LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

H3N2 Influenza Virus: ਭਾਰਤ 'ਚ ਇਨਫਲੂਐਂਜ਼ਾ ਵਾਇਰਸ ਕਾਰਨ ਦੋ ਮੌਤਾਂ

h3n2

ਨਵੀਂ ਦਿੱਲੀ: ਇਨਫਲੂਐਂਜ਼ਾ ਏ ਦਾ ਸਬ-ਟਾਈਪ H3N2 ਵਾਇਰਸ ਖ਼ਤਰਨਾਕ ਸਾਬਿਤ ਹੁੰਦਾ ਨਜ਼ਰ ਆ ਰਿਹਾ ਹੈ। ਸਿਹਤ ਮੰਤਰਾਲਾ ਦੇ ਅਧਿਕਾਰਤ ਸੂਤਰਾਂ ਮੁਤਾਬਕ ਦੇਸ਼ 'ਚ H3N2 ਵਾਇਰਸ ਕਾਰਨ ਹੁਣ ਤੱਕ 2 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਾਇਰਸ ਦੀ ਲਪੇਟ ਵਿਚ ਆਉਣ ਤੋਂ ਬਾਅਦ ਇਕ ਮੌਤ ਹਰਿਆਣਾ ਵਿਚ ਹੋਈ ਹੈ, ਜਦਕਿ ਦੂਜੀ ਮੌਤ ਕਰਨਾਟਕ ਵਿਚ ਹੋਈ ਹੈ।

ਭਾਰਤ ਵਿੱਚ 90 ਮਾਮਲੇ

ਭਾਰਤ ਵਿੱਚ H3N2 ਇਨਫਲੂਐਂਜ਼ਾ ਦੇ ਕੁੱਲ 90 ਮਾਮਲੇ ਹਨ। ਇਕ ਰਿਪੋਰਟ ਮੁਤਾਬਕ ਇਹ ਅੰਕੜਾ ਤੇਜ਼ੀ ਨਾਲ ਵਧ ਰਿਹਾ ਹੈ। ਅਜਿਹੇ 'ਚ ਡਾਕਟਰ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦੇ ਰਹੇ ਹਨ। ਹਾਲਾਂਕਿ, H3N2 ਇਨਫਲੂਐਂਜ਼ਾ ਬਾਰੇ ਕੋਈ ਘਬਰਾਹਟ ਦੀ ਸਥਿਤੀ ਨਹੀਂ ਹੈ। ਲੋਕ ਇਸ ਨੂੰ ਸਧਾਰਨ ਫਲੂ ਮੰਨ ਰਹੇ ਹਨ।

ਵਾਇਰਸ ਦੇ ਲੱਛਣ

ਦੱਸਿਆ ਜਾ ਰਿਹਾ ਹੈ ਕਿ ਇਹ ਇਨਫਲੂਐਂਜ਼ਾ ਏ ਦਾ ਸਬ-ਟਾਈਪ ਐਚ3ਐਨ2 ਵਾਇਰਸ ਹੈ, ਜਿਸ ਬਾਰੇ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਨੇ ਵੀ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਬਿਮਾਰੀ ਵਿਚ ਤੁਹਾਨੂੰ ਤੇਜ਼ ਬੁਖਾਰ, ਤੇਜ਼ ਸਿਰ ਦਰਦ, ਸਰੀਰ ਵਿਚ ਦਰਦ, ਗਲੇ ਵਿਚ ਖਰਾਸ਼, ਤੇਜ਼ ਖਾਂਸੀ, ਜ਼ੁਕਾਮ ਅਤੇ ਫੇਫੜਿਆਂ ਵਿਚ ਭੀੜ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। ਜੇਕਰ ਤੁਹਾਨੂੰ ਵੀ ਅਜਿਹੇ ਲੱਛਣ ਨਜ਼ਰ ਆ ਰਹੇ ਹਨ ਤਾਂ ਡਾਕਟਰ ਨਾਲ ਸੰਪਰਕ ਕਰੋ। H3N2 ਦੇ ਮਾਮਲਿਆਂ ਦੇ ਨਾਲ-ਨਾਲ ਕੋਰੋਨਾ ਦੇ ਮਾਮਲੇ ਵੀ ਵੱਧ ਰਹੇ ਹਨ। 

In The Market