LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮੁਜ਼ੱਫਰਨਗਰ ਕਿਸਾਨ ਮਹਾਪੰਚਾਇਤ ਨੂੰ ਲੈ ਕੇ ਸਕਿਓਰਿਟੀ ਟਾਈਟ, ਟਿਕੈਤ ਬੋਲੇ-'ਰੋਕਿਆ ਤਾਂ ਤੋੜ ਕੇ ਜਾਵਾਂਗੇ'

4s tikait

ਨਵੀਂ ਦਿੱਲੀ- ਮੁਜ਼ੱਫਰਨਗਰ ਵਿਚ 5 ਸਤੰਬਰ ਨੂੰ ਕਿਸਾਨ ਮਹਾਂਪੰਚਾਇਤ ਹੋਣੀ ਹੈ। ਇਸ ਨੂੰ ਦੇਖਦੇ ਹੋਏ ਪੁਲਿਸ ਪ੍ਰਸ਼ਾਸਨ ਹਾਈ ਅਲਰਟ ਉੱਤੇ ਹੈ। ਮੁਜ਼ੱਫਰਨਗਰ ਤੇ ਨੇੜੇ ਦੇ ਜ਼ਿਲਿਆਂ ਵਿਚ ਭਾਰੀ ਸੁਰੱਖਿਆ ਬਲ ਤਾਇਨਾਤ ਹੈ। ਪ੍ਰਸ਼ਾਸਨ ਨੇ ਮੁਜ਼ੱਫਰਨਗਰ ਤੇ ਉਸ ਦੇ ਨੇੜੇ ਦੇ ਜ਼ਿਲਿਆਂ ਵਿਚ ਆਈਪੀਐੱਸ ਭੇਜੇ ਹਨ। ਏਡੀਜੀ ਰਾਜੀਵ ਸਭਰਵਾਲ ਤੇ ਆਈਜੀ ਪ੍ਰਵੀਣ ਕੁਮਾਰ ਪੂਰੀ ਵਿਵਸਥਾ ਦੀ ਨਿਗਰਾਨੀ ਕਰ ਰਹੇ ਹਨ।

ਪੜੋ ਹੋਰ ਖਬਰਾਂ: ਯੂਪੀ 'ਚ ਵਾਪਰਿਆ ਭਿਆਨਕ ਸੜਕੀ ਹਾਦਸਾ, 4 ਔਰਤਾਂ ਸਣੇ 5 ਹਲਾਕ

ਕਈ ਜ਼ਿਲਿਆਂ ਤੋਂ ਬੁਲਾਈ ਪੁਲਿਸ
ਵਧੀਕ ਪੁਲਿਸ ਕਮਿਸ਼ਨਰ ਟ੍ਰੈਫਿਕ ਰਈਸ ਅਖਤਰ ਵੀ ਪੰਚਾਇਤ ਦੌਰਾਨ ਮੁਜ਼ੱਫਰਨਗਰ ਵਿਚ ਮੌਜੂਦ ਰਹਿਣਗੇ। ਇਸ ਤੋਂ ਇਲਾਵਾ ਐੱਸਪੀ ਸੰਜੀਵ ਵਾਜਪੇਈ, ਐੱਸਪੀ ਸ਼ਿਵਰਾਮ ਯਾਦਵ ਦੀ ਤਾਇਨਾਤੀ ਕੀਤੀ ਗਈ ਹੈ। ਨਾਲ ਹੀ ਸੀਓ ਚਮਨ ਚਾਵੜਾ, ਅਰੁਣ ਕੁਮਾਰ, ਪੀਪੀ ਸਿੰਘ ਵੀ ਤਾਇਨਾਤ ਕੀਤੇ ਗਏ ਹਨ। ਮੁਜ਼ੱਫਰਨਗਰ ਵਿਚ ਕੋਈ ਵੀ ਦੁਖਦ ਘਟਨਾ ਨਾ ਵਾਪਰੇ ਇਸ ਦੇ ਲਈ ਕਈ ਜ਼ਿਲਿਆਂ ਤੋਂ ਪੁਲਿਸ ਬੁਲਾਈ ਗਈ ਹੈ।

ਪੜੋ ਹੋਰ ਖਬਰਾਂ: ਭਾਰਤ 'ਚ ਕੋਰੋਨਾ ਦੀ ਤੀਜੀ ਲਹਿਰ ਦੀ ਦਸਤਕ, ਬੀਤੇ 24 ਘੰਟਿਆਂ 'ਚ ਸਾਹਮਣੇ ਆਏ 42 ਹਜ਼ਾਰ ਤੋਂ ਵਧੇਰੇ ਮਾਮਲੇ

ਟਿਕੈਤ ਬੋਲੇ-ਕਿਸਾਨਾਂ ਨੂੰ ਰੋਕਿਆ ਤਾਂ ਅਸੀਂ ਤੋੜਕੇ ਜਾਵਾਂਗੇ
ਉਥੇ ਹੀ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਕਿ ਮਹਾਪੰਚਾਇਤ ਵਿਚ ਸ਼ਾਮਲ ਹੋਣ ਵਾਲੇ ਕਿਸਾਨਾਂ ਦੀ ਗਿਣਤੀ ਦੱਸ ਸਕਣਾ ਮੁਸ਼ਕਿਲ ਹੈ ਪਰ ਮੈਂ ਲੋਕਾਂ ਨੂੰ ਵਾਅਦਾ ਕਰਦਾ ਹਾਂ ਕਿ ਇਹ ਬਹੁਤ ਵੱਡੀ ਹੋਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮਹਾਪੰਚਾਇਤ ਜਾਣ ਤੋਂ ਕੋਈ ਰੋਕ ਨਹੀਂ ਸਕਦਾ। ਇਹ ਸਰਕਾਰੀ ਪ੍ਰੋਗਰਾਮ ਨਹੀਂ ਹੈ। ਜੇਕਰ ਉਹ ਰੋਕਣਗੇ ਤਾਂ ਅਸੀਂ ਤੋੜਕੇ ਜਾਵਾਂਗੇ।

ਪੜੋ ਹੋਰ ਖਬਰਾਂ: BKU ਉਗਰਾਹਾਂ ਦੀ ਅਗਵਾਈ 'ਚ ਮੁਜ਼ੱਫਰਨਗਰ ਮਹਾਪੰਚਾਇਤ ਲਈ ਮਾਨਸਾ ਤੋਂ ਜਥਾ ਰਵਾਨਾ

ਮਹਾਪੰਚਾਇਤ ਦਾ ਚੋਣਾਂ ਨਾਲ ਕੋਈ ਲੇਣ-ਦੇਣ ਨਹੀਂ
ਟਿਕੈਤ ਨੇ ਕਿਹਾ ਕਿ ਮਹਾਪੰਚਾਇਤ ਦਾ ਚੋਣਾਂ ਨਾਲ ਕੁਝ ਲੇਣ-ਦੇਣ ਨਹੀਂ ਹੈ। ਚੋਣਾਂ 6 ਮਹੀਨੇ ਬਾਅਦ ਹਨ। ਉੱਤਰ ਪ੍ਰਦੇਸ਼ ਵਿਚ ਕਿਸਾਨਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਪਿਛਲੇ 5 ਸਾਲਾਂ ਤੋਂ ਸੂਬੇ ਵਿਚ ਗੰਨੇ ਦੇ ਰੇਟ ਨਹੀਂ ਵਧੇ ਹਨ ਪਰ ਬਿਜਲੀ ਦੇ ਰੇਟ ਵਧੇ ਹਨ। ਕੇਂਦਰ ਸਰਕਾਰ ਨੇ ਗੰਨੇ ਦੇ ਰੇਟ ਵਿਚ 5 ਰੁਪਏ ਦਾ ਵਾਧਾ ਕੀਤਾ ਹੈ। ਕੀ ਉਹ ਕਿਸਾਨਾਂ ਦਾ ਅਪਮਾਨ ਕਰ ਰਹੇ ਹਨ। ਟਿਕੈਤ ਨੇ ਕਿਹਾ ਕਿ ਇਹ ਮਿਸ਼ਨ ਯੂਪੀ ਹੈ। ਮਿਸ਼ਨ ਭਾਰਤ। ਅਸੀਂ ਯੂਪੀ ਵਿਚ 18 ਮਹਾਪੰਚਾਇਤ ਕਰਾਂਗੇ।

In The Market