼ਿਪਰਾ ਸ਼੍ਰੀਵਾਸਤਵ ਨੇ ਕਿਹਾ ਕਿ ਵਕੀਲ ਅਤੇ ਸਾਬਕਾ ਬੀ.ਜੇ.ਪੀ. ਬੁਲਾਰੇ ਅਸ਼ਵਨੀ ਉਪਾਧਿਆਏ ਦੀ ਅਗਵਾਈ ਵਿਚ ਪ੍ਰਦਰਸ਼ਨ ਹੋਇਆ ਸੀ।

Farmers Protest at Jantar Mantar: Farmers Set For Jantar Mantar Kisan  Sansad, Police On Alert

Read more- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਅੱਜ ਕੈਪਟਨ ਅਮਰਿੰਦਰ ਸਿੰਘ ਕਰਨਗੇ ਮੁਲਾਕਾਤ 

ਹਾਲਾਂਕਿ ਮੁਸਲਮਾਨ ਵਿਰੋਧੀ ਨਾਅਰੇਬਾਜ਼ੀ ਕਰਨ ਵਾਲਿਆਂ ਤੋਂ ਉਨ੍ਹਾਂ ਨੇ ਕਿਸੇ ਤਰ੍ਹਾਂ ਦੇ ਸਬੰਧ ਤੋਂ ਇਨਕਾਰ ਕੀਤਾ ਹੈ। ਸ਼੍ਰੀਵਾਸਤਵ ਨੇ ਕਿਹਾ ਕਿ ਇਹ ਪ੍ਰਦਰਸ਼ਨ ਬਸਤੀਵਾਦੀ ਕਾਨੂੰਨਾਂ ਦੇ ਖਿਲਾਫ ਹੋਇਆ ਸੀ ਅਤੇ ਇਸ ਦੌਰਾਨ 22 ਬ੍ਰਿਟਿਸ਼ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਅਸੀਂ ਵੀਡੀਓ ਦੇਖੀ ਹੈ ਪਰ ਕੋਈ ਜਾਣਕਾਰੀ ਨਹੀਂ ਹੈ ਕਿ ਉਹ ਕੌਣ ਸਨ। ਪੁਲਿਸ ਨੂੰ ਨਾਅਰਾ ਲਗਾਉਣ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ।

In The Market