LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਾਰਤ ਸਰਕਾਰ ਵਲੋਂ 4 ਪਾਕਿਸਤਾਨੀ ਯੂ-ਟਿਊਬ ਚੈਨਲਾਂ ਸਮੇਤ 22 ਚੈਨਲ ਕੀਤੇ ਗਏ ਬਲੌਕ

5 april youtube

ਨਵੀਂ ਦਿੱਲੀ: ਭਾਰਤ ਸਰਕਾਰ (Government of India) ਨੇ ਦੇਸ਼ ਦੀ ਰਾਸ਼ਟਰੀ ਸੁਰੱਖਿਆ (National security of the country), ਵਿਦੇਸ਼ ਨੀਤੀ (Foreign policy) ਅਤੇ ਜਨਤਕ ਵਿਵਸਥਾ (Public order) ਬਾਰੇ ਗੁੰਮਰਾਹਕੁੰਨ (Misleading) ਜਾਣਕਾਰੀ ਫੈਲਾਉਣ ਵਾਲੇ 22 ਯੂ-ਟਿਊਬ ਚੈਨਲਾਂ (22 YouTube channels) ਨੂੰ ਬਲਾਕ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ (Ministry of Information and Broadcasting) ਨੇ ਆਈਟੀ ਨਿਯਮ (IT Rules), 2021 ਦੇ ਤਹਿਤ ਐਮਰਜੈਂਸੀ ਸ਼ਕਤੀਆਂ (Emergency powers) ਦੀ ਵਰਤੋਂ ਕਰਦੇ ਹੋਏ, 4 ਪਾਕਿਸਤਾਨ ਯੂ-ਟਿਊਬ ਆਧਾਰਿਤ ਨਿਊਜ਼ ਚੈਨਲਾਂ, ਤਿੰਨ (3) ਟਵਿੱਟਰ ਖਾਤੇ, ਇਕ ਫੇਸਬੁੱਕ ਖਾਤਾ ਅਤੇ ਇਕ (1) ਨਿਊਜ਼ ਵੈੱਬਸਾਈਟ ਨੂੰ ਬਲਾਕ ਕਰਨ ਦੇ ਹੁਕਮ ਦਿੱਤੇ ਹਨ। Also Read : ਕੰਪਨੀ ਨੂੰ ਹੋਇਆ ਮੁਨਾਫਾ, ਬੌਸ ਨੇ ਮੁਲਾਜ਼ਮਾਂ ਨੂੰ ਵੰਡ ਦਿੱਤੇ 37 ਲੱਖ ਰੁਪਏ

YouTube will recommend products shown in videos - BBC News
ਦੱਸ ਦਈਏ ਕਿ ਇਸ ਤੋਂ ਪਹਿਲਾਂ ਜਨਵਰੀ 'ਚ ਮੋਦੀ ਸਰਕਾਰ ਨੇ 35 ਯੂ-ਟਿਊਬ ਚੈਨਲਾਂ ਨੂੰ ਬਲਾਕ ਕਰ ਦਿੱਤਾ ਸੀ। ਮੰਤਰਾਲੇ ਨੂੰ ਮਿਲੀ ਖੁਫੀਆ ਜਾਣਕਾਰੀ ਦੇ ਆਧਾਰ 'ਤੇ 20 ਜਨਵਰੀ ਨੂੰ 35 ਯੂਟਿਊਬ ਚੈਨਲ, 2 ਟਵਿੱਟਰ ਅਕਾਊਂਟ, 2 ਇੰਸਟਾਗ੍ਰਾਮ ਅਕਾਊਂਟ, 2 ਵੈੱਬਸਾਈਟਸ ਤੇ ਇਕ ਫੇਸਬੁੱਕ ਅਕਾਊਂਟ ਨੂੰ ਬਲਾਕ ਕਰਨ ਦੇ ਨਿਰਦੇਸ਼ ਦਿੱਤੇ ਸੀ। ਇਹ ਸਾਰੇ ਅਕਾਊਂਟ ਪਾਕਿਸਤਾਨ ਤੋਂ ਚਲਾਏ ਜਾਂਦੇ ਸੀ ਤੇ ਭਾਰਤ ਵਿਰੋਧੀ ਝੂਠੀਆਂ ਖ਼ਬਰਾਂ ਅਤੇ ਹੋਰ ਸਮੱਗਰੀ ਫੈਲਾਉਂਦੇ ਸੀ।
ਪਿਛਲੇ ਸਾਲ ਦਸੰਬਰ 'ਚ ਖੁਫੀਆ ਏਜੰਸੀਆਂ ਨਾਲ ਮਿਲ ਕੇ 20 ਯੂ-ਟਿਊਬ ਚੈਨਲਾਂ ਤੇ ਦੋ ਵੈੱਬਸਾਈਟਾਂ ਨੂੰ ਬਲਾਕ ਕਰਨ ਦੇ ਹੁਕਮ ਦਿੱਤੇ ਸੀ। ਇਹ ਚੈਨਲ ਭਾਰਤ ਵਿਰੋਧੀ ਪ੍ਰਚਾਰ ਤੇ ਫਰਜ਼ੀ ਖਬਰਾਂ ਵੀ ਫੈਲਾ ਰਹੇ ਸੀ। ਉਦੋਂ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਕਿਹਾ ਸੀ ਕਿ ਇਨ੍ਹਾਂ ਚੈਨਲਾਂ ਦੀ ਵਰਤੋਂ "ਕਸ਼ਮੀਰ, ਭਾਰਤੀ ਫੌਜ, ਭਾਰਤ ਵਿੱਚ ਘੱਟ ਗਿਣਤੀ ਭਾਈਚਾਰੇ, ਰਾਮ ਮੰਦਰ, ਜਨਰਲ ਬਿਪਿਨ ਰਾਵਤ ਆਦਿ" ਵਰਗੇ ਵਿਸ਼ਿਆਂ 'ਤੇ ਤਾਲਮੇਲ ਨਾਲ ਵੰਡਣ ਵਾਲੀ ਸਮੱਗਰੀ ਪੋਸਟ ਕਰਨ ਲਈ ਕੀਤੀ ਜਾ ਰਹੀ ਸੀ।

In The Market