LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

'ਬਿਕਨੀ ਹੋਵੇ, ਘੁੰਢ ਹੋਵੇ ਜਾਂ ਹਿਜਾਬ, ਔਰਤਾਂ ਨੂੰ ਮਰਜ਼ੀ ਦੇ ਕੱਪੜੇ ਪਹਿਨਣ ਦਾ ਅਧਿਕਾਰ'

9f pappu sister

ਨਵੀਂ ਦਿੱਲੀ- ਕਰਨਾਟਕ 'ਚ ਹਿਜਾਬ ਦਾ ਵਿਵਾਦ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ। ਹੁਣ ਪ੍ਰਿਅੰਕਾ ਗਾਂਧੀ ਨੇ ਵੀ ਕਰਨਾਟਕ 'ਚ ਚੱਲ ਰਹੇ ਹਿਜਾਬ ਵਿਵਾਦ 'ਤੇ ਟਵੀਟ ਕੀਤਾ ਹੈ। ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਲਿਖਿਆ ਕਿ ਔਰਤਾਂ ਨੂੰ ਆਪਣੀ ਮਰਜ਼ੀ ਮੁਤਾਬਕ ਪਹਿਰਾਵਾ ਪਾਉਣ ਦਾ ਅਧਿਕਾਰ ਹੈ, ਜੋ ਉਨ੍ਹਾਂ ਨੂੰ ਸੰਵਿਧਾਨ ਤੋਂ ਮਿਲਿਆ ਹੈ। ਟਵੀਟ ਦੇ ਅੰਤ 'ਚ ਪ੍ਰਿਅੰਕਾ ਨੇ ਆਪਣੀ ਮੁਹਿੰਮ 'ਆਈ ਕੈਨ ਫਾਈਟ' ਦਾ ਹੈਸ਼ਟੈਗ ਵੀ ਪਾ ਦਿੱਤਾ ਹੈ।

Also Read: ਜਸਬੀਰ ਡਿੰਪਾ ਦਾ ਭਰਾ ਰਾਜਨ ਗਿੱਲ ਸ਼੍ਰੋਮਣੀ ਅਕਾਲੀ ਦਲ ’ਚ ਹੋਇਆ ਸ਼ਾਮਲ

 

ਪ੍ਰਿਅੰਕਾ ਗਾਂਧੀ ਨੇ ਲਿਖਿਆ, 'ਭਾਵੇਂ ਇਹ ਬਿਕਨੀ ਹੋਵੇ, ਘੁੰਢ ਹੋਵੇ ਜਾਂ ਜੀਨਸ ਜਾਂ ਹਿਜਾਬ। ਇਹ ਔਰਤ ਦਾ ਫੈਸਲਾ ਹੈ ਕਿ ਕੀ ਪਹਿਨਣਾ ਹੈ। ਇਹ ਅਧਿਕਾਰ ਉਨ੍ਹਾਂ ਨੂੰ ਭਾਰਤ ਦੇ ਸੰਵਿਧਾਨ ਨੇ ਦਿੱਤਾ ਹੈ। ਔਰਤਾਂ ਨੂੰ ਤੰਗ ਕਰਨਾ ਬੰਦ ਕਰੋ।

Also Read: ਭਾਰਤ 'ਚ ਕੋਰੋਨਾ ਦੇ 71 ਹਜ਼ਾਰ ਤੋਂ ਵਧੇਰੇ ਨਵੇਂ ਮਾਮਲੇ, 1217 ਮਰੀਜ਼ਾਂ ਦੀ ਮੌਤ

ਦੱਸ ਦੇਈਏ ਕਿ ਧਾਰਮਿਕ ਪਹਿਰਾਵੇ 'ਤੇ ਪਾਬੰਦੀ ਦੇ ਹੁਕਮ ਤੋਂ ਬਾਅਦ ਕਰਨਾਟਕ ਦੇ ਸਕੂਲਾਂ-ਕਾਲਜਾਂ 'ਚ ਹੰਗਾਮਾ ਮਚ ਗਿਆ ਹੈ। ਕਈ ਜ਼ਿਲ੍ਹਿਆਂ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਵਿਦਿਆਰਥੀਆਂ ਦੇ ਗਰੁੱਪ ਆਹਮੋ-ਸਾਹਮਣੇ ਹੋ ਗਏ ਹਨ। ਪੱਥਰਬਾਜ਼ੀ ਦੀਆਂ ਘਟਨਾਵਾਂ ਵੀ ਵਾਪਰੀਆਂ ਹਨ। ਮੁਸਲਿਮ ਵਿਦਿਆਰਥੀ ਹਿਜਾਬ 'ਤੇ ਪਾਬੰਦੀ ਦਾ ਵਿਰੋਧ ਕਰ ਰਹੇ ਹਨ, ਜਦਕਿ ਕਈ ਹਿੰਦੂ ਵਿਦਿਆਰਥੀ ਭਗਵੇਂ ਮਫਰਲ ਤੇ ਦੁਪੱਟਾ ਪਾ ਕੇ ਕੈਂਪਸ 'ਚ ਨਾਅਰੇਬਾਜ਼ੀ ਕਰ ਰਹੇ ਹਨ। ਸਥਿਤੀ ਨੂੰ ਦੇਖਦੇ ਹੋਏ ਕਰਨਾਟਕ ਸਰਕਾਰ ਨੇ ਸਕੂਲ ਅਤੇ ਕਾਲਜ 3 ਦਿਨਾਂ ਲਈ ਬੰਦ ਕਰ ਦਿੱਤੇ ਹਨ।

Also Read: ਭਾਰਤ-ਪਾਕਿ ਸਰਹੱਦ ’ਤੇ ਦਾਖ਼ਲ ਹੋਇਆ ਪਾਕਿ ਡਰੋਨ, ਬਰਾਮਦ ਹੋਈ ਵਿਸਫੋਟਕ ਸਮਗਰੀ

ਇਸ ਮਾਮਲੇ ਦੀ ਸੁਣਵਾਈ ਕਰਨਾਟਕ ਹਾਈ ਕੋਰਟ ਵਿੱਚ ਵੀ ਚੱਲ ਰਹੀ ਹੈ। ਮੁਸਲਿਮ ਵਿਦਿਆਰਥਣਾਂ ਨੇ ਹਿਜਾਬ ਪਹਿਨਣ ਦੇ ਅਧਿਕਾਰ ਨੂੰ ਬਹਾਲ ਕਰਨ ਲਈ ਅਦਾਲਤ ਦਾ ਰੁਖ ਕੀਤਾ ਸੀ। ਮਾਮਲੇ ਦੀ ਸੁਣਵਾਈ ਅੱਜ ਵੀ ਜਾਰੀ ਰਹੇਗੀ। ਪਰ ਭਾਜਪਾ ਨੇ ਵਿਦਿਆਰਥਣਾਂ ਦੇ ਵਕੀਲ 'ਤੇ ਇਤਰਾਜ਼ ਜਤਾਇਆ ਹੈ। ਭਾਜਪਾ ਦਾ ਕਹਿਣਾ ਹੈ ਕਿ ਵਿਦਿਆਰਥਣਾਂ ਦੇ ਵਕੀਲ ਕਾਂਗਰਸੀ ਆਗੂ ਹਨ ਅਤੇ ਇਸ ਤੋਂ ਸਾਬਿਤ ਹੁੰਦਾ ਹੈ ਕਿ ਇਸ ਵਿਵਾਦ ਨੂੰ ਭੜਕਾਉਣ ਵਿਚ ਕਾਂਗਰਸ ਦਾ ਹੱਥ ਹੈ।

In The Market