LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Independence Day 2022: ਅਮਰੀਕੀ ਰਾਸ਼ਟਰਪਤੀ ਬਾਈਡਨ ਨੇ ਭਾਰਤ ਨੂੰ ਦਿੱਤੀ ਸੁਤੰਤਰਤਾ ਦਿਵਸ ਦੀ ਵਧਾਈ

15 aug biden

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਭਾਰਤ ਨੂੰ ਸੁਤੰਤਰਤਾ ਦੇ 75 ਸਾਲ ਪੂਰੇ ਹੋਣ ਉੱਤੇ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਕਿਹਾ ਕਿ ਅਮਰੀਕਾ ਤੇ ਭਾਰਤ ਪੱਕੇ ਦੋਸਤ ਹਨ। ਉਨ੍ਹਾਂ ਨੇ ਕਿਹਾ ਕਿ ਗਲੋਬਲ ਚੁਣੌਤੀਆਂ ਦਾ ਹੱਲ ਕਰਨ ਲਈ ਦੋਵੇਂ ਦੇਸ਼ ਮਿਲ ਕੇ ਕੰਮ ਕਰਨਾ ਜਾਰੀ ਰੱਖਣਗੇ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ 1947 ਵਿਚ ਬ੍ਰਿਟਿਸ਼ ਸ਼ਾਸਨ ਦੇ ਅੰਤ ਦਾ ਜਸ਼ਨ ਮਨਾਉਂਦੇ ਹੋਏ ਭਾਰਤ ਅੱਜ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ।

Also Read: ਆਜ਼ਾਦੀ ਦਿਹਾੜੇ ਮੌਕੇ CM ਮਾਨ ਨੇ ਲਹਿਰਾਇਆ ਤਿਰੰਗਾ, ਦੇਸ਼ ਵਾਸੀਆਂ ਨੂੰ ਦਿੱਤੀਆਂ ਵਧਾਈਆਂ

ਲੋਕਤੰਤਰੀ ਯਾਤਰਾ ਦਾ ਸਨਮਾਨ
ਦੇਸ਼ ਦੀ ਲੋਕਤੰਤਰੀ ਯਾਤਰਾ ਦਾ ਸਨਮਾਨ ਕਰਨ ਦੇ ਲਈ ਭਾਰਤ ਦੇ ਲੋਕਾਂ ਦੇ ਨਾਲ ਸ਼ਾਮਲ ਹੋਏ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਕਿਹਾ ਕਿ ਦੋਵੇਂ ਦੇਸ਼ ਅਹਿਮ ਹਿੱਸੇਦਾਰ ਹਨ। ਬਾਈਡਨ ਨੇ ਕਿਹਾ ਕਿ ਅਮਰੀਕਾ ਭਾਰਤ ਦੇ ਲੋਕਾਂ ਦੇ ਨਾਲ ਮਹਾਤਮਾ ਗਾਂਧੀ ਦੇ ਸੱਚ ਤੇ ਅਹਿੰਸਾ ਦੇ ਸੰਦੇਸ਼ ਦਾ ਪਾਲਣ ਕਰਦਾ ਹੈ।

ਲੋਕਤੰਤਰ ਦੀ ਰੱਖਿਆ ਦੇ ਲਈ ਮਿਲ ਕੇ ਕਰਾਂਗੇ ਕੰਮ
ਬਾਈਡਨ ਨੇ ਅੱਗੇ ਕਿਹਾ ਕਿ ਇਸ ਸਾਲ ਦੋਵੇਂ ਦੇਸ਼ ਆਪਣੇ ਮਹਾਨ ਲੋਕਤੰਤਰਾਂ ਦੇ ਵਿਚ ਸਿਆਸੀ ਸਬੰਧਾਂ ਦੀ 75ਵੀਂ ਵਰ੍ਹੇਗੰਢ ਵੀ ਮਨਾ ਰਹੇ ਹਨ। ਸਾਡੀ ਸਾਂਝੇਦਾਰੀ ਸਾਡੇ ਲੋਕਾਂ ਦੇ ਵਿਚਾਲੇ ਗਹਿਰੇ ਬੰਧਨਾਂ ਨਾਲ ਹੋਰ ਮਜ਼ਬੂਰ ਹੋਈ ਹੈ। ਸੰਯੁਕਤ ਰਾਜ ਅਮਰੀਕਾ ਵਿਚ ਜ਼ਿਉਂਦੇ ਭਾਰਤੀ-ਅਮਰੀਕੀ ਭਾਈਚਾਰੇ ਨੇ ਸਾਨੂੰ ਇਕ ਵਧੇਰੇ ਨਵੀਨ, ਸਮਾਵੇਸ਼ੀ ਤੇ ਮਜ਼ਬੂਤ ਰਾਸ਼ਟਰ ਬਣਾਇਆ ਹੈ। ਅਮਰੀਕੀ ਰਾਸ਼ਟਰਪਤੀ ਨੇ ਵਿਸ਼ਵਾਸ਼ ਜਤਾਇਆ ਕਿ ਆਉਣ ਵਾਲੇ ਸਾਲਾਂ ਵਿਚ ਦੋਵੇਂ ਲੋਕਤੰਤਰ ਨਿਯਮ-ਅਧਾਰਿਤ ਵਿਵਸਥਾ ਦੀ ਰੱਖਿਆ ਦੇ ਲਈ ਇਕੱਠੇ ਖੜੇ ਰਹਿਣਗੇ, ਆਪਣੇ ਲੋਕਾਂ ਦੇ ਲਈ ਵਧੇਰੇ ਸ਼ਾਂਤੀ, ਖੁਸ਼ਹਾਲੀ ਤੇ ਸੁਰੱਖਿਆ ਨੂੰ ਬੜਾਵਾ ਦੇਣਗੇ।

Also Read: Independence Day 2022: PM ਮੋਦੀ ਨੇ ਲਾਲ ਕਿਲ੍ਹੇ ਤੋਂ ਰੱਖਿਆ ਅਗਲੇ 25 ਸਾਲਾਂ ਦਾ ਬਲੂ ਪ੍ਰਿੰਟ, ਲਏ ਇਹ 5 ਸੰਕਲਪ

ਏਂਟਨੀ ਬਲਿੰਟਨ ਨੇ ਵੀ ਦਿੱਤੀਆਂ ਸ਼ੁਭਕਾਮਨਾਵਾ
ਇਸ ਵਿਚਾਲੇ ਅਮਰੀਕੀ ਵਿਦੇਸ਼ ਮੰਤਰੀ ਏਂਟਨੀ ਬਲਿੰਟਨ ਨੇ ਵੀ ਭਾਰਤ ਨੂੰ ਸੁਤੰਤਰਤਾ ਦਿਵਸ ਦੀਆਂ ਸੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਇਹ ਸਾਲ ਦੋਵਾਂ ਦੇਸ਼ਾਂ ਦੇ ਲਈ ਵਿਸ਼ੇਸ਼ ਰੂਪ ਨਾਲ ਸਾਰਥਕ ਹੈ ਕਿਉਂਕਿ ਅਸੀਂ 75 ਸਾਲ ਦੇ ਸਿਆਸੀ ਸਬੰਧ ਦੀ ਵਰ੍ਹੇਗੰਢ ਮਨਾ ਰਹੇ ਹਾਂ। ਸਾਡੀ ਸਿਆਸੀ ਰਣਨੀਤਿਕ ਸਾਂਝੇਦਾਰੀ ਜਲਵਾਯੂ ਤੋਂ ਲੈ ਕੇ ਵਪਾਰ ਤੱਕ ਜਿਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਦੋ ਮਹਾਨ ਲੋਕਤੰਤਰਾਂ ਦੇ ਰੂਪ ਵਿਚ ਸਾਡੀ ਸਾਂਝੇਦਾਰੀ ਸਾਡੇ ਲੋਕਾਂ ਦੀ ਸੁਰੱਖਿਆ ਤੇ ਖੁਸ਼ਹਾਲੀ ਤੇ ਗਲੋਬਲ ਭਲਾਈ ਵਿਚ ਯੋਗਦਾਨ ਦੇਣਾ ਜਾਰੀ ਰੱਖੇਗੀ।

In The Market