LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੋਰੋਨਾ ਦੀ ਦੂਜੀ ਲਹਿਰ ਦਾ ਅਸਰ - 1 ਕਰੋੜ ਲੋਕ ਹੋਏ ਬੇਰੁਜ਼ਗਾਰ

no job in coorna

ਨਵੀਂ ਦਿੱਲੀ: ਦੇਸ਼ ਵਿਚ (Corona) ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦਾ ਸਿੱਧਾ ਅਸਰ ਲੋਕਾਂ ਦੀ ਜੇਬ ਤੇ ਵੀ ਪਿਆ ਹੈ। ਹੁਣ ਲੋਕਾਂ 'ਤੇ ਹੋਰ ਵੀ ਜਿਆਦਾ ਅਸਰ ਹੋ ਰਿਹਾ ਹੈ। ਮਹਾਮਾਰੀ ਕਾਰਨ ਤੇ ਪਾਬੰਦੀਆਂ ਕਾਰਨ ਮਈ ਮਹੀਨੇ ਵਿੱਚ 1.54 ਕਰੋੜ ਭਾਰਤੀਆਂ ਦੀ ਨੌਕਰੀ ਗਈ ਹੈ। ਪਿਛਲੇ ਇੱਕ ਸਾਲ ਤੋਂ ਦੇਸ਼ ਦੇ ਆਰਥਿਕ ਸੁਧਾਰ 'ਤੇ ਬ੍ਰੇਕ ਲੱਗੀ ਹੋਈ ਹੈ। ਦੂਸਰੀ ਲਹਿਰ ਕਾਰਨ ਦੇਸ਼ ਵਿੱਚ ਇੱਕ ਕਰੋੜ ਤੋਂ ਵੱਧ ਲੋਕਾਂ ਦੀਆਂ ਨੌਕਰੀਆਂ ਚਲੀ ਗਈ ਹੈ ਜਦੋਂ ਕਿ ਪਿਛਲੇ ਸਾਲ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ 97 ਪ੍ਰਤੀਸ਼ਤ ਘਰਾਂ ਦੀ ਆਮਦਨੀ ਘੱਟ ਗਈ ਹੈ।

ਇਹ ਵੀ ਪੜ੍ਹੋ-  ਕੋਰੋਨਾ ਦੀ ਦੂਜੀ ਲਹਿਰ ਦੀ ਚਪੇਟ ਵਿਚ ਆਏ DOCTORS , 594 ਦੀ ਹੋਈ ਮੌਤ

ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਆਰਥਿਕਤਾ (CMIE) ਦੇ ਮੁੱਖ ਕਾਰਜਕਾਰੀ ਅਧਿਕਾਰੀ ਮਹੇਸ਼ ਵਿਆਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਆਸ ਨੇ ਪੀਟੀਆਈ ਨੂੰ ਦੱਸਿਆ ਕਿ ਰਿਸਰਚ ਇੰਸਟੀਚਿਊਟ ਦੇ ਮੁਲਾਂਕਣ ਦੇ ਅਨੁਸਾਰ ਮਈ ਵਿੱਚ ਬੇਰੁਜ਼ਗਾਰੀ ਦੀ ਦਰ 12 ਪ੍ਰਤੀਸ਼ਤ ਸੀ ਜੋ ਅਪ੍ਰੈਲ ਵਿੱਚ 8 ਪ੍ਰਤੀਸ਼ਤ ਸੀ। ਇਸਦਾ ਅਰਥ ਹੈ ਕਿ ਇਸ ਅਰਸੇ ਦੌਰਾਨ ਤਕਰੀਬਨ ਇੱਕ ਕਰੋੜ ਭਾਰਤੀਆਂ ਦੀਆਂ ਨੌਕਰੀਆਂ ਚਲੀ ਗਈ । ਕਈ ਰਾਜਾਂ ਵੱਲੋਂ ਲੌਕਡਾਊਨ ਲਗਾਏ ਜਾਣ ਤੋਂ ਬਾਅਦ, ਇਹ ਹੋਰ ਤੇਜ਼ ਹੋ ਗਈ।

ਇਹ ਵੀ ਪੜ੍ਹੋ- ਭਗੌੜੇ ਕਾਰੋਬਾਰੀ ਮੇਹੁਲ ਚੌਕਸੀ ਨੂੰ ਭਾਰਤ ਲਿਆਉਣ ਦੀ ਤਿਆਰੀ, 8 ਮੈਂਬਰੀ ਟੀਮ ਨੇ ਲਾਇਆ ਡੌਮੀਨਿਕਾ 'ਚ ਡੇਰਾ

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਪਰੈਲ ਤੇ ਮਈ ਵਿੱਚ ਤਨਖਾਹ ਵਾਲੀਆਂ ਤੇ ਗੈਰ-ਤਨਖਾਹ ਵਾਲੀਆਂ ਨੌਕਰੀਆਂ ਵਿਚ 2.3 ਕਰੋੜ ਦੀ ਗਿਰਾਵਟ ਆਈ ਹੈ। ਪਿਛਲੇ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਕਰੋੜਾਂ ਬੇਰੁਜ਼ਗਾਰਾਂ ਵਿਚੋਂ 5.07 ਕਰੋੜ ਲੋਕ ਸਰਗਰਮੀ ਨਾਲ ਰੁਜ਼ਗਾਰ ਦੀ ਭਾਲ ਕਰ ਰਹੇ ਹਨ ਪਰ ਮੌਕਿਆਂ ਦੀ ਘਾਟ ਨਹੀਂ। ਘਾਟ ਕਾਰਨ ਉਨ੍ਹਾਂ ਨੂੰ ਨੌਕਰੀ ਨਹੀਂ ਮਿਲ ਰਹੀ। ਗੌਰਤਲਬ ਹੈ ਕਿ ਪਿਛਲੇ ਸਾਲ ਮਈ ਵਿੱਚ, ਕੋਰੋਨਾ ਵਾਇਰਸ ਅਤੇ ਦੇਸ਼ ਵਿਆਪੀ 'ਲੌਕਡਾਊਨ' ਕਾਰਨ, ਬੇਰੁਜ਼ਗਾਰੀ ਦੀ ਦਰ 23.5 ਪ੍ਰਤੀਸ਼ਤ ਦੇ ਰਿਕਾਰਡ ਪੱਧਰ 'ਤੇ ਚਲੀ ਗਈ ਸੀ। 

In The Market