LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਹਿੰਗਾਈ ਦਾ ਨਵਾਂ ਰਿਕਾਰਡ, 12 ਸਾਲ ਦੇ ਹਾਈ 'ਤੇ ਪਹੁੰਚੀ ਥੋਕ ਮਹਿੰਗਾਈ

thok

ਨਵੀਂ ਦਿੱਲੀ : ਥੋਕ ਮਹਿੰਗਾਈ (Wholesale inflation) ਦੇ ਮੋਰਚੇ 'ਤੇ ਸਰਕਾਰ ਨੂੰ ਝਟਕਾ ਲੱਗਾ ਹੈ। ਨਵੰਬਰ ਵਿਚ ਥੋਕ ਮਹਿੰਗਾਈ (Wholesale inflation) 14.23 ਫੀਸਦੀ 'ਤੇ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਅਕਤੂਬਰ ਮਹੀਨੇ ਵਿਚ ਇਹ 12.54 ਫੀਸਦੀ 'ਤੇ ਸੀ। ਸਤੰਬਰ ਵਿਚ ਇਹ 10.6 ਫੀਸਦੀ ਸੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਕੰਜ਼ਿਊਮਰ ਪ੍ਰਾਈਸ ਇੰਡੈਕਸ (Consumer Price Index) (ਸੀ.ਪੀ.ਆਈ.) ਅਧਾਰਿਤ ਰਿਟੇਲ ਮਹਿੰਗਾਈ (Retail inflation) ਦੇ ਅੰਕੜੇ ਜਾਰੀ ਕੀਤੇ ਗਏ ਸਨ। ਇਹ ਨਵੰਬਰ ਵਿਚ ਵਧ ਕੇ 4.91 ਫੀਸਦੀ ਹੋ ਗਈ। ਅਕਤੂਬਰ ਵਿਚ ਇਹ 4.48 ਫੀਸਦੀ ਦਰਜ ਕੀਤੀ ਗਈ ਸੀ। ਨਿਊਜ਼ ਏਜੰਸੀ ਰਾਇਟਰਸ ਦੇ ਮੁਤਾਬਕ ਥੋਕ ਮਹਿੰਗਾਈ ਦਾ ਇਹ ਅੰਕੜਾ 12 ਸਾਲ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ। ਈਂਧਨ ਅਤੇ ਬਿਜਲੀ (Fuel and electricity) ਦੀਆਂ ਕੀਮਤਾਂ ਵਿਚ ਤੇਜ਼ੀ ਕਾਰਣ ਥੋਕ ਮਹਿੰਗਾਈ ਵਿਚ ਵਾਧਾ ਦਰਜ ਕੀਤਾ ਗਿਆ ਹੈ। Also Read : ਫਾਈਜ਼ਰ ਦੀ ਨਵੀਂ ਦਵਾਈ ਓਮੀਕ੍ਰੋਨ 'ਤੇ 90 ਫੀਸਦੀ ਤੱਕ ਅਸਰਦਾਰ : ਅਧਿਐਨ


ਨਵੰਬਰ ਵਿਚ ਖਾਣ-ਪੀਣ ਦੀਆਂ ਚੀਜਾਂ ਦੀ ਮਹਿੰਗਾਈ ਅਕਤੂਬਰ ਮਹੀਨੇ ਦੇ 3.06 ਫੀਸਦੀ ਤੋਂ ਵਧ ਕੇ 6.70 ਫੀਸਦੀ 'ਤੇ ਆ ਗਈ ਹੈ।
ਮੈਨਿਊਫੈਕਚਰਿੰਗ ਪ੍ਰੋਡਕਟਸ ਦੀ ਥੋਕ ਮਹਿੰਗਾਈ ਦਰ ਅਕਤੂਬਰ ਮਹੀਨੇ ਦੇ 11.92 ਫੀਸਦੀ ਤੋਂ ਵੱਧ ਕੇ 12.04 ਫੀਸਦੀ ਆ ਗਈ ਹੈ।
ਫਿਊਲ ਐਂਡ ਪਾਵਰ ਦੀ ਥੋਕ ਮਹਿੰਗਾਈ ਅਕਤੂਬਰ ਦੇ 37.18 ਫੀਸਦੀ ਤੋਂ ਵਧ ਕੇ 39.81 ਫੀਸਦੀ 'ਤੇ ਪਹੁੰਚ ਗਈ ਹੈ।
ਨਵੰਬਰ ਵਿਚ ਖਾਣ ਦੇ ਤੇਲ ਦੀ ਥੋਕ ਮਹਿੰਗਾਈ ਦਰ ਅਕਤੂਬਰ ਦੇ 32.57 ਫੀਸਦੀ ਤੋਂ ਘਟ ਕੇ 23.16 ਫੀਸਦੀ 'ਤੇ ਆ ਗਈ ਹੈ।
ਅੰਡੇ, ਮਾਸ ਦੀ ਥੋਕ ਮਹਿੰਗਾਈ 1.98 ਫੀਸਦੀ ਤੋਂ ਵਧ ਕੇ 9.66 'ਤੇ ਆ ਗਈ ਹੈ।
ਪਿਆਜ ਦੀ ਥੋਕ ਮਹਿੰਗਾਈ -25.01 ਫੀਸਦੀ ਤੋਂ ਘੱਟ ਕੇ -30.14 ਫੀਸਦੀ 'ਤੇ ਆ ਗਈ ਹੈ।
ਆਲੂ ਦੀ ਥੋਕ ਮਹਿੰਗਾਈ -51.32 ਫੀਸਦੀ ਤੋਂ ਵਧ ਕੇ -49.54 ਫੀਸਦੀ 'ਤੇ ਆ ਗਈ ਹੈ।
ਸਬਜ਼ੀਆਂ ਦੀਆਂ ਥੋਕ ਮਹਿੰਗਾਈ ਅਕਤੂਬਰ ਦੇ 18.49 ਫੀਸਦੀ ਤੋਂ ਵਧ ਕੇ 3.91 ਫੀਸਦੀ 'ਤੇ ਆ ਗਈ ਹੈ।
ਦੁੱਧ ਦੀ ਥੋਕ ਮਹਿੰਗਾਈ ਅਕਤੂਬਰ ਦੇ 1.68 ਫੀਸਦੀ ਤੋਂ ਵਧ ਕੇ 1.81 ਫੀਸਦੀ 'ਤੇ ਆ ਗਈ ਹੈ।

Also Read : ਪੰਜਾਬ ਕੈਬਨਿਟ ਦੇ ਅਹਿਮ ਫੈਸਲੇ,  ਪਾਣੀ ਦੇ ਬਕਾਏ ਸਣੇ ਕੀਤੇ ਕਈ ਹੋਰ ਵੱਡੇ ਐਲਾਨ
ਹੋਲਸੇਲ ਪ੍ਰਾਈਸ ਇੰਡੈਕਸ ਜਾਂ ਥੋਕ ਮੁੱਲ ਸੂਚਕਅੰਕ ਦਾ ਮਤਲਬ ਉਨ੍ਹਾਂ ਕੀਮਤਾਂ ਨਾਲ ਹੁੰਦਾ ਹੈ, ਜੋ ਥੋਕ ਬਾਜ਼ਾਰ ਵਿਚ ਇਕ ਕਾਰੋਬਾਰੀ ਦੂਜੇ ਕਾਰੋਬਾਰੀ ਤੋਂ ਵਸੂਲਦਾ ਹੈ। ਇਹ ਕੀਮਤਾਂ ਥੋਕ ਵਿਚ ਕੀਤੇ ਗਏ ਸੌਦਿਆਂ ਨਾਲ ਜੁੜੀਆਂ ਹੁੰਦੀਆਂ ਹਨ। ਇਸ ਦੀ ਤੁਲਨਾ ਵਿਚ ਕੰਜ਼ਿਊਮਰ ਪ੍ਰਾਈਸ ਇੰਡੈਕਸ (ਸੀ.ਪੀ.ਆਈ.) ਜਾਂ ਉਪਭੋਗਤਾ ਮੁੱਲ ਸੂਚਕਅੰਕ ਆਮ ਗਾਹਕਾਂ ਰਾਹੀਂ ਦਿੱਤੀਆਂ ਜਾਣ ਵਾਲੀਆਂ ਕੀਮਤਾਂ 'ਤੇ ਅਧਾਰਿਤ ਹੁੰਦਾ ਹੈ। ਸੀ.ਪੀ.ਆਈ. ਅਧਾਰਿਤ ਮਹਿੰਗਾਈ ਦੀ ਦਰ ਨੂੰ ਰਿਟੇਲ ਇੰਫਲੇਸ਼ਨ ਜਾਂ ਖੁਦਰਾ ਮਹਿੰਗਾਈ ਦਰ ਕਹਿੰਦੇ ਹਨ।

In The Market