LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜੂਨ 'ਚ ਕਿੰਨੇ ਦਿਨ ਬੰਦ ਰਹਿਣਗੇ ਬੈਂਕ? ਦੇਖੋ ਲਿਸਟ

31may list

ਨਵੀਂ ਦਿੱਲੀ- ਰਿਜ਼ਰਵ ਬੈਂਕ ਨੇ ਜੂਨ 'ਚ ਹੋਣ ਵਾਲੀਆਂ ਛੁੱਟੀਆਂ ਦੀ ਲਿਸਟ ਜਾਰੀ ਕੀਤੀ ਹੈ ਜਿਨ੍ਹਾਂ ਵਿਚ ਰਾਸ਼ਟਰੀ ਛੁੱਟੀਆਂ ਤੋਂ ਇਲਾਵਾ ਕੁਝ ਖਾਸ ਛੁੱਟੀਆਂ ਹਨ। ਨਾਲ ਹੀ ਇਸ ਵਿਚ ਐਤਵਾਰ ਦੇ ਨਾਲ-ਨਾਲ ਮਹੀਨੇ ਦੇ ਦੂਸਰੇ ਅਤੇ ਚੌਥੇ ਸ਼ਨਿਚਰਵਾਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਜਾਰੀ ਕੀਤੀ ਗਈ ਲਿਸਟ ਅਨੁਸਾਰ ਕੁੱਲ 12 ਦਿਨ ਬੈਂਕ ਬੰਦ ਰਹਿਣਗੇ। ਰਿਜ਼ਰਵ ਬੈਂਕ ਆਫ ਇੰਡੀਆ (RBI) ਨੇ ਇਨ੍ਹਾਂ ਬੈਂਕ ਹੌਲੀਡੇ ਲਿਸਟ ਨੂੰ ਤਿੰਨ ਕੈਟਾਗਰੀ 'ਚ ਵੰਡਿਆ ਹੈ ਜਿਸ ਵਿਚ ਨੈਗੋਸੀਏਬਲ ਇੰਸਟਰੂਮੈਂਟ ਐਕਟ, ਰੀਅਲ ਟਾਈਮ ਗਰਾਸ ਸੈਟਲਮੈਂਟ ਹਾਲੀਡੇਅ ਤੇ ਬੈਂਕਸ ਕਲੋਜ਼ਿੰਗ ਆਫ ਅਕਾਉਂਟਸ ਸ਼ਾਮਲ ਹਨ। ਤੁਸੀਂ ਜੂਨ 'ਚ ਬੈਂਕ ਦੇ ਕੰਮ ਨਿਪਟਾਉਣ ਤੋਂ ਪਹਿਲਾਂ ਇਨ੍ਹਾਂ ਛੁੱਟੀਆਂ ਬਾਰੇ ਜਾਣ ਲਓ ਤੇ ਉਸੇ ਹਿਸਾਬ ਨਾਲ ਬੈਂਕ ਦੇ ਕੰਮ ਪਲਾਨ ਕਰੋ।

ਇੱਥੇ ਦੇਖੋ ਛੁੱਟੀਆਂ ਦੀ ਲਿਸਟ
2 ਜੂਨ (ਵੀਰਵਾਰ) : ਮਹਾਰਾਣਾ ਪ੍ਰਤਾਪ ਜੈਅੰਤੀ/ਤੇਲੰਗਾਨਾ ਸਥਾਪਨਾ ਦਿਵਸ - ਹਿਮਾਚਲ ਪ੍ਰਦੇਸ਼, ਹਰਿਆਣਾ, ਰਾਜਸਥਾਨ, ਤੇਲੰਗਾਨਾ

3 ਜੂਨ (ਸ਼ੁੱਕਰਵਾਰ) : ਸ੍ਰੀ ਗੁਰੂ ਅਰਜੁਨ ਦੇਵ ਜੀ ਦੀ ਸ਼ਹਾਦਤ ਦਿਵਸ - ਪੰਜਾਬ

5 ਜੂਨ (ਐਤਵਾਰ) : ਹਫ਼ਤਾਵਾਰੀ ਛੁੱਟੀ

11 ਜੂਨ (ਸ਼ਨਿਚਰਵਾਰ) : ਦੂਸਰਾ ਸ਼ਨਿਚਰਵਾਰ ਬੈਂਕ ਛੁੱਟੀ

12 ਜੂਨ (ਐਤਵਾਰ) : ਹਫ਼ਤਾਵਾਰੀ ਛੁੱਟੀ

14 ਜੂਨ (ਮੰਗਲਵਾਰ) : ਪਹਿਲੀ ਰਾਜਾ/ਸੰਤ ਗੁਰੂ ਕਬੀਰ ਜੈਅੰਤੀ- ਓਡੀਸ਼ਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਹਰਿਆਣਾ, ਪੰਜਾਬ

15 ਜੂਨ (ਬੁੱਧਵਾਰ) : ਰਾਜਾ ਸੰਕ੍ਰਾਂਤੀ/ਵਾਈਐੱਮਏ ਦਿਵਸ/ਗੁਰੂ ਹਰਿਗੋਬਿੰਦ ਜੀ ਦਾ ਜਨਮਦਿਨ- ਓਡੀਸ਼ਾ, ਮਿਜ਼ੋਰਮ, ਜੰਮੂ ਅਤੇ ਕਸ਼ਮੀਰ

19 ਜੂਨ (ਐਤਵਾਰ) : ਹਫ਼ਤਾਵਾਰੀ ਛੁੱਟੀ

22 ਜੂਨ (ਬੁੱਧਵਾਰ) : ਖਾਰਚੀ ਪੂਜਾ- ਤ੍ਰਿਪੁਰਾ

25 ਜੂਨ (ਸ਼ਨਿਚਰਵਾਰ) : ਚੌਥਾ ਸ਼ਨਿਚਰਵਾਰ ਬੈਂਕ ਛੁੱਟੀ

26 ਜੂਨ (ਐਤਵਾਰ) : ਹਫ਼ਤਾਵਾਰੀ ਛੁੱਟੀ

30 ਜੂਨ (ਬੁੱਧਵਾਰ) : ਰੇਮਨਾ ਨੀ- ਮਿਜ਼ੋਰਮ

In The Market