ਲੁਧਿਆਣਾ (ਇੰਟ.)- ਪੰਜਾਬ ਦੇ ਲੁਧਿਆਣਾ ਜ਼ਿਲੇ ਵਿਚ ਇਕ ਵਿਅਕਤੀ ਨੇ ਆਪਣੀ ਪਤਨੀ ਅਤੇ ਸੱਸ ਨੂੰ ਗੋਲੀ ਮਾਰ ਦਿੱਤੀ। ਦੋਵੇਂ ਮਾਂ-ਧੀ ਨੂੰ ਗੁਆਂਢੀਆਂ ਨੇ ਦਇਆਨੰਦ ਮੈਡੀਕਲ ਕਾਲਜ ਵਿਚ ਇਲਾਜ ਲਈ ਦਾਖਲ ਕਰਵਾਇਆ ਪਰ ਦੋਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਜਸਵਿੰਦਰ ਸਿੰਘ ਪਟੇਲ ਨਗਰ ਵਿਚ ਆਪਣੀ ਪਤਨੀ ਜਸਪ੍ਰੀਤ ਕੌਰ ਦੇ ਨਾਲ ਰਹਿੰਦਾ ਸੀ। ਦੋਹਾਂ ਵਿਚ ਸੋਮਵਾਰ ਰਾਤ ਨੂੰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਇਸ ਤੋਂ ਬਾਅਦ ਸਵੇਰੇ 6 ਵਜੇ ਉਸ ਨੇ ਪਹਿਲਾਂ ਆਪਣੀ ਪਤਨੀ ਨੂੰ ਗੋਲੀ ਮਾਰੀ। ਫਿਰ ਪ੍ਰਤਾਪ ਨਗਰ ਆਪਣੀ ਸੱਸ ਨੂੰ ਵੀ ਗੋਲੀ ਮਾਰ ਦਿੱਤੀ।
Read more- ਜੰਤਰ-ਮੰਤਰ ਕੋਲ ਭੜਕਾਊ ਨਾਅਰੇਬਾਜ਼ੀ ਮਾਮਲੇ 'ਚ ਪੰਜ ਲੋਕਾਂ ਤੋਂ ਪੁੱਛਗਿੱਛ
ਗੋਲੀ ਦੀ ਆਵਾਜ਼ ਸੁਣ ਕੇ ਗੁਆਂਢੀ ਇਕੱਠੇ ਹੋਏ ਅਤੇ ਜਸਪ੍ਰੀਤ ਕੌਰ ਨੂੰ ਡੀ.ਐੱਮ.ਸੀ. ਵਿਚ ਦਾਖਲ ਕਰਵਾਇਆ। ਪ੍ਰਪਾਤ ਨਗਰ ਵਿਚ ਜਿਸ ਥਾਂ ਸੱਸ ਨੂੰ ਗੋਲੀ ਮਾਰੀ ਗਈ, ਉਥੇ ਨਜ਼ਦੀਕ ਹੀ ਪੁਲਿਸ ਮੁਲਾਜ਼ਮ ਤਾਇਨਾਤ ਸੀ। ਗੋਲੀ ਚੱਲਣ ਦੀ ਆਵਾਜ਼ ਸੁਣਦੇ ਹੀ ਉਹ ਮੌਕੇ 'ਤੇ ਪਹੁੰਚੇ ਅਤੇ ਵੰਦਨਾ ਨੂੰ ਡੀ.ਐੱਮ.ਸੀ. ਵਿਚ ਦਾਖਲ ਕਰਵਾਇਆ। ਹਸਪਤਾਲ ਵਿਚ ਹੀ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਮਿਲੀ।
Read more- ਲੁਧਿਆਣਾ ਵਿਚ ਵੱਡੀ ਵਾਰਦਾਤ, ਪਤਨੀ ਤੇ ਸੱਸ ਨੂੰ ਗੋਲੀ ਮਾਰ ਕੇ ਨੌਜਵਾਨ ਫਰਾਰ
ਥਾਣਾ ਹੈਬੋਵਾਲ ਇੰਚਾਰਜ ਮੁਤਾਬਕ ਮੁਲਜ਼ਮ ਫਰਾਰ ਹੈ। ਮਾਮਲੇ ਦੀ ਜਾਂਚ ਜਾਰੀ ਹੈ। ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਫਾਇਰਿੰਗ ਲਾਇਸੈਂਸੀ ਹਥਿਆਰ ਨਾਲ ਹੋਈ ਹੈ ਜਾਂ ਫਿਰ ਨਾਜਾਇਜ਼ ਨਾਲ। ਮਾਂ-ਧੀ ਗੰਭੀਰ ਹੈ ਅਤੇ ਉਨ੍ਹਾਂ ਦੇ ਹੋਸ਼ ਵਿਚ ਆਉਂਦੇ ਹੀ ਪੂਰੇ ਘਟਨਾਕ੍ਰਮ ਦਾ ਪਤਾ ਲੱਗ ਸਕੇਗਾ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Mahakumbh 2025 fire news: प्रयागराज महाकुंभ के गीता प्रेस कैंप में लगी भीषण आग, 200 से ज्यादा टेंट जलकर खाक
Rahul Gandhi: राहुल गांधी के खिलाफ FIR दर्ज, दिल्ली में दिए गए बयान को लेकर फंसे कांग्रेस नेता
Arvind Kejriwal: अरविंद केजरीवाल ने प्रधानमंत्री मोदी को लिखा नया पत्र कहा, 'जमीन केंद्र दे...