LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੋਰੋਨਾ ਕਾਲ 'ਚ ਪੂਰੀ ਦੁਨੀਆਂ ਲਈ ਮਸੀਹਾ ਬਣਿਆ ਭਾਰਤ

mansukh 11

India Help More than 150 Countries During Covid - 19 : ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਪੂਰੇ ਵਿਸ਼ਵ ਨੂੰ ਝੱਲਣਾ ਪਿਆ। ਕੋਰੋਨਾ ਕਰਕੇ ਕਰੋੜਾ ਲੋਕਾਂ ਦੀਆਂ ਜਾਨਾਂ ਗਈਆ। ਕੋਰਨਾ ਕਾਲ ਵਿੱਚ ਭਾਰਤ ਇਕ ਜਿਹਾ ਦੇਸ਼ ਹੈ ਜਿਸ ਨੇ ਪੂਰੀ ਦੁਨੀਆਂ ਵਿੱਚ ਆਪਣੀ ਮਿਸਾਲ ਕਾਇਮ ਕੀਤੀ ਹੈ। ਭਾਰਤ ਨੇ ਇਸ ਦੌਰਾਨ ਕੁਝ ਅਜਿਹਾ ਕੀਤਾ ਕਿ ਕਈ ਦੇਸ਼ ਉਸਨੂੰ ਮਦਦ ਦੇ ਮਸੀਹੇ ਦੇ ਰੂਪ 'ਚ ਵੀ ਵੇਖ ਰਹੇ ਹਨ। ਦਰਅਸਲ ਭਾਰਤ ਨੇ ਕੋਰੋਨਾ ਸੰਕਟ ਦੇ ਦੌਰਾਨ 150 ਦੇਸ਼ਾਂ ਨੂੰ ਮਦਦ ਪਹੁੰਚਾਈ।

150 ਦੇਸ਼ਾਂ ਨੂੰ ਦਿੱਤੀ ਮਦਦ 

ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਭਾਰਤ ਨੇ ਕੋਵਿਡ ਸੰਕਟ  ਦੇ ਦੌਰਾਨ ਕੀਮਤਾਂ 'ਚ ਵਾਧਾ ਕੀਤੇ ਬਿਨ੍ਹਾਂ ਅਤੇ ਦਵਾਈਆਂ ਦੀ ਗੁਣਵੱਤਾ ਨਾਲ ਸਮਝੌਤਾ ਕੀਤੇ ਬਿਨ੍ਹਾਂ 150 ਦੇਸ਼ਾਂ ਨੂੰ ਦਵਾਈਆਂ ਭੇਜੀਆਂ। ਉਨ੍ਹਾਂ ਨੇ ਕਿਹਾ ਕਿ ਭਾਰਤ ਦੁਨੀਆਂ ਦੀ 65 ਫ਼ੀਸਦੀ ਵੈਕਸੀਨ ਲੋੜ ਨੂੰ ਪੂਰਾ ਕਰਦਾ ਹੈ। ਕੇਂਦਰੀ ਮੰਤਰੀ ਨੇ ਕਿਹਾ ਅੱਜ ਦੁਨੀਆਂ 'ਚ ਜੇਕਰ ਕੋਈ ਅਜਿਹਾ ਦੇਸ਼ ਹੈ ਜੋ  ਸਸਤੀਆਂ ਦਵਾਈਆਂ ਉਪਲਬਧ ਕਰਾ ਰਿਹਾ ਹੈ ਤਾਂ ਉਹ ਭਾਰਤ ਹੈ।

 

In The Market