LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬਿਨਾਂ ਡਾਕਟਰ ਦੀ ਪਰਚੀ ਦੇ ਵੀ ਖਰੀਦ ਸਕੋਗੇ ਇਹ ਦਵਾਈਆਂ, ਬਦਲੇ ਜਾ ਰਹੇ ਨਿਯਮ

27may dwai

ਨਵੀਂ ਦਿੱਲੀ- ਹਾਲਾਂਕਿ ਕੋਈ ਵੀ ਦਵਾਈ ਖਰੀਦਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਅਤੇ ਨਿਰਦੇਸ਼ ਲੈਣਾ ਜ਼ਰੂਰੀ ਹੈ ਪਰ ਆਮ ਲੋਕਾਂ ਦੀ ਸਹੂਲਤ ਲਈ ਸਰਕਾਰ ਇਸ ਨਿਯਮ 'ਚ ਬਦਲਾਅ ਕਰਨ ਜਾ ਰਹੀ ਹੈ। ਇਸ ਤੋਂ ਬਾਅਦ ਤੁਸੀਂ ਬਿਨਾਂ ਡਾਕਟਰ ਦੀ ਪਰਚੀ ਤੋਂ 16 ਤਰ੍ਹਾਂ ਦੀਆਂ ਦਵਾਈਆਂ ਖਰੀਦ ਸਕੋਗੇ।

Also Read: ਰੋਜ਼ਾਨਾ ਸ਼ਰਾਬ ਪੀਣ ਤੋਂ ਬਾਅਦ ਵੀ ਇਸ ਵਿਅਕਤੀ ਦੀ 113 ਸਾਲ ਲੰਬੀ ਉਮਰ, ਦੱਸਿਆ ਰਾਜ਼

ਮਨੀਕੰਟਰੋਲ ਦੀ ਖਬਰ ਮੁਤਾਬਕ ਸਰਕਾਰ ਨੇ ਓਵਰ ਦ ਕਾਊਂਟਰ ਸ਼੍ਰੇਣੀ ਨੂੰ ਪੇਸ਼ ਕਰਨ ਦਾ ਪ੍ਰਸਤਾਵ ਦਿੱਤਾ ਹੈ, ਜਿਸ ਤੋਂ ਬਾਅਦ ਡਰੱਗ ਅਤੇ ਕਾਸਮੈਟਿਕ ਨਿਯਮ ਨੂੰ ਬਦਲਣਾ ਹੋਵੇਗਾ। ਕੇਂਦਰੀ ਸਿਹਤ ਮੰਤਰਾਲੇ ਨੇ ਇਸ ਸਬੰਧ ਵਿਚ ਇਕ ਡਰਾਫਟ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈ, ਜਿਸ ਵਿਚ 16 ਤਰ੍ਹਾਂ ਦੀਆਂ ਦਵਾਈਆਂ ਨੂੰ ਸ਼ਾਮਲ ਕਰਨ ਦੀ ਤਜਵੀਜ਼ ਹੈ। ਇਸ 'ਤੇ ਮੋਹਰ ਲਗਾਉਣ ਅਤੇ ਨਿਯਮਾਂ ਨੂੰ ਬਦਲਣ ਤੋਂ ਬਾਅਦ, ਇਹ ਦਵਾਈਆਂ ਬਿਨਾਂ ਡਾਕਟਰੀ ਸਲਾਹ ਦੇ ਖਰੀਦੀਆਂ ਜਾ ਸਕਦੀਆਂ ਹਨ।

Also Read: ਸੰਗਰੂਰ ਉਪ ਚੋਣਾਂ ਨੂੰ ਲੈ ਕੇ ਸਿਆਸੀ ਤਿਆਰੀਆਂ ਤੇਜ਼, ਲੱਗੇ ਭਗਵੰਤ ਮਾਨ ਦੀ ਭੈਣ ਦੇ ਪੋਸਟਰ

ਇਨ੍ਹਾਂ ਦਵਾਈਆਂ ਨੂੰ ਕੀਤਾ ਜਾਵੇਗਾ ਸ਼ਾਮਲ
ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਿਨ੍ਹਾਂ 16 ਦਵਾਈਆਂ ਲਈ ਪ੍ਰਸਤਾਵ ਰੱਖਿਆ ਗਿਆ ਹੈ, ਉਨ੍ਹਾਂ ਵਿੱਚ ਪੈਰਾਸੀਟਾਮੋਲ 500, ਕੁਝ ਲੇਗਜੇਟਿਕਸ ਅਤੇ ਫੰਗਲ ਕਰੀਮ ਸ਼ਾਮਲ ਹਨ। ਮੰਤਰਾਲੇ ਨੇ ਆਪਣੇ ਪ੍ਰਸਤਾਵ 'ਤੇ ਲੋਕਾਂ ਤੋਂ ਸਲਾਹ ਮੰਗੀ ਹੈ, ਜੋ ਇਕ ਮਹੀਨੇ ਦੇ ਅੰਦਰ ਦਿੱਤੀ ਜਾ ਸਕਦੀ ਹੈ। ਇਸ ਸਮੇਂ ਮੈਡੀਕਲ ਸਟੋਰਾਂ 'ਤੇ ਡਾਕਟਰ ਦੀ ਪਰਚੀ ਤੋਂ ਬਿਨਾਂ ਵੀ ਕਈ ਦਵਾਈਆਂ ਉਪਲਬਧ ਹਨ ਪਰ ਅਜੇ ਤੱਕ ਇਸ ਸਬੰਧੀ ਕੋਈ ਢੁੱਕਵਾਂ ਕਾਨੂੰਨ ਜਾਂ ਨਿਯਮ ਨਹੀਂ ਹੈ।

Also Read: ਇਸ ਸੂਬੇ 'ਚ ਬਦਲੇਗਾ ਮੌਸਮ ਦਾ ਮਿਜਾਜ਼, IMD ਨੇ ਜਾਰੀ ਕੀਤਾ ਅਲਰਟ

ਇਸ ਸਾਲ ਦੇ ਸ਼ੁਰੂ ਵਿੱਚ ਡਰੱਗਜ਼ ਤਕਨੀਕੀ ਐਡਵਾਈਜ਼ਰੀ ਬੋਰਡ ਨੇ OTC ਦਵਾਈਆਂ 'ਤੇ ਸਰਕਾਰ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਸੀ। ਇਹ ਸੰਸਥਾ ਦਵਾਈਆਂ ਦੇ ਮਾਮਲੇ ਵਿੱਚ ਸਰਕਾਰ ਨੂੰ ਸਲਾਹ ਦਿੰਦੀ ਹੈ। ਇਸ ਮਨਜ਼ੂਰੀ ਤੋਂ ਬਾਅਦ ਓਟੀਸੀ ਕੈਟਾਗਰੀ ਨੂੰ ਲੈ ਕੇ ਕਾਫੀ ਚਰਚਾ ਹੋਈ, ਜਿਸ ਤੋਂ ਬਾਅਦ 16 ਦਵਾਈਆਂ ਨੂੰ ਮਨਜ਼ੂਰੀ ਦਿੱਤੀ ਗਈ। ਚਰਚਾ ਵਿੱਚ ਕਿਹਾ ਗਿਆ ਕਿ ਬਾਅਦ ਵਿੱਚ ਇਸ ਵਿੱਚ ਹੋਰ ਦਵਾਈਆਂ ਵੀ ਸ਼ਾਮਲ ਕੀਤੀਆਂ ਜਾਣਗੀਆਂ।

ਮੰਨਣੀ ਪਵੇਗੀ ਇਹ ਸ਼ਰਤ
ਸਰਕਾਰ ਨੇ ਓਟੀਸੀ ਸ਼੍ਰੇਣੀ ਨੂੰ ਲਾਗੂ ਕਰਨ ਲਈ ਕੁਝ ਸ਼ਰਤਾਂ ਵੀ ਰੱਖੀਆਂ ਹਨ। ਇਸ ਤਹਿਤ ਓਟੀਸੀ ਸ਼੍ਰੇਣੀ ਦੀਆਂ ਦਵਾਈਆਂ ਨੂੰ ਡਰੱਗ ਸਟੋਰਾਂ 'ਤੇ ਉਦੋਂ ਹੀ ਵੇਚਿਆ ਜਾ ਸਕਦਾ ਹੈ ਜਦੋਂ ਇਸ ਦੀ ਮਿਆਦ 5 ਦਿਨਾਂ ਤੋਂ ਵੱਧ ਨਾ ਹੋਵੇ। ਨਾਲ ਹੀ, ਜੇਕਰ ਮਰੀਜ਼ ਨੂੰ ਪੰਜ ਦਿਨ ਦਵਾਈ ਲੈਣ ਦੇ ਬਾਵਜੂਦ ਵੀ ਆਰਾਮ ਨਹੀਂ ਮਿਲਦਾ ਤਾਂ ਮਰੀਜ਼ ਨੂੰ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੋਵੇਗੀ। ਹਰੇਕ ਪੈਕ ਵਿੱਚ ਮਰੀਜ਼ ਲਈ ਲੋੜੀਂਦੀ ਜਾਣਕਾਰੀ ਹੋਣੀ ਚਾਹੀਦੀ ਹੈ ਅਤੇ ਪੈਕ ਦਾ ਆਕਾਰ 5 ਦਿਨਾਂ ਦੀ ਖੁਰਾਕ ਤੋਂ ਵੱਧ ਨਹੀਂ ਹੋਣਾ ਚਾਹੀਦਾ ਹੈ।

In The Market