LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਾਸਕ ਨਹੀਂ ਤਾਂ 500 ਰੁਪਏ ਦਾ ਚਾਲਾਨ, ਥੁੱਕਣ 'ਤੇ 1000 ਰੁਪਏ ਹੋਵੇਗਾ ਫਾਈਨ! ਇਨ੍ਹਾਂ ਸੂਬਿਆਂ ਨੇ ਵਧਾਈ ਸਖਤੀ

5j mask

ਨਵੀਂ ਦਿੱਲੀ- ਕੋਰੋਨਾ ਦਾ ਡਰ ਇਕ ਵਾਰ ਫਿਰ ਵਾਪਸ ਆ ਗਿਆ ਹੈ। ਇਸ ਦੇ ਨਾਲ ਹੀ ਪਾਬੰਦੀਆਂ ਵੀ ਵਾਪਸ ਕਰ ਦਿੱਤੀਆਂ ਹਨ। ਦੇਸ਼ ਦੇ ਸਾਰੇ ਵੱਡੇ ਸ਼ਹਿਰਾਂ ਵਿਚ ਮਾਸਕ ਲਾਜ਼ਮੀ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਲੋਕਾਂ ਨੂੰ ਸਰੀਰਕ ਦੂਰੀ ਦੀ ਪਾਲਣਾ ਕਰਨ, ਸੈਨੇਟਾਈਜ਼ਰ ਨਾਲ ਸਮੇਂ-ਸਮੇਂ 'ਤੇ ਹੱਥਾਂ ਨੂੰ ਸਾਫ਼ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਮਹਾਰਾਸ਼ਟਰ ਉਨ੍ਹਾਂ ਸੂਬਿਆਂ ਵਿਚ ਸ਼ਾਮਲ ਹੈ ਜਿੱਥੇ ਸਥਿਤੀ ਸਭ ਤੋਂ ਖਰਾਬ ਹੈ। ਮਹਾਰਾਸ਼ਟਰ ਵਿਚ ਵੀ ਮੁੰਬਈ ਤੇ ਪੁਣੇ ਦੋਵਾਂ ਸ਼ਹਿਰਾਂ ਵਿਚ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਪੁਣੇ ਵਿਚ ਸਕਾਰਾਤਮਕਤਾ ਦਰ 18ਫੀਸਦੀ ਤਕ ਪਹੁੰਚ ਗਈ ਹੈ। ਇਸ ਤੋਂ ਬਾਅਦ ਕੋਰੋਨਾ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ। ਪੁਣੇ 'ਚ ਮਾਸਕ ਨਾ ਪਾਉਣ ਵਾਲਿਆਂ 'ਤੇ 500 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ, ਜਦਕਿ ਥੁੱਕਣ ਵਾਲਿਆਂ 'ਤੇ 1000 ਰੁਪਏ ਜੁਰਮਾਨਾ ਲਗਾਇਆ ਜਾਵੇਗਾ। ਸੂਬਿਆਂ ਨੇ ਕੋਰੋਨਾ ਸੰਕਰਮਣ ਦੀ ਰਫਤਾਰ ਨੂੰ ਰੋਕਣ ਲਈ ਪਾਬੰਦੀਆਂ ਸਖਤ ਕਰ ਦਿੱਤੀਆਂ ਹਨ

Also Read: PM ਮੋਦੀ ਦੀ ਫਿਰੋਜ਼ਪੁਰ ਰੈਲੀ 'ਚ ਪਹੁੰਚੇ ਪੰਜਾਬ ਦੇ ਸਾਬਕਾ CM ਕੈਪਟਨ ਅਮਰਿੰਦਰ ਸਿੰਘ

ਛੱਤੀਸਗੜ੍ਹ: ਚਾਰ ਫੀਸਦੀ ਜਾਂ ਇਸ ਤੋਂ ਵੱਧ ਸੰਕਰਮਣ ਦੀ ਦਰ ਵਾਲੇ ਜ਼ਿਲ੍ਹਿਆਂ ਵਿਚ ਸਕੂਲ ਬੰਦ ਕਰਨ ਦੇ ਨਾਲ-ਨਾਲ ਰਾਤ ਨੂੰ ਕਰਫਿਊ ਲਗਾਉਣ ਦਾ ਹੁਕਮ ਦਿੱਤਾ ਗਿਆ ਹੈ। ਛੱਤੀਸਗੜ੍ਹ ਵਿਚ ਜਲੂਸ, ਰੈਲੀਆਂ, ਜਨਤਕ ਮੀਟਿੰਗਾਂ, ਸਮਾਜਿਕ, ਸੱਭਿਆਚਾਰਕ, ਧਾਰਮਿਕ ਤੇ ਖੇਡ ਸਮਾਗਮਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਮਾਲ, ਸਿਨੇਮਾਘਰ, ਸਵੀਮਿੰਗ ਪੂਲ, ਮੈਰਿਜ ਪੈਲੇਸ, ਹੋਟਲ, ਰੈਸਟੋਰੈਂਟ ਅਤੇ ਆਡੀਟੋਰੀਅਮਾਂ ਵਿਚ ਭੀੜ-ਭੜੱਕੇ 'ਤੇ ਵੀ ਪਾਬੰਦੀ ਲਗਾਈ ਗਈ ਹੈ।

Also Read: ਝਾਰਖੰਡ: ਬੱਸ ਤੇ ਸਿਲੰਡਰਾਂ ਨਾਲ ਭਰੇ ਟਰੱਕ ਦੀ ਜ਼ਬਰਦਸਤ ਟੱਕਰ, 7 ਹਲਾਕ

ਦਿੱਲੀ: ਮੰਗਲਵਾਰ ਨੂੰ ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ ਦੀ ਮੀਟਿੰਗ ਵਿਚ, ਕੋਰੋਨਾ ਪਾਬੰਦੀਆਂ ਨੂੰ ਲੈ ਕੇ ਕਈ ਫੈਸਲੇ ਲਏ ਗਏ। ਬੱਸਾਂ ਅਤੇ ਮੈਟਰੋ ਸਟੇਸ਼ਨਾਂ ਦੇ ਬਾਹਰ ਲੰਬੀਆਂ ਲਾਈਨਾਂ ਦੇ ਮੱਦੇਨਜ਼ਰ, ਹੁਣ ਮੈਟਰੋ ਅਤੇ ਬੱਸਾਂ ਪੂਰੀ ਸਮਰੱਥਾ ਨਾਲ ਚੱਲਣਗੀਆਂ, ਪਰ ਕਿਸੇ ਨੂੰ ਵੀ ਬਿਨਾਂ ਮਾਸਕ ਦੇ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ। ਹੋਰ ਕੰਮਕਾਜੀ ਦਿਨਾਂ 'ਤੇ, ਸਾਰੇ ਸਰਕਾਰੀ ਦਫ਼ਤਰਾਂ ਵਿਚ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਹਰੇਕ ਨੂੰ ਦਫ਼ਤਰ ਆਉਣ ਦੀ ਮਨਾਹੀ ਹੋਵੇਗੀ। ਉਹ ਆਪਣੀਆਂ ਸੇਵਾਵਾਂ ਆਨਲਾਈਨ ਜਾਂ ਘਰ ਤੋਂ ਕੰਮ ਰਾਹੀਂ ਪ੍ਰਦਾਨ ਕਰਨਗੇ। ਪ੍ਰਾਈਵੇਟ ਦਫਤਰਾਂ ਨੂੰ ਸਿਰਫ 50 ਫੀਸਦੀ ਸਮਰੱਥਾ ਨਾਲ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ।

Also Read: ਸਿੰਗਰ ਸੋਨੂ ਨਿਗਮ ਪੂਰੇ ਪਰਿਵਾਰ ਸਣੇ ਹੋਏ ਕੋਰੋਨਾ ਪਾਜ਼ੇਟਿਵ, ਵੀਡੀਓ ਕੀਤੀ ਸ਼ੇਅਰ

ਬਿਹਾਰ: ਬਿਹਾਰ ਸਰਕਾਰ ਨੇ ਕੋਰੋਨਾ ਸੰਕਰਮਣ ਦੀ ਰਫਤਾਰ ਨੂੰ ਰੋਕਣ ਲਈ 6 ਤੋਂ 21 ਜਨਵਰੀ ਤਕ ਰਾਤ ਦਾ ਕਰਫਿਊ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰਾਂ ਵਿਚ 50 ਫੀਸਦੀ ਹਾਜ਼ਰੀ ਨਾਲ ਹੀ ਕੰਮ ਕੀਤਾ ਜਾ ਸਕੇਗਾ। ਧਾਰਮਿਕ ਸਥਾਨ ਵੀ ਬੰਦ ਰਹਿਣਗੇ। ਮੰਦਰਾਂ ਵਿਚ ਸਿਰਫ਼ ਪੁਜਾਰੀ ਹੀ ਪੂਜਾ ਕਰਨਗੇ। ਰੈਸਟੋਰੈਂਟਾਂ ਅਤੇ ਢਾਬਿਆਂ ਵਿਚ 50 ਫੀਸਦੀ ਲੋਕ ਹੀ ਬੈਠ ਸਕਣਗੇ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵੀ ਆਪਣੇ ਜਨਤਕ ਪ੍ਰੋਗਰਾਮ ਮੁਲਤਵੀ ਕਰ ਦਿੱਤੇ ਹਨ। ਅੱਠਵੀਂ ਜਮਾਤ ਤਕ ਦੇ ਸਕੂਲ ਬੰਦ ਰਹਿਣਗੇ ਅਤੇ ਆਨਲਾਈਨ ਕਲਾਸਾਂ ਚੱਲਣਗੀਆਂ।

Also Read: 15 ਮਾਰਚ ਨੂੰ PM ਮੋਦੀ ਤੇ ਕਿਸਾਨਾਂ ਵਿਚਾਲੇ ਹੋਵੇਗੀ ਮੀਟਿੰਗ, ਵਿਚਾਰੇ ਜਾਣਗੇ ਬਚੇ ਮੁੱਦੇ

ਉੱਤਰ ਪ੍ਰਦੇਸ਼: ਉੱਤਰ ਪ੍ਰਦੇਸ਼ ਵਿਚ 6 ਜਨਵਰੀ ਤੋਂ ਰਾਤ ਦਾ ਕਰਫਿਊ ਵਧਾ ਦਿੱਤਾ ਗਿਆ ਹੈ। ਹੁਣ ਇਹ ਰਾਤ 10 ਵਜੇ ਤੋਂ ਸਵੇਰੇ 6 ਵਜੇ ਤਕ ਲਾਗੂ ਰਹੇਗਾ। ਪਹਿਲਾਂ ਇਹ ਰਾਤ 11 ਵਜੇ ਤੋਂ ਸਵੇਰੇ 5 ਵਜੇ ਤਕ ਸੀ। ਸੂਬੇ ਦੇ 10ਵੀਂ ਜਮਾਤ ਤਕ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ ਮਕਰ ਸੰਕ੍ਰਾਂਤੀ ਤਕ ਛੁੱਟੀ ਰਹੇਗੀ। ਇਸ ਦੌਰਾਨ ਉਸ ਦਾ ਟੀਕਾਕਰਨ ਜਾਰੀ ਰਹੇਗਾ।

In The Market