LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਗਲੇਨਮਾਰਕ ਨੇ ਕੈਨੇਡੀਅਨ ਕੰਪਨੀ ਨਾਲ ਮਿਲ ਬਣਾਈ ਫੈਬੀਸਪ੍ਰੇ, ਕੋਰੋਨਾ ਦੇ ਇਲਾਜ 'ਚ ਮਦਦਗਾਰ

9f cororna

ਨਵੀਂ ਦਿੱਲੀ : ਗਲੇਨਮਾਰਕ ਫਾਰਮਾਸਿਊਟੀਕਲਜ਼ ਲਿਮਿਟੇਡ (ਗਲੇਨਮਾਰਕ) ਨੇ ਦੇਸ਼ ’ਚ ਕੋਰੋਨਾ ਸੰਕਰਮਣ ਦੇ ਇਲਾਜ ਲਈ ਨਾਈਟ੍ਰਿਕ ਆਕਸਾਈਡ ਨਾਮਕ ਇੱਕ ਨਾਸਲ ਸਪ੍ਰੇ ਲਾਂਚ ਕੀਤਾ ਹੈ। ਗਲੇਨਮਾਰਕ ਨੇ ਇਸ ਨੂੰ ਕੈਨੇਡੀਅਨ ਕੰਪਨੀ SaNOtize ਨਾਲ ਮਿਲ ਕੇ ਤਿਆਰ ਕੀਤਾ ਹੈ। ਨਾਈਟ੍ਰਿਕ ਆਕਸਾਈਡ ਨੂੰ ਭਾਰਤ ’ਚ ਫੈਬੀਸਪ੍ਰੇ ਬ੍ਰਾਂਡ ਦੇ ਤਹਿਤ ਲਾਂਚ ਕੀਤਾ ਗਿਆ ਹੈ। ਕੰਪਨੀ ਨੇ ਨੱਕ ਰਾਹੀਂ ਸਪ੍ਰੇ ਲਈ ਡਰੱਗ ਰੈਗੂਲੇਟਰ ਤੋਂ ਨਿਰਮਾਣ ਤੇ ਮਾਰਕੀਟਿੰਗ ਲਈ ਵੀ ਪ੍ਰਵਾਨਗੀ ਪ੍ਰਾਪਤ ਕੀਤੀ ਹੈ।

Also Read: ਹੁਣ 14 ਫਰਵਰੀ ਤੋਂ ਸ਼ਰਾਬ ਵੇਚਣ ਖਿਲਾਫ ਮਰਨ ਵਰਤ 'ਤੇ ਬੈਠਣਗੇ ਅੰਨਾ ਹਜ਼ਾਰੇ

 

ਇਸ ਤਰ੍ਹਾਂ ਕਰੇਗਾ ਕੰਮ
ਕੰਪਨੀ ਦਾ ਦਾਅਵਾ ਹੈ ਕਿ ਇਹ ਨਾਈਟ੍ਰਿਕ ਆਕਸਾਈਡ ਆਧਾਰਿਤ ਨੱਕ ਦੀ ਸਪ੍ਰੇ, ਨੱਕ ਦੀ ਉਪਰਲੀ ਸਤ੍ਹਾ ’ਤੋਂ ਕੋਰੋਨਾ ਵਾਇਰਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਖ਼ਤਮ ਕਰਨ ਦਾ ਕੰਮ ਕਰੇਗੀ। ਟੈਸਟਿੰਗ ਦੌਰਾਨ ਦੇਖਿਆ ਗਿਆ ਕਿ ਕੋਵਿਡ-19 ਦੇ ਖਾਤਮੇ ਤੇ ਦਵਾਈ ਦੇ ਐਂਟੀ-ਮਾਈਕ੍ਰੋਬਾਇਲ ਗੁਣਾਂ ਨੂੰ ਸਾਬਤ ਕੀਤਾ ਹੈ। ਜਦੋਂ ਇਹ ਸਪਰੇਅ ਨੱਕ ਦੇ ਬਲਗ਼ਮ ’ਤੇ ਛਿੜਕਾਅ ਕੀਤਾ ਜਾਂਦਾ ਹੈ ਤਾਂ ਇਹ ਵਾਇਰਸ ਨੂੰ ਵਧਣ ਤੇ ਸਰੀਰ ’ਚ ਫੈਲਣ ਤੋਂ ਰੋਕਣ ਲਈ ਇੱਕ ਭੌਤਿਕ ਤੇ ਰਸਾਇਣਕ ਰੁਕਾਵਟ ਬਣਾਉਂਦੀ ਹੈ, ਇਸ ਤਰ੍ਹਾਂ ਵਾਇਰਸ ਨੂੰ ਫੇਫੜਿਆਂ ’ਚ ਫੈਲਣ ਤੋਂ ਰੋਕਿਆ ਜਾਂਦਾ ਹੈ।

Also Read: CM ਚੰਨੀ ਪਹੁੰਚੇ ਭਦੌੜ, ਸੱਥ 'ਚ ਬਾਬਿਆਂ ਨਾਲ ਬੈਠ ਲਾਈ 'ਸੀਪ'

ਸਪ੍ਰੇ ਨੂੰ ਕੋਵਿਡ-19 ਲਈ ਇੱਕ ਪ੍ਰਭਾਵਸ਼ਾਲੀ ਤੇ ਸੁਰੱਖਿਅਤ ਐਂਟੀਵਾਇਰਲ ਇਲਾਜ ਦੱਸਦਿਆਂ, ਗਲੇਨਮਾਰਕ ਫਾਰਮਾਸਿਊਟੀਕਲਜ਼ ਲਿਮਟਿਡ ਦੇ ਮੁੱਖ ਵਪਾਰਕ ਅਫ਼ਸਰ, ਰੌਬਰਟ ਕ੍ਰੋਕਰਟ ਨੇ ਕਿਹਾ, ‘ਸਾਨੂੰ ਭਰੋਸਾ ਹੈ ਕਿ ਇਹ ਮਰੀਜ਼ਾਂ ਨੂੰ ਬਹੁਤ ਜ਼ਰੂਰੀ ਤੇ ਸਮੇਂ ਸਿਰ ਥੈਰੇਪੀ ਵਿਕਲਪ ਪ੍ਰਦਾਨ ਕਰੇਗਾ। ਇੱਕ ਪ੍ਰਮੁੱਖ ਫਾਰਮਾਸਿਊਟੀਕਲ ਕੰਪਨੀ ਹੋਣ ਦੇ ਨਾਤੇ, ਇਹ ਮਹੱਤਵਪੂਰਨ ਹੈ ਕਿ ਅਸੀਂ ਕੋਵਿਡ-19 ਮਹਾਮਾਰੀ ਵਿਰੁੱਧ ਭਾਰਤ ਦੀ ਲੜਾਈ ਦਾ ਇੱਕ ਅਨਿੱਖੜਵਾਂ ਅੰਗ ਹਾਂ। ਸਾਨੂੰ ਨਾਈਟ੍ਰਿਕ ਆਕਸਾਈਡ ਨਾਜਲ ਸਪਰੇਅ (FabiSpray) ਲਈ ਪ੍ਰਵਾਨਗੀ ਪ੍ਰਾਪਤ ਕਰਨ ਤੇ ਸੈਨੋਟਾਈਜ਼ ਨਾਲ ਸਾਂਝੇਦਾਰੀ ’ਚ ਇਸ ਨੂੰ ਲਾਂਚ ਕਰਨ ’ਚ ਖ਼ੁਸ਼ੀ ਹੈ।

Also Read: 'ਬਿਕਨੀ ਹੋਵੇ, ਘੁੰਢ ਹੋਵੇ ਜਾਂ ਹਿਜਾਬ, ਔਰਤਾਂ ਨੂੰ ਮਰਜ਼ੀ ਦੇ ਕੱਪੜੇ ਪਹਿਨਣ ਦਾ ਅਧਿਕਾਰ'

ਡਾ. ਮੋਨਿਕਾ, ਸੀਨੀਅਰ ਵੀਪੀ ਤੇ ਕਲੀਨਿਕਲ ਵਿਕਾਸ ਦੇ ਮੁਖੀ, ਗਲੇਨਮਾਰਕ ਫਾਰਮਾਸਿਊਟੀਕਲਜ਼ ਲਿਮਟਿਡ ਨੇ ਕਿਹਾ ਕਿ ਫੇਜ਼ ਦੇ ਟ੍ਰਾਇਲ ’ਚ, ਡਬਲ ਬਲਾਈਂਡ, ਪਲੇਸਬੋ ਨਿਯੰਤਰਿਤ ਟ੍ਰਾਇਲ ਦੇ ਨਤੀਜੇ ਬਹੁਤ ਉਤਸ਼ਾਹਜਨਕ ਹਨ। ਇਸ ਦੇ ਮਰੀਜ਼ਾਂ ’ਤੇ ਕੀਤੇ ਗਏ ਟੈਸਟਾਂ ਦੇ ਬਹੁਤ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ। ਮੌਜੂਦਾ ਸਥਿਤੀ ’ਚ ਜਦੋਂ ਨਵੇਂ ਰੂਪਾਂ ’ਚ ਉੱਚ ਪ੍ਰਸਾਰਣ ਕੁਸ਼ਲਤਾ ਦੇਖੀ ਗਈ ਹੈ, NONS ਦੇਸ਼ ਨੂੰ ਕੋਰੋਨਾ ਵਿਰੁੱਧ ਲੜਾਈ ’ਚ ਇੱਕ ਉਪਯੋਗੀ ਵਿਕਲਪ ਪ੍ਰਦਾਨ ਕਰਦਾ ਹੈ।

In The Market