ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ(Corona second wave) ਦੀ ਦੂਜੀ ਲਹਿਰ ਨੇ ਹੁਣ ਡਾਕਟਰਾਂ ਨੂੰ ਵੀ ਆਪਣੀ ਚਪੇਟ ਵਿਚ ਲੈ ਲਿਆ ਹੈ। ਇਸ ਦੇ ਚਲਦੇ ਕੋਰੋਨਾ ਮਹਾਮਾਰੀ(Corona) ਨੇ ਦੁਨੀਆਂ ਦੇ ਕਈ ਦੇਸ਼ਾਂ 'ਚ ਜਨ-ਜੀਵਨ ਪ੍ਰਭਾਵਿਤ ਕੀਤਾ ਹੈ। ਹਾਲਾਂਕਿ ਹੁਣ ਪਿਛਲੇ ਕੁਝ ਦਿਨਾਂ ਤੋਂ ਕੇਸਾਂ 'ਚ ਕਮੀ ਦਰਜ ਕੀਤੀ ਜਾ ਰਹੀ ਹੈ। ਜਿਸ ਤੋਂ ਮੰਨਿਆ ਜਾ ਰਿਹਾ ਹੈ ਕਿ ਦੂਜੀ ਲਹਿਰ ਨੂੰ ਕੁਝ ਮੋੜਾ ਪੈ ਗਿਆ ਹੈ। ਪਰ ਦਰਦਨਾਕ ਦੀ ਗੱਲ ਇਹ ਕਿ ਦੂਜੀ ਲਹਿਰ ਦੌਰਾਨ ਵੀ ਬਹੁਤ ਸਾਰੇ ਲੋਕਾਂ ਨੂੰ ਆਪਣੀਆਂ ਜਾਨਾਂ ਗਵਾਉਣੀਆਂ ਪਈਆਂ।
Indian Medical Association (IMA) says 594 doctors died during the second wave of COVID-19 pic.twitter.com/rbFbwhgL55
— ANI (@ANI) June 2, 2021
ਇਹ ਵੀ ਪੜ੍ਹੋ- ਭਗੌੜੇ ਕਾਰੋਬਾਰੀ ਮੇਹੁਲ ਚੌਕਸੀ ਨੂੰ ਭਾਰਤ ਲਿਆਉਣ ਦੀ ਤਿਆਰੀ, 8 ਮੈਂਬਰੀ ਟੀਮ ਨੇ ਲਾਇਆ ਡੌਮੀਨਿਕਾ 'ਚ ਡੇਰਾ
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਮੁਤਾਬਕ ਕੋਰੋਨਾ ਵਾਇਰਸ ਦੀ ਦੂਜੀ ਲਹਿਰ 'ਚ 594 ਡਾਕਟਰ ਮਾਰੇ ਗਏ। ਰਿਪੋਰਟ ਮੁਤਾਬਕ ਪੰਜਾਬ ਵਿਚ ਵੀ ਤਿੰਨ ਡਾਕਟਰਾਂ ਦੀ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਵੇਲੇ ਮੌਤ ਹੋਈ। ਅਜਿਹੇ 'ਚ ਦੂਜਿਆਂ ਨੂੰ ਜ਼ਿੰਦਗੀ ਦੇਣ ਵਾਲੇ 594 ਡਾਕਟਰਾਂ ਦੀ ਮੌਤ ਹੋ ਗਈ।
ਜ਼ਿਆਦਾਤਰ ਮੌਤਾਂ ਰਾਜਧਾਨੀ ਦਿੱਲੀ ਵਿੱਚ ਹੋਈਆਂ ਹਨ। ਦੇਸ਼ ਦੀ ਰਾਜਧਾਨੀ ਵਿੱਚ ਦੂਜੀ ਲਹਿਰ ਦੌਰਾਨ 107 ਡਾਕਟਰਾਂ ਦੀ ਮੌਤ ਹੋ ਗਈ। ਬਿਹਾਰ ਦੂਜੇ ਸਥਾਨ 'ਤੇ ਹੈ ਜਿਥੇ ਦੂਸਰੀ ਲਹਿਰ ਦੌਰਾਨ 96 ਡਾਕਟਰਾਂ ਦੀ ਮੌਤ ਹੋ ਗਈ ਹੈ। ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੌਰਾਨ 67 ਡਾਕਟਰਾਂ ਦੀ ਮੌਤ ਹੋ ਗਈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Winter Ladoos Benefits: सर्दी में रोजाना खाएं एक लड्डू, मिलेगी गरमाहट, ताकत-स्टेमिना की नहीं रहेगी कमी
Jaggery Benefits in Winters: सर्दियों में शरीर को स्वस्थ बनाए रखने के लिए करें गुड़ का सेवन, मिलेगी भरपूर ताजगी
Firozpur Accident News : बेटी की शादी के कार्ड बांटने जा रहे माता-पिता के साथ हुआ बयानक सड़क हादसा, हालात गंभीर