LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਗੌੜੇ ਕਾਰੋਬਾਰੀ ਮੇਹੁਲ ਚੌਕਸੀ ਨੂੰ ਭਾਰਤ ਲਿਆਉਣ ਦੀ ਤਿਆਰੀ, 8 ਮੈਂਬਰੀ ਟੀਮ ਨੇ ਲਾਇਆ ਡੌਮੀਨਿਕਾ 'ਚ ਡੇਰਾ

mohel choksi22

ਨਵੀਂ ਦਿੱਲੀ (ਇੰਟ.)- ਪੀ.ਐੱਨ.ਬੀ ਬੈਂਕ ਘੁਟਾਲੇ ਦੇ ਦੋਸ਼ਾਂ ਹੋਠ ਲੋੜੀਂਦੇ ਭਗੌੜੇ ਕਾਰੋਬਾਰੀ ਮੇਹੁਲ ਚੋਕਸੀ ਨਾਲ ਸਬੰਧਤ ਦਸਤਾਵੇਜ਼ ਲੈ ਕੇ ਕਤਰ ਤੋਂ ਇਕ ਪ੍ਰਾਈਵੇਟ ਜੈੱਟ ਡੌਮੀਨਿਕਾ ਵਿਖੇ ਲੈਂਡ ਕਰ ਚੁੱਕਾ ਹੈ। ਸੂਤਰਾਂ ਮੁਤਾਬਕ ਸੀਬੀਆਈ, ਐੱਨਫੋਰਸਮੈਂਟ ਡਾਇਰੈਕਟੋਰੇਟ ਤੇ ਵਿਦੇਸ਼ ਮੰਤਰਾਲੇ ਦੇ ਮੈਂਬਰਾਂ ਦੀ ਟੀਮ ਨੇ ਟਾਪੂਨੁਮਾ ਮੁਲਕ ਵਿੱਚ ਡੇਰੇ ਲਾਏ ਹੋਏ ਹਨ। ਸੂਤਰਾਂ ਦੀ ਮੰਨੀਏ ਤਾਂ ਇਹ 8 ਮੈਂਬਰੀ ਟੀਮ ਸ਼ਨੀਵਾਰ ਦੁਪਹਿਰ ਪ੍ਰਾਈਵੇਟ ਜੈੱਟ ਰਾਹੀਂ ਡੌਮੀਨਿਕਾ ਪੁੱਜ ਗਈ ਸੀ। ਸੂਤਰਾਂ ਨੇ ਕਿਹਾ ਕਿ 8 ਮੈਂਬਰੀ ਟੀਮ ਵਿੱਚ ਵਿਦੇਸ਼ ਮੰਤਰਾਲੇ, ਸੀਬੀਆਈ ਤੇ ਈਡੀ ਦੇ 2-2 ਮੈਂਬਰਾਂ ਤੋਂ ਇਲਾਵਾ ਦੋ ਸੀ.ਆਰ.ਪੀ.ਐੱਫ ਕਮਾਂਡੋਜ਼ ਵੀ ਹਨ, ਜੋ 2 ਜੂਨ ਨੂੰ ਚੋਕਸੀ ਦੀ ਭਾਰਤ ਨੂੰ ਹਵਾਲਗੀ ਮਾਮਲੇ ਵਿੱਚ ਹੋਣ ਵਾਲੀ ਸੁਣਵਾਈ 'ਚ ਸ਼ਾਮਲ ਹੋਣਗੇ।

Mehul Choksi's Rise And Fall From A Celebrity Diamond King To A Fugitive  Wilful Defaulter On The Run

ਇਹ ਵੀ ਪੜ੍ਹੋ- ਲਾਕਡਾਊਨ ਦੀ ਉਲੰਘਣਾ ਕਰਨ 'ਤੇ 3 ਕਿਸਾਨਾਂ ਨੂੰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫਤਾਰ
ਬੈਂਕਿੰਗ ਫਰਾਡ ਮਾਮਲਿਆਂ ਵਿਚ ਸੀ.ਬੀ.ਆਈ. ਚੀਫ ਸ਼ਾਰਦਾ ਰਾਊਤ ਇਸ ਟੀਮ ਦਾ ਅਹਿਮ ਹਿੱਸਾ ਹਨ। ਉਨ੍ਹਾਂ ਨੇ ਪੀ.ਐੱਨ.ਬੀ. ਬੈਂਕ ਘੁਟਾਲੇ ਵਿਚ ਜਾਂਚ ਦੀ ਅਗਵਾਈ ਕੀਤੀ ਹੈ। ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰ ਮਿਲੀ ਹੈ ਕਿ ਮੁੰਬਈ ਜ਼ੋਨ ਤੋਂ ਸੀ.ਬੀ.ਆਈ. ਅਤੇ ਈ.ਡੀ. ਦੇ ਅਧਿਕਾਰੀਆਂ ਨੂੰ ਸ਼ੁੱਕਰਵਾਰ ਨੂੰ ਹੀ ਦਿੱਲੀ ਬੁਲਾਇਆ ਗਿਆ ਸੀ। ਬਾਅਦ ਵਿਚ ਡੌਮੀਨਿਕਾ ਲਈ ਨਿੱਜੀ ਜੈੱਟ ਵਿਚ ਸਵਾਰ ਹੋ ਕੇ ਟੀਮ ਡੋਮਨਿਕਾ ਗਈ।

Mehul Choksi held 'fleeing', lawyer contests not citizen, can't be sent to  India | India News,The Indian Express

ਇਹ ਵੀ ਪੜ੍ਹੋ- ਮਸ਼ਹੂਰ ਪੰਜਾਬੀ ਗਾਇਕ ਲੈਂਬਰ ਹੁਸੈਨਪੁਰੀ ਨੇ ਬੱਚੇ ਤੇ ਪਤਨੀ ਕੁੱਟਕੇ ਕੱਢੇ ਘਰੋਂ ਬਾਹਰ

ਕੈਰੇਬੀਆਈ ਕੋਰਟ ਨੇ ਮੇਹੁਲ ਚੌਕਸੀ ਦੀ ਹਵਾਲਗੀ 'ਤੇ ਰੋਕ ਲਗਾ ਦਿੱਤੀ ਸੀ ਹਾਲਾਂਕਿ ਇਸ ਤੋਂ ਪਹਿਲਾਂ ਐਂਟੀਗਾ ਅਤੇ ਬਾਰਬੁਡਾ ਦੇ ਪ੍ਰਧਾਨ ਮੰਤਰੀ ਗੇਸਟਨ ਬ੍ਰਾਊਨ ਨੇ ਡੌਮੀਨਿਕਾ ਦੇ ਅਧਿਕਾਰੀਆਂ ਨੂੰ ਕਿਹਾ ਸੀ ਕਿ ਉਹ ਮੇਹੁਲ ਚੌਕਸੀ ਨੂੰ ਭਾਰਤ ਹਵਾਲੇ ਕਰ ਦੇਣ ਕਿਉਂਕਿ ਐਂਟੀਗਾ ਵਿਚ ਮੇਹੁਲ ਕੋਲ ਜ਼ਿਆਦਾ ਅਧਿਕਾਰ ਹਨ। ਬੁੱਧਵਾਰ ਨੂੰ ਕੋਰਟ ਵਿਚ ਸੁਣਵਾਈ ਦੌਰਾਨ ਭਾਰਤੀ ਅਧਿਕਾਰੀਆਂ ਦੀ ਕੋਸ਼ਿਸ਼ ਹੈ ਕਿ ਉਹ ਡੌਮੀਨਿਕਾ ਸਰਕਾਰ ਨੂੰ ਇਕ ਹਲਫਨਾਮਾ ਦੇਣ ਨੂੰ ਕਹੇ। ਜਿਸ ਨਾਲ ਕਿ ਮੇਹੁਲ ਚੌਕਸੀ ਨੂੰ ਭਾਰਤ ਹਵਾਲੇ ਕੀਤਾ ਜਾ ਸਕੇ। ਭਾਰਤ ਵਲੋਂ ਗਈ ਟੀਮ ਇਸ ਗੱਲ ਦੇ ਸਬੂਤ ਲੈ ਕੇ ਗਈ ਹੈ ਕਿ ਮੇਹੁਲ ਚੌਕਸੀ ਭਾਰਤ ਦਾ ਨਾਗਰਿਕ ਹੈ।

In The Market