LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Happy Independence Day: ਗੂਗਲ ਵੀ ਮਨਾ ਰਿਹਾ ਆਜ਼ਾਦੀ ਦਾ ਜਸ਼ਨ, ਬਣਾਇਆ ਇਹ ਖਾਸ ਡੂਡਲ

15 aug doodle

ਨਵੀਂ ਦਿੱਲੀ- ਆਜ਼ਾਦੀ ਦਿਵਸ ਦੇ 75 ਸਾਲ ਪੂਰੇ ਹੋਣ 'ਤੇ ਦੇਸ਼ ਆਜ਼ਾਦੀ ਦੇ ਜਸ਼ਨਾਂ 'ਚ ਡੁੱਬਿਆ ਹੋਇਆ ਹੈ। ਭਾਰਤ ਵਿੱਚ ਆਜ਼ਾਦੀ ਦਾ ਅੰਮ੍ਰਿਤ ਉਤਸਵ ਮਨਾਇਆ ਜਾ ਰਿਹਾ ਹੈ। ਸਰਚ ਇੰਜਣ ਗੂਗਲ ਨੇ ਵੀ ਇਸ ਮੌਕੇ 'ਤੇ ਵਿਸ਼ੇਸ਼ ਡੂਡਲ ਬਣਾ ਕੇ ਭਾਰਤੀਆਂ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ ਹਨ। ਇਸ ਡੂਡਲ ਵਿੱਚ ਪਤੰਗਾਂ ਨੂੰ ਅਸਮਾਨ ਵਿੱਚ ਉਡਦੇ ਦਿਖਾਇਆ ਗਿਆ ਹੈ। ਇਸ ਰਾਹੀਂ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਆਜ਼ਾਦੀ ਤੋਂ ਬਾਅਦ ਭਾਰਤ ਨੇ ਕਿੰਨਾ ਵਿਕਾਸ ਕੀਤਾ ਹੈ, ਕਿੰਨੀਆਂ ਉਚਾਈਆਂ ਹਾਸਲ ਕੀਤੀਆਂ ਹਨ।

Also Read: Independence Day 2022: ਅਮਰੀਕੀ ਰਾਸ਼ਟਰਪਤੀ ਬਾਈਡਨ ਨੇ ਭਾਰਤ ਨੂੰ ਦਿੱਤੀ ਸੁਤੰਤਰਤਾ ਦਿਵਸ ਦੀ ਵਧਾਈ

ਪਤੰਗ ਉਡਾਉਣ ਭਾਰਤੀ ਸੰਸਕ੍ਰਿਤੀ ਦਾ ਹਿੱਸਾ
ਇਹ ਡੂਡਲ ਕੇਰਲ ਦੀ ਕਲਾਕਾਰ ਨੀਤੀ ਨੇ ਬਣਾਇਆ ਹੈ। ਪਤੰਗ ਉਡਾਉਣੀ ਭਾਰਤੀ ਸੰਸਕ੍ਰਿਤੀ ਦਾ ਅਹਿਮ ਹਿੱਸਾ ਰਹੀ ਹੈ। ਇਸ ਨੂੰ ਇਸ ਮਾਧਿਅਮ ਰਾਹੀਂ ਪ੍ਰਦਰਸ਼ਿਤ ਕਰਨ ਦਾ ਯਤਨ ਵੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਹ ਉਚਾਈ ਅਤੇ ਹਿੰਮਤ ਦਾ ਪ੍ਰਤੀਕ ਵੀ ਹੈ। GIF ਐਨੀਮੇਸ਼ਨ ਦੇ ਕਾਰਨ ਇਹ ਡੂਡਲ ਜ਼ਿਆਦਾ ਆਕਰਸ਼ਕ ਦਿਖਾਈ ਦਿੰਦਾ ਹੈ।

ਸੁਤੰਤਰਤਾ ਸੰਗਰਾਮ ਵਿੱਚ ਪਤੰਗਾਂ ਦੀ ਵੀ ਅਹਿਮ ਭੂਮਿਕਾ
ਆਜ਼ਾਦੀ ਸੰਗਰਾਮ ਤੋਂ ਲੈ ਕੇ ਇਸ ਦਿਨ ਨੂੰ ਮਨਾਉਣ ਤੱਕ ਪਤੰਗਾਂ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ਆਜ਼ਾਦੀ ਤੋਂ ਪਹਿਲਾਂ ਆਜ਼ਾਦੀ ਘੁਲਾਟੀਆਂ ਪਤੰਗਾਂ 'ਤੇ ਨਾਅਰੇ ਲਿਖ ਕੇ ਅਸਮਾਨ 'ਚ ਉਡਾ ਕੇ ਆਪਣਾ ਵਿਰੋਧ ਦਰਜ ਕਰਵਾਉਂਦੇ ਸਨ। ਹੁਣ ਅਜ਼ਾਦੀ ਦੀ ਖੁਸ਼ੀ ਦੇ ਰੂਪ ਵਿੱਚ ਆਪਣੀ ਆਜ਼ਾਦੀ ਦੇ ਜਜ਼ਬਾਤ ਵੀ ਵੱਖ-ਵੱਖ ਮੌਕਿਆਂ 'ਤੇ ਉਡਾ ਕੇ ਪ੍ਰਗਟ ਕੀਤੇ ਜਾਂਦੇ ਹਨ। ਹਰ ਸਾਲ ਸੁਤੰਤਰਤਾ ਦਿਵਸ 'ਤੇ ਤੁਸੀਂ ਸੈਂਕੜੇ ਪਤੰਗਾਂ ਨੂੰ ਆਸਮਾਨ 'ਚ ਉੱਡਦੇ ਦੇਖ ਸਕਦੇ ਹੋ।

Also Read: ਆਜ਼ਾਦੀ ਦਿਹਾੜੇ ਮੌਕੇ ਸੁਖਬੀਰ-ਹਰਸਿਮਰਤ ਬਾਦਲ ਨੇ ਕੀਤਾ ਸ਼ਹੀਦਾਂ ਨੂੰ ਯਾਦ

ਇਸ ਦਿਨ ਆਜ਼ਾਦੀ ਘੁਲਾਟੀਆਂ ਅਤੇ ਕ੍ਰਾਂਤੀਕਾਰੀਆਂ ਨੂੰ ਕੀਤਾ ਜਾਂਦੈ ਯਾਦ
ਤੁਹਾਨੂੰ ਦੱਸ ਦੇਈਏ ਕਿ 75 ਸਾਲ ਪਹਿਲਾਂ ਅੱਜ ਦੇ ਦਿਨ ਯਾਨੀ 15 ਅਗਸਤ ਨੂੰ ਦੇਸ਼ ਆਜ਼ਾਦ ਹੋਇਆ ਸੀ। ਇਸ ਦੇ ਲਈ ਭਗਤ ਸਿੰਘ, ਮਹਾਤਮਾ ਗਾਂਧੀ, ਸੁਭਾਸ਼ ਚੰਦਰ ਬੋਸ, ਚੰਦਰਸ਼ੇਖਰ ਸਮੇਤ ਸਾਰੇ ਕ੍ਰਾਂਤੀਕਾਰੀਆਂ ਅਤੇ ਆਜ਼ਾਦੀ ਘੁਲਾਟੀਆਂ ਨੇ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਸੀ। ਇਸ ਦਿਨ ਉਨ੍ਹਾਂ ਹੀ ਕ੍ਰਾਂਤੀਕਾਰੀਆਂ ਅਤੇ ਯੋਧਿਆਂ ਨੂੰ ਯਾਦ ਕੀਤਾ ਜਾਂਦਾ ਹੈ ਅਤੇ ਇਹ ਪ੍ਰਣ ਕੀਤਾ ਜਾਂਦਾ ਹੈ ਕਿ ਅਸੀਂ ਵੀ ਭਾਰਤ ਨੂੰ ਨਵੀਆਂ ਬੁਲੰਦੀਆਂ 'ਤੇ ਲਿਜਾਣ 'ਚ ਯੋਗਦਾਨ ਪਾਵਾਂਗੇ।

In The Market