LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜੰਮੂ-ਕਸ਼ਮੀਰ 'ਚ ਹੋ ਸਕਦਾ ਹੈ ਅੱਤਵਾਦੀ ਹਮਲਾ, ਖੂਫੀਆ ਏਜੰਸੀਆਂ ਨੇ ਜਾਰੀ ਕੀਤਾ ਅਲਰਟ

28 jammu1

ਨਵੀਂ ਦਿੱਲੀ: ਤਾਲਿਬਾਨ ਦੇ ਅਫਗਾਨਿਸਤਾਨ ਦੀ ਸੱਤਾ ਉੱਤੇ ਜ਼ਬਰੀ ਕਬਜ਼ਾ ਜਮਾਉਣ ਦੇ ਬਾਅਦ ਸਰਹੱਦ ਪਾਰ ਅੱਤਵਾਦੀਆਂ ਦੀ ਹਲਚਲ ਵਧ ਗਈ ਹੈ। ਖੂਫੀਆ ਏਜੰਸੀਆਂ ਇਸ ਨੂੰ ਵੱਡੇ ਖਤਰੇ ਦੇ ਰੂਪ ਵਿਚ ਦੇਖ ਰਹੀਆਂ ਹਨ। ਏਐੱਨਆਈ ਮੁਤਾਬਕ ਸਰਹੱਦ ਪਾਰ ਅੱਤਵਾਦੀਆਂ ਦੀਆਂ ਗਤੀਵਿਧੀਆਂ ਵਿਚ ਵਾਧੇ ਦੀ ਸੂਚਨਾ ਮਿਲਣ ਦੇ ਬਾਅਦ ਦੇਸ਼ ਦੀਆਂ ਖੂਫੀਆ ਏਜੰਸੀਆਂ ਨੇ ਜੰਮੂ-ਕਸ਼ਮੀਰ ਵਿਚ ਅੱਤਵਾਦੀ ਹਮਲੇ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕਿਸੇ ਵੀ ਹਾਲਾਤ ਦੇ ਲਈ ਖੁਦ ਨੂੰ ਤਿਆਰ ਕਰਨ ਨੂੰ ਲੈ ਕੇ ਸੂਬੇ ਦੀ ਖੂਫੀਆ ਤੇ ਸੁਰੱਖਿਆ ਏਜੰਸੀਆਂ ਦੇ ਨਾਲ ਉਕਤ ਇਨਪੁਟ ਸਾਂਝੀ ਕੀਤੀ ਗਈ ਹੈ।

ਪੜੋ ਹੋਰ ਖਬਰਾਂ: ਘਰੇਲੂ ਹਿੰਸਾ ਮਾਮਲਾ: ਦੂਜੀ ਵਾਰ ਵੀ ਪੇਸ਼ ਨਹੀਂ ਹੋਏ Yo Yo Honey Singh, ਕੋਰਟ ਨੇ ਪਾਈ ਝਾੜ

ਅਧਿਕਾਰਿਤ ਸੂਤਰਾਂ ਨੇ ਦੱਸਿਆ ਕਿ ਅਗਸਤ ਦੇ ਤੀਜੇ ਹਫਤੇ ਦੌਰਾਨ ਕੰਧਾਰ ਵਿਚ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਨੇਤਾਵਾਂ ਤੇ ਤਾਲਿਬਾਨੀ ਨੇਤਾਵਾਂ ਦੇ ਵਿਚਾਲੇ ਇਕ ਬੈਠਕ ਹੋਈ ਸੀ। ਇਸ ਬੈਠਕ ਦੇ ਬਾਰੇ ਵਿਚ ਪਤਾ ਲੱਗਣ ਦੇ ਬਾਅਦ ਸਾਰੀਆਂ ਖੂਫੀਆਂ ਏਜੰਸੀਆਂ ਨੂੰ ਹਾਈ ਅਲਰਟ ਕਰ ਦਿੱਤਾ ਗਿਆ ਹੈ। ਸੂਤਰ ਦੱਸਦੇ ਹਨ ਕਿ ਇਸ ਬੈਠਕ ਵਿਚ ਤਾਲਿਬਾਨੀ ਨੇਤਾਵਾਂ ਦੇ ਇਕ ਸਮੂਹ ਨੇ ਹਿੱਸਾ ਲਿਆ। ਇਸ ਬੈਠਕ ਵਿਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਭਾਰਤ ਕੇਂਦਰਿਤ ਮੁਹਿੰਮਾਂ ਵਿਚ ਉਨ੍ਹਾਂ ਦਾ ਸਮਰਥਨ ਮੰਗਿਆ।

ਪੜੋ ਹੋਰ ਖਬਰਾਂ: ਲਾਠੀਚਾਰਜ ਮਗਰੋਂ ਗੁਰਨਾਮ ਸਿੰਘ ਚਢੂਨੀ ਦੀ ਅਪੀਲ, ਕਿਹਾ- 'ਟੋਲ ਪਲਾਜ਼ਾ ਤੇ ਰੋਡ ਕਰ ਦਿਓ ਜਾਮ'

ਸੂਤਰ ਦੱਸਦੇ ਹਨ ਕਿ ਬੈਠਕ ਵਿਚ ਪਾਕਿਸਤਾਨ ਦੇ ਮੌਜੂਦਾ ਸਿਆਸੀ ਹਾਲਾਤ ਉੱਤੇ ਵੀ ਚਰਚਾ ਹੋਈ। ਅਧਿਕਾਰੀ ਨੇ ਕਿਹਾ ਕਿ ਅਸੀਂ ਖੂਫੀਆ ਏਜੰਸੀਆਂ ਨੂੰ ਸੋਸ਼ਲ ਮੀਡੀਆ ਉੱਤੇ ਬਾਰੀਕ ਨਜ਼ਰ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਸਾਨੂੰ ਬੀਤੇ 24 ਅਗਸਤ ਨੂੰ ਪਾਕਿਸਤਾਨ ਤੋਂ ਦੋ ਅੱਤਵਾਦਆਂ ਦੀ ਆਵਾਜਾਈ ਦੇ ਬਾਰੇ ਵਿਚ ਖੂਫੀਆ ਇਨਪੁਟ ਮਿਲਿਆ। ਇਹ ਅੱਤਵਾਦੀ ਸ਼੍ਰੀਨਗਰ ਵਿਚ ਗ੍ਰੇਨੇਡ ਹਮਲੇ ਦੀ ਯੋਜਨਾ ਬਣਾ ਰਹੇ ਹਨ। ਸਾਰੀਆਂ ਸਬੰਧਿਤ ਏਜੰਸੀਆਂ ਨੂੰ ਆਪਸ ਵਿਚ ਸੂਚਨਾਵਾਂ ਸਾਂਝੀਆਂ ਕਰਨ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਮੌਜੂਦਾ ਵੇਲੇ ਵਿਚ ਸਾਰੇ ਸੂਬਿਆਂ ਤੇ ਕੇਂਦਰ ਦੀਆਂ ਅੱਤਵਾਦ ਰੋਕੂ ਇਕਾਈਆਂ ਨੂੰ ਹਾਈ ਅਲਰਟ ਉੱਥੇ ਰੱਖਿਆ ਗਿਆ ਹੈ। 

ਪੜੋ ਹੋਰ ਖਬਰਾਂ: ਸੰਗਰੂਰ ਦੇ ਭਵਾਨੀਗੜ੍ਹ 'ਚ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦਾ ਬੇਰੁਜ਼ਗਾਰ ਅਧਿਆਪਕਾਂ ਵਲੋਂ ਵਿਰੋਧ

In The Market