LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜੀ-7 ਦੀ ਮੀਟਿੰਗ ਵਿਚ ਭਾਰਤ ਨੂੰ ਨਹੀਂ ਬੁਲਾਉਣ 'ਤੇ ਵਿਚਾਰ ਕਰ ਰਿਹੈ ਜਰਮਨੀ ? 

13ap modi

ਨਵੀਂ ਦਿੱਲੀ : ਇਸ ਸਾਲ ਜੂਨ ਵਿਚ ਆਯੋਜਿਤ ਹੋਣ ਵਾਲੇ ਜੀ-7 ਦੇਸ਼ਾਂ (G-7 countries) ਦੇ ਸੰਮੇਲਨ ਵਿਚ ਭਾਰਤ ਨੂੰ ਅਜੇ ਤੱਕ ਰਸਮੀ ਤੌਰ 'ਤੇ ਸੱਦਾ ਨਹੀਂ ਮਿਲਿਆ ਹੈ। ਬਲੂਮਬਰਗ ਦੀ ਰਿਪੋਰਟ (Bloomberg reports) ਮੁਤਾਬਕ ਇਸ ਸਾਲ ਸੰਮੇਲਨ ਦੀ ਮੇਜ਼ਬਾਨੀ ਕਰਨ ਵਾਲਾ ਜਰਮਨੀ ਰੂਸ (Germany Russia) 'ਤੇ ਭਾਰਤ ਦੇ ਸੁਤੰਤਰ ਰੁਖ (India's independent stance) ਤੋਂ ਨਾਰਾਜ਼ ਹੈ। ਇਹੀ ਵਜ੍ਹਾ ਹੈ ਕਿ ਸੰਮੇਲਨ ਵਿਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Indian Prime Minister Narendra Modi) ਨੂੰ ਬਤੌਰ ਮਹਿਮਾਨ ਸੱਦਣ ਨੂੰ ਲੈ ਕੇ ਜਰਮਨੀ (Germany) ਸ਼ਸ਼ੋਪੰਜ ਵਿਚ ਹੈ। ਜਰਮਨੀ ਦੇ ਬਵੇਰੀਆ (Bavaria, Germany) ਵਿਚ ਆਯੋਜਿਤ ਹੋਣ ਵਾਲੇ ਇਸ ਸੰਮੇਲਨ ਵਿਚ ਸੇਨੇਗਲ, ਦੱਖਣੀ ਅਫਰੀਕਾ ਅਤੇ ਇੰਡੋਨੇਸ਼ੀਆ (Senegal, South Africa and Indonesia) ਬਤੌਰ ਮਹਿਮਾਨ ਬੁਲਾਉਣ 'ਤੇ ਮੋਹਰ ਲਗਾ ਦਿੱਤੀ ਗਈ ਹੈ ਪਰ ਭਾਰਤ 'ਤੇ ਵਿਚਾਰ-ਵਟਾਂਦਰਾ ਚੱਲ ਰਿਹਾ ਹੈ। Also Read : ਭਾਰਤ ਦੇ ਚੀਫ ਜਸਟਿਸ ਐੱਨ.ਵੀ. ਰਮੰਨਾ ਪੁੱਜੇ ਅੰਮ੍ਰਿਤਸਰ, ਮੁੱਖ ਮੰਤਰੀ ਨੇ ਕੀਤਾ ਨਿੱਘਾ ਸਵਾਗਤ

EAM may visit Moscow this week amid Afghan situation - The Economic Times
ਬਲੂਮਬਰਗ ਦੀ ਇਕ ਰਿਪੋਰਟ ਮੁਤਾਬਕ ਮਾਮਲੇ ਤੋਂ ਜਾਣੂੰ ਲੋਕਾਂ ਨੇ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਧਿਆਨ ਵਿਚ ਰੱਖਦੇ ਹੋਏ ਨਾਂ ਨਾ ਦੱਸਣ ਦੀ ਸ਼ਰਤ 'ਤੇ ਕਿਹਾ ਕਿ ਭਾਰਤ ਨੇ ਯੁਕਰੇਨ 'ਤੇ ਹਮਲਾ ਕਰਨ ਵਾਲੇ ਰੂਸ ਦੀ ਨਿਖੇਧੀ ਨਹੀਂ ਕੀਤੀ ਹੈ। ਇਸ ਨੂੰ ਦੇਖਦੇ ਹੋਏ ਜਰਮਨੀ ਵਿਚ ਨਾਰਾਜ਼ਗੀ ਹੈ ਅਤੇ ਉਹ ਭਾਰਤ ਨੂੰ ਸੰਮੇਲਨ ਵਿਚ ਸੱਦਾ ਨਹੀਂ ਭੇਜਣਾ ਚਾਹੁੰਦਾ ਹੈ। ਜਾਣੂੰ ਲੋਕਾਂ ਨੇ ਕਿਹਾ ਕਿ ਜਦੋਂ ਰੂਸ ਨੇ ਯੁਕਰੇਨ 'ਤੇ ਹਮਲਾ ਨਹੀਂ ਕੀਤਾ ਸੀ ਉਦੋਂ ਭਾਰਤ ਜੀ-7 ਵਿਚ ਬੁਲਾਏ ਜਾਣ ਵਾਲੇ ਮਹਿਮਾਨਾਂ ਦੀ ਲਿਸਟ ਵਿਚ ਸ਼ਾਮਲ ਸੀ ਪਰ ਰੂਸ 'ਤੇ ਭਾਰਤ ਦੇ ਰੁਖ ਨੂੰ ਦੇਖਦੇ ਹੋਏ ਅਜੇ ਇਹ ਫੈਸਲਾ ਨਹੀਂ ਲਿਆ ਗਿਆ ਹੈ ਕਿ ਭਾਰਤ ਨੂੰ ਸੰਮੇਲਨ ਵਿਚ ਬੁਲਾਇਆ ਜਾਵੇਗਾ ਜਾਂ ਨਹੀਂ। ਉਥੇ ਹੀ ਜਰਮਨ ਸਰਕਾਰ ਦੇ ਬੁਲਾਰੇ ਸਟੀਫਨ ਹੇਬੇਸਟ੍ਰੇਇਟ ਦਾ ਇਸ ਮਾਮਲੇ 'ਤੇ ਕਹਿਣਾ ਹੈ ਕਿ ਜਿਵੇਂ ਹੀ ਲਿਸਟ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ, ਜਰਮਨੀ ਮਹਿਮਾਨਾਂ ਦੀ ਲਿਸਟ ਜਾਰੀ ਕਰ ਦੇਵੇਗਾ। ਹੇਬੇਸਟ੍ਰੇਇਟ ਨੇ ਕਿਹਾ ਕਿ ਚਾਂਸਲਰ ਨੇ ਵਾਰ-ਵਾਰ ਸਪੱਸ਼ਟ ਕੀਤਾ ਹੈ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਕੌਮਾਂਤਰੀ ਭਾਈਵਾਲਾ ਨੂੰ ਰੂਸ ਦੇ ਖਿਲਾਫ ਪਾਬੰਦੀਆਂ ਵਿਚ ਸ਼ਾਮਲ ਹੁੰਦੇ ਦੇਖਣਾ ਚਾਹੁੰਦੇ ਹਨ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਤੋਂ ਜਦੋਂ ਭਾਰਤ ਨੂੰ ਸੰਮੇਲਨ ਵਿਚ ਬੁਲਾਏ ਜਾਣ ਨੂੰ ਲੈ ਕੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਸੇ ਤਰ੍ਹਾਂ ਦੀ ਟਿੱਪਣੀ ਤੋਂ ਨਾਂ ਕਰ ਦਿੱਤੀ।

Taliban, Pakistan, Sri Lanka, Myanmar, China… US lawmaker said, India has  won amidst challenges- Newslead India

ਯੁਕਰੇਨ 'ਤੇ ਹਮਲੇ ਦੇ ਜਵਾਬ ਵਿਚ ਜੀ-7 ਦੇ ਸਾਰੇ ਦੇਸ਼ਾਂ (ਅਮਰੀਕਾ, ਬ੍ਰਿਟੇਨ, ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ) ਨੇ ਰੂਸ 'ਤੇ ਸਖ਼ਤ ਪਾਬੰਦੀਆਂ ਲਗਾਈਆਂ ਹਨ। ਅਮਰੀਕਾ, ਬ੍ਰਿਟੇਨ ਆਦਿ ਦੇਸ਼ਾਂ ਨੇ ਯੁਕਰੇਨ ਨੂੰ ਵੱਡੀ ਮਾਤਰਾ ਵਿਚ ਹਥਿਆਰ ਵੀ ਭੇਜੇ ਹਨ। ਇਹ ਦੇਸ਼ ਭਾਰਤ ਸਣੇ ਕਈ ਦੇਸ਼ਾਂ 'ਤੇ ਦਬਾਅ ਪਾ ਰਹੇ ਹਨ ਕਿ ਉਹ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦੀ ਨਿੰਦਾ ਕਰਨ ਅਤੇ ਰੂਸ ਤੋਂ ਵਪਾਰਕ ਸਬੰਧਾਂ ਨੂੰ ਖਤਮ ਕਰਨ ਪਰ ਲੈਟਿਨ ਅਮਰੀਕਾ, ਅਫਰੀਕਾ, ਏਸ਼ੀਆ ਅਤੇ ਮੱਧ ਪੂਰਬ ਦੀਆਂ ਕਈ ਸਰਕਾਰਾਂ ਅਜਿਹਾ ਕਰਨ ਤੋਂ ਹਿਚਕ ਰਹੀਆਂ ਹਨ।
ਮਾਮਲੇ ਤੋਂ ਜਾਣੂੰ ਲੋਕਾਂ ਵਿਚੋਂ ਇਕ ਨੇ ਕਿਹਾ ਕਿ ਯੁਕਰੇਨ 'ਤੇ ਰੂਸੀ ਹਮਲੇ ਤੋਂ ਬਾਅਦ ਤੋਂ ਭਾਰਤ ਨੇ ਰੂਸ ਤੋਂ ਤੇਲ ਖਰੀਦ ਵਿਚ ਵਾਧਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜਰਮਨੀ ਨੇ ਭਾਰਤ ਦੇ ਇਸ ਕਦਮ ਨੂੰ ਨੋਟਿਸ ਕੀਤਾ ਹੈ ਅਤੇ ਉਹ ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿਚ ਰੱਖ ਰਿਹਾ ਹੈ। ਰੂਸੀ ਤੇਲ 'ਤੇ ਪਾਬੰਦੀਆਂ ਤੋਂ ਬਾਅਦ ਰੂਸ ਨੇ ਭਾਰਤ ਨੂੰ ਰਿਆਇਤੀ ਦਰਾਂ 'ਤੇ ਤੇਲ ਦਾ ਆਫਰ ਦਿੱਤਾ ਸੀ ਜਿਸ ਨੂੰ ਲੈਣ ਤੋਂ ਭਾਰਤ ਨੇ ਇਨਕਾਰ ਨਹੀਂ ਕੀਤਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਭਾਰਤ ਰੂਸ ਤੋਂ 2 ਅਰਬ ਡਾਲਰ ਦੇ ਨਿਰਯਾਤ ਦੀ ਸੋਚ ਰਿਹਾ ਹੈ। ਪਾਬੰਦੀਆਂ ਦੇ ਕਾਰਣ ਰੂਸ ਡਾਲਰ ਵਿਚ ਵਪਾਰ ਨਹੀਂ ਕਰ ਸਕਦਾ ਇਸ ਲਈ ਉਹ ਭਾਰਤ ਦੇ ਨਾਲ ਮਿਲ ਕੇ ਦੋਹਾਂ ਦੇਸ਼ਾਂ ਦੀ ਸਥਾਨਕ ਕਰੰਸੀ ਵਿਚ ਵਪਾਰ ਦੇ ਤਰੀਕਿਆਂ 'ਤੇ ਚਰਚਾ ਕਰ ਰਿਹਾ ਹੈ।

In The Market