LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦਿੱਲੀ ਮੈਟਰੋ ਸਟੇਸ਼ਨ ਦੀ ਕੰਧ ਤੋਂ ਲੜਕੀ ਨੇ ਮਾਰ ਦਿੱਤੀ ਛਲਾਂਗ, ਪੁਲਿਸ ਨੇ ਇੰਝ ਬਚਾਈ ਜਾਨ 

14 ap sucide

ਨਵੀਂ ਦਿੱਲੀ : ਦਿੱਲੀ ਦੇ ਅਕਸ਼ਰਧਾਮ ਮੈਟਰੋ ਸਟੇਸ਼ਨ (Akshardham metro station in Delhi) 'ਤੇ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਮੈਟਰੋ ਸਟੇਸ਼ਨ (Metro station) 'ਤੇ ਉਸ ਸਮੇਂ ਸਾਰੇ ਲੋਕ ਹੈਰਾਨ ਹੋ ਗਏ, ਜਦੋਂ ਇਕ ਲੜਕੀ ਨੇ ਮੈਟਰੋ ਸਟੇਸ਼ਨ (Metro station) ਦੀ ਕੰਧ 'ਤੇ ਚੜ੍ਹ ਕੇ ਛਲਾਂਗ ਲਗਾ ਦਿੱਤੀ। ਪਰ ਸੀ.ਆਈ.ਐੱਸ.ਐਫ. ਪੁਲਿਸ (CISF Police) ਦੀ ਸਮਝਦਾਰੀ ਨਾਲ ਲੜਕੀ ਦੀ ਜਾਨ ਬਚ ਗਈ।ਦਰਅਸਲ ਦਿੱਲੀ ਦੇ ਅਕਸ਼ਰਧਾਮ ਮੈਟਰੋ ਸਟੇਸ਼ਨ (Akshardham metro station in Delhi) 'ਤੇ ਸਵੇਰੇ 7-28 ਵਜੇ ਹੜਕੰਪ ਮਚ ਗਿਆ। ਜਦੋਂ ਸੀ.ਆਈ.ਐੱਸ.ਐੱਫ. (CISF) ਦੇ ਜਵਾਨ ਨੇ ਦੇਖਿਆ ਕਿ ਇਕ ਲੜਕੀ ਮੈਟਰੋ ਸਟੇਸ਼ਨ (Metro station) ਦੀ ਕੰਧ 'ਤੇ ਚੜ੍ਹੀ ਹੋਈ ਹੈ ਅਤੇ ਛਲਾਂਗ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਬਾਅਦ ਸੀ.ਆਈ.ਐੱਸ.ਐੱਫ. ਦੇ ਜਵਾਨਾਂ ਨੇ ਜਦੋਂ ਲੜਕੀ ਨੂੰ ਕੰਧ 'ਤੇ ਦੇਖਿਆ ਤਾਂ ਹੱਥ ਪੈਰ ਫੁੱਲ ਗਏ, ਨੇੜੇ ਮੌਜੂਦ ਜਵਾਨਾਂ ਨੇ ਲੜਕੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਉਹ ਕੰਧ ਤੋਂ ਹੇਠਾਂ ਉਤਰ ਆਵੇ ਪਰ ਲੜਕੀ ਗੱਲ ਮੰਨਣ ਨੂੰ ਤਿਆਰ ਨਹੀਂ ਸੀ। Also Read : ਜੀ-7 ਦੀ ਮੀਟਿੰਗ ਵਿਚ ਭਾਰਤ ਨੂੰ ਨਹੀਂ ਬੁਲਾਉਣ 'ਤੇ ਵਿਚਾਰ ਕਰ ਰਿਹੈ ਜਰਮਨੀ ? 

Video Girl Jumps Off Delhi Metros Akshardham Station in Suicide Attempt  Disturbing visuals emerge
ਸੀ.ਆਈ.ਐਸ.ਐਫ ਦੇ ਜਵਾਨ ਲੜਕੀ ਨੂੰ ਉਲਝਾ ਕੇ ਰੱਖ ਰਹੇ ਸਨ ਅਤੇ ਦੂਜੇ ਪਾਸੇ ਸੀ.ਆਈ.ਐਸ.ਐਫ ਦੇ ਜਵਾਨ ਕੰਧ ਦੇ ਹੇਠਾਂ ਚਾਦਰ ਲੈ ਕੇ ਪਹੁੰਚ ਗਏ ਤਾਂ ਜੋ ਲੜਕੀ ਛਾਲ ਮਾਰ ਕੇ ਹੇਠਾਂ ਡਿੱਗ ਜਾਵੇ ਤਾਂ ਚਾਦਰ ਦੀ ਮਦਦ ਨਾਲ ਉਸ ਨੂੰ ਬਚਾਇਆ ਜਾ ਸਕੇ, ਦੂਜੇ ਪਾਸੇ ਸਥਾਨਕ ਪੁਲਿਸ ਅਤੇ ਐਂਬੂਲੈਂਸ ਨੂੰ ਕਾਲ ਕੀਤੀ ਗਈ। ਸੀਆਈਐਸਐਫ ਦੇ ਜਵਾਨ ਉਥੇ ਲੜਕੀ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਰਹੇ, ਜਦੋਂ ਲੜਕੀ ਨੇ ਕੰਧ ਤੋਂ ਛਾਲ ਮਾਰ ਦਿੱਤੀ। ਕੰਧ ਦੇ ਦੂਜੇ ਪਾਸੇ ਚਾਦਰ ਫੜ੍ਹੀ ਖੜ੍ਹੇ ਜਵਾਨਾਂ ਨੇ ਉਸ ਨੂੰ ਬੁੱਚ ਲਿਆ। ਇਸ ਤੋਂ ਬਾਅਦ ਲੜਕੀ ਨੂੰ ਤੁਰੰਤ ਲਾਲ ਬਹਾਦਰ ਹਸਪਤਾਲ ਲਿਜਾਇਆ ਗਿਆ। ਲੜਕੀ ਦੀਆਂ ਲੱਤਾਂ 'ਤੇ ਸੱਟ ਲੱਗੀ ਹੈ, ਇਸ ਤੋਂ ਇਲਾਵਾ ਸਰੀਰ ਦੇ ਕੁਝ ਹਿੱਸਿਆਂ 'ਤੇ ਵੀ ਸੱਟ ਲੱਗੀ ਹੈ। ਪਰ ਕਿਤੇ ਵੀ ਖੂਨ ਨਹੀਂ ਨਿਕਲ ਰਿਹਾ। ਫਿਲਹਾਲ ਲੜਕੀ ਦੀ ਹਾਲਤ ਠੀਕ ਹੈ।

In The Market