ਮੈਲਬੌਰਨ : ਆਸਟ੍ਰੇਲੀਆਈ ਆਲਰਾਊਂਡਰ ਗਲੈਨ ਮੈਕਸਵੈੱਲ (Australian all-rounder Glenn Maxwell) ਛੇਤੀ ਹੀ ਭਾਰਤੀ ਮੂਲ ਦੀ ਲੜਕੀ ਵਿਨੀ ਰਮਨ (Winnie Raman) ਦੇ ਨਾਲ ਵਿਆਹ ਦੇ ਪਵਿੱਤਰ ਬੰਧਨ ਵਿਚ ਬੱਝ ਸਕਦੇ ਹਨ। ਵਿਨੀ-ਮੈਕਸਵੈੱਲ (Winnie-Maxwell) ਦੇ ਵਿਆਹ ਦਾ ਕਾਰਡ ਸੋਸ਼ਲ ਮੀਡੀਆ (Social media) 'ਤੇ ਵਾਇਰਲ ਹੋ ਰਿਹਾ ਹੈ। ਮੈਕਸਵੈੱਲ ਅਤੇ ਵਿਨੀ (Maxwell and Winnie) 2017 ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਦੋਹਾਂ ਨੇ ਫਰਵਰੀ 2020 ਵਿਚ ਸਗਾਈ (Engagement) ਕਰ ਲਈ ਸੀ। ਹੁਣ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਦੋਹਾਂ ਦਾ ਵਿਆਹ 27 ਮਾਰਚ ਨੂੰ ਮੈਲਬੋਰਨ (Melbourne) ਵਿਚ ਰਸਮੀ ਤਮਿਲ ਵਿਆਹ ਸ਼ੈਲੀ ਵਿਚ ਹੋਵੇਗਾ। Also Read : ਮਾਂ ਦੇ ਦਰਸ਼ਨ ਕਰਨਾ ਚਾਹੁੰਦਾ ਸੀ, ਪੰਜਾਬ ਪ੍ਰਸ਼ਾਸਨ ਨੇ ਹੱਥ ਖੜ੍ਹੇ ਕਰ ਦਿੱਤੇ, ਜਲੰਧਰ ਦੀ ਰੈਲੀ ਵਿਚ ਬੋਲੇ PM ਮੋਦੀ
ਭਾਰਤੀ ਮੂਲ ਦੀ ਵਿਨੀ ਆਸਟ੍ਰੇਲੀਆ ਦੇ ਮੈਲਬੋਰਨ ਵਿਚ ਰਹਿੰਦੀ ਹੈ। ਉਨ੍ਹਾਂ ਦੀ ਇੰਸਟਾਗ੍ਰਾਮ ਪ੍ਰੋਫਾਈਲ ਮੁਤਾਬਕ ਉਹ ਪੇਸ਼ੇ ਤੋਂ ਫਾਰਮਾਸਿਸਟ ਹੈ। ਵਿਨੀ ਰਮਨ ਦੇ ਪਰਿਵਾਰ ਦੀਆਂ ਜੜਾਂ ਚੇਨਈ ਨਾਲ ਜੁੜੀਆਂ ਹਨ ਪਰ ਉਨ੍ਹਾਂ ਦਾ ਜਨਮ ਅਤੇ ਪਾਲਨ-ਪੋਸ਼ਨ ਆਸਟ੍ਰੇਲੀਆ ਵਿਚ ਹੋਇਆ ਜਿੱਥੇ ਉਨ੍ਹਾਂ ਨੇ ਫਾਰਮੇਸੀ ਦੀ ਪੜ੍ਹਾਈ ਕੀਤੀ। ਵਿਨੀ ਰਮਨ ਦੇ ਪਿਤਾ ਵੈਂਕਟ ਰਮਨ ਅਤੇ ਮਾਂ ਵਿਜੇ ਲਕਸ਼ਮੀ ਰਮਨ ਉਨ੍ਹਾਂ ਦੇ ਜਨਮ ਤੋਂ ਪਹਿਲਾਂ ਆਸਟ੍ਰੇਲੀਆ ਚਲੇ ਗਏ ਸਨ।ਕਈ ਮੀਡੀਆ ਰਿਪੋਰਟਸ ਮੁਤਾਬਕ ਮੈਕਸਵੈੱਲ ਅਤੇ ਵਿਨੀ ਦਾ ਵਿਆਹ ਰਸਮੀ ਤਮਿਲ ਬ੍ਰਾਹਮਣ ਸ਼ੈਲੀ ਵਿਚ ਹੋਵੇਗੀ ਅਤੇ ਇਸ ਸਮਾਰੋਹ ਵਿਚ ਕਈ ਆਸਟ੍ਰੇਲੀਆਈ ਕ੍ਰਿਕਟਰਾਂ ਅਤੇ ਕੌਮਾਂਤਰੀ ਮਹਿਮਾਨਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। Also Read : ਸਟੇਟਸ ਨੂੰ ਲੈ ਕੇ ਭਿੜੇ ਦੋ ਪਰਿਵਾਰ, ਮਹਿਲਾ ਦੀ ਕੁੱਟ-ਕੁੱਟ ਕੇ ਹੱਤਿਆ
GlennMaxwell marrying Vini Raman. Going by the cute traditional Tamil muhurta patrikai, we'd bet there may likely be a TamBram ceremony... Will there be a white gown wedding too?
— Kasturi Shankar (@KasthuriShankar) February 12, 2022
Congratulations Glenn and Vini ! @Gmaxi_32 pic.twitter.com/uJeSjHM1we
ਰਮਨ ਦੀ ਰਿਸ਼ਤੇਦਾਰ ਨੰਦਿਨੀ ਸੱਤਿਆਮੂਰਤੀ ਨੇ ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਨੂੰ ਟਵੀਟ ਕੀਤਾ। ਜਿਸ ਵਿਚ ਲਿਖਿਆ ਸੀ, ਵਿਨੀ ਦੇ ਮਾਤਾ-ਪਿਤਾ ਵਲੋਂ ਦਿੱਤਾ ਗਿਆ ਤੰਬ੍ਰਹਾ (ਤਮਿਲ ਬ੍ਰਾਹਮਣ) ਸ਼ੈਲੀ ਦਾ ਕੰਟਰੋਲ ਉਨ੍ਹਾਂ ਦੇ ਤਮਿਲ/ਵੈਸ਼ਣਵ ਸੰਸਕ੍ਰਿਤ ਦੇ ਪ੍ਰਤੀ ਸਨਮਾਨ ਅਤੇ ਸ਼ਰਧਾਂਜਲੀ ਦਾ ਪ੍ਰਤੀਕ ਹੈ, ਹਾਂ ਉਹ ਦੋਵਾਂ ਲਈ ਹਿੰਦੂ-ਰੀਤੀ-ਰਿਵਾਜ਼ ਨਾਲ ਵਿਆਹ ਸਮਾਰੋਹ ਆਯੋਜਿਤ ਕਰਨ ਦੀ ਯੋਜਨਾ ਬਣਾ ਰਹੇ ਹਨ।ਗਲੈਨ ਮੈਕਸਵੈੱਲ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਹ ਆਪਣੀ ਸ਼ਾਨਦਾਰ ਬੱਲੇਬਾਜ਼ੀ ਦੇ ਨਾਲ-ਨਾਲ ਉਪਯੋਗੀ ਸਪਿਨ ਗੇਂਦਬਾਜ਼ੀ ਲਈ ਵੀ ਪ੍ਰਸਿੱਧ ਹਨ। ਮੈਕਸਵੈੱਲ ਫਿਲਹਾਲ ਸੀਮਿਤ ਓਵਰਸ ਕ੍ਰਿਕਟ ਵਿਚ ਆਸਟ੍ਰੇਲੀਆਈ ਟੀਮ ਦੇ ਅਨਿੱਖੜਵੇਂ ਅੰਗ ਹਨ। ਆਈ.ਪੀ.ਐੱਲ. 2022 ਦੀ ਮੇਗਾ ਨੀਲਾਮੀ ਤੋਂ ਪਹਿਲਾਂ ਇਸ ਆਲ ਰਾਊਂਡਰ ਨੂੰ ਰਾਇਲ ਚੈਲੰਜਰਸ ਬੈਂਗਲੁਰੂ (RCB) ਨੇ 11 ਕਰੋੜ ਰੁਪਏ ਵਿਚ ਰਿਟੇਨ ਕੀਤਾ ਸੀ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Rohit Sharma : हिटमैन रोहित शर्मा ने सोशल मीडिया पर शेयर की अपनी खुशी, लिखा...
Crime News: मोहाली कोर्ट के बाहर मिला मानव कंकाल, इलाके में मची सनसनी
Mankirt Aulakh News: गायक मनकीरत औलख की कार का चालान, कार पर लगी थी काली फिल्म और हूटर