LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਹਿੰਗੇ ਪੈਟਰੋਲ ਤੋਂ ਮਿਲੇਗਾ ਛੁਟਕਾਰਾ, ਸਰਕਾਰ ਨੇ ਵਾਹਨ ਕੰਪਨੀਆਂ ਨੂੰ ਜਾਰੀ ਕੀਤੀ ਐਡਵਾਇਜ਼ਰੀ 

28dpetrol

ਨਵੀਂ ਦਿੱਲੀ : ਮਹਿੰਗੇ ਡੀਜ਼ਲ (Diesel) ਅਤੇ ਪੈਟਰੋਲ (Petrol) ਤੋਂ ਰਾਹਤ ਦੀ ਉਮੀਦ ਕਰ ਰਹੇ ਵਾਹਨ ਚਾਲਕਾਂ ਦੇ ਚੰਗੇ ਦਿਨ ਹੁਣ ਦੂਰ ਨਹੀਂ ਹਨ। ਨਵੇਂ ਸਾਲ ਵਿਚ ਆਮ ਲੋਕਾਂ ਨੂੰ ਅਜਿਹੀਆਂ ਗੱਡੀਆਂ ਦੀ ਸੌਗਾਤ ਮਿਲਣ ਵਾਲੀ ਹੈ। ਜੋ ਡੀਜ਼ਲ ਅਤੇ ਪੈਟਰੋਲ (Diesel and petrol) ਦੀ ਬਜਾਏ ਸਸਤੇ ਤੇਲ 'ਤੇ ਚੱਲ ਸਕਣਗੀਆਂ। ਇਸ ਦੇ ਲਈ ਜ਼ਿਆਦਾ ਨਹੀਂ ਬਸ 6 ਮਹੀਨੇ ਦੀ ਉਡੀਕ ਕਰਨ ਦੀ ਲੋੜ ਹੈ। ਸਰਕਾਰ ਨੇ ਸਾਰੀਆਂ ਵਾਹਨ ਕੰਪਨੀਆਂ ਨੂੰ ਐਡਵਾਇਜ਼ਰੀ (Advisory) ਜਾਰੀ ਕਰਕੇ 6 ਮਹੀਨੇ ਦਾ ਸਮਾਂ ਦਿੱਤਾ ਹੈ। ਇਹ 6 ਮਹੀਨੇ ਵਾਹਨ ਕੰਪਨੀਆਂ ਨੂੰ ਫਲੈਕਸ ਫਿਊਲ ਇੰਜਣ (Flex fuel engine) ਵਾਲੀਆਂ ਗੱਡੀਆਂ ਲਾਂਚ ਕਰਨ ਦੀ ਤਿਆਰੀ ਲਈ ਦਿੱਤੇ ਗਏ ਹਨ। ਫਲੈਕਸ ਫਿਊਲ ਇੰਜਣ ਨਾਲ ਲੈੱਸ ਹੋਣ ਤੋਂ ਬਾਅਦ ਗੱਡੀਆਂ ਇਕ ਤੋਂ ਜ਼ਿਆਦਾ ਕਿਸਮ ਦੇ ਈਂਧਨਾਂ 'ਤੇ ਚਲਾਈਆਂ ਜਾ ਸਕਣਗੀਆਂ। ਅਸਲ ਵਿਚ ਇਹ ਉਪਾਅ ਗੱਡੀਆਂ ਨੂੰ ਡੀਜ਼ਲ-ਪੈਟਰੋਲ ਦੇ ਨਾਲ-ਨਾਲ ਇਥੇਨੌਲ (Ethanol) 'ਤੇ ਚੱਲਣ ਲਾਇਕ ਬਣਾਉਣ ਲਈ ਹੈ। Also Read : ਓਮੀਕ੍ਰੋਨ ਦੇ ਖ਼ਤਰੇ ਦਰਮਿਆਨ ਦਿੱਲੀ 'ਚ ਯੈਲੋ ਅਲਰਟ ਲਾਗੂ

Green hydrogen fuel from waste water is technology of future, says Union  transport minister Nitin Gadkari | Nagpur News - Times of India

ਡੀਜ਼ਲ-ਪੈਟਰੋਲ ਕਈ ਮਹੀਨਿਆਂ ਤੋਂ 100 ਰੁਪਏ ਲਿਟਰ ਦੇ ਆਸ-ਪਾਸ ਬਣਿਆ ਹੋਇਆ ਹੈ। ਐਕਸਾਈਜ਼ ਅਤੇ ਵੈਟ ਵਿਚ ਹਾਲ ਵਿਚ ਕੀਤੀ ਗਈ ਕਟੌਤੀ ਤੋਂ ਬਾਅਦ ਵੀ ਡੀਜ਼ਲ ਅਤੇ ਪੈਟਰੋਲ ਦੀ ਕੀਮਤ ਉੱਚ ਪੱਧਰ 'ਤੇ ਬਣੀ ਹੋਈ ਹੈ। ਹਾਲ-ਫਿਲਹਾਲ ਇਨ੍ਹਾਂ ਤੋਂ ਰਾਹਤ ਦੀ ਕੋਈ ਗੁੰਜਾਇਸ਼ ਨਹੀਂ ਹੈ। ਅਜਿਹੇ ਵਿਚ ਇਥੇਨੌਲ 'ਤੇ ਚੱਲਣ ਵਾਲੇ ਵਾਹਨ ਆ ਗਏ, ਤਾਂ ਇਹ ਆਮ ਲੋਕਾਂ ਲਈ ਵੱਡੀ ਰਾਹਤ ਹੋ ਸਕਦੀ ਹੈ। ਇਥੇਨੌਲ ਦੀ ਕੀਮਤ ਅਜੇ ਸਿਰਫ 63.45 ਰੁਪਏ ਪ੍ਰਤੀ ਲਿਟਰ ਹੈ। ਇਸ ਤਰ੍ਹਾਂ ਇਹ ਰਸਮੀ ਈਂਧਨਾਂ ਡੀਜ਼ਲ ਅਤੇ ਪੈਟਰੋਲ ਤੋਂ ਪ੍ਰਤੀ ਲਿਟਰ ਤਕਰੀਬਨ 40 ਰੁਪਏ ਸਸਤਾ ਹੈ। ਇਹ ਪੈਟਰੋਲ ਦੇ ਮੁਕਾਬਲੇ 50 ਫੀਸਦੀ ਤੱਕ ਘੱਟ ਪ੍ਰਦੂਸ਼ਣ ਫੈਲਾਉਂਦਾ ਹੈ। ਹਾਲਾਂਕਿ  ਇਥੇਨੌਲ ਯੂਜ਼ ਕਰਨ 'ਤੇ ਮਾਈਲੇਜ ਪੈਟਰੋਲ ਦੇ ਮੁਕਾਬਲੇ ਵਿਚ ਕੁਝ ਘੱਟ ਹੋ ਜਾਂਦੀ ਹੈ, ਪਰ ਇਸ ਤੋਂ ਬਾਅਦ ਵੀ ਹਰ ਲਿਟਰ 'ਤੇ ਇਫੈਕਟਿਵ ਐਵਰੇਜ ਬਚਤ 20 ਰੁਪਏ ਦੇ ਆਸ-ਪਾਸ ਬੈਠਦੀ ਹੈ। Also Read: ਨਵੇਂ ਸਾਲ 'ਤੇ ਆਪਣੇ ਪਾਰਟਨਰ ਨੂੰ ਦਿਓ ਇਹ Gift, ਰਿਸ਼ਤਿਆਂ 'ਚ ਆਵੇਗੀ ਮਿਠਾਸ
ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਕੁਝ ਦਿਨ ਪਹਿਲਾਂ ਦੱਸਿਆ ਸੀ ਕਿ ਕੰਪਨੀਆਂ ਨੂੰ ਫਲੈਕਸ ਫਿਊਲ ਇੰਜਣ ਵਾਲੀਆਂ ਗੱਡੀਆਂ ਲਿਆਉਣ ਲਈ 6 ਮਹੀਨੇ ਦਾ ਸਮਾਂ ਦਿੱਤਾ ਗਿਆ ਹੈ। ਟੀ.ਵੀ.ਐੱਸ. ਮੋਟਰਸ ਅਤੇ ਬਜਾਜ ਆਟੋ ਵਰਗੀਆਂ ਕੰਪਨੀਆਂ ਪਹਿਲਾਂ ਤੋਂ ਹੀ ਫਲੈਕਸ ਫਿਊਲ ਇੰਜਣ ਵਾਲੇ ਟੂ-ਵ੍ਹੀਲਰਸ ਬਣਾ ਰਹੀ ਹੈ। ਟੋਇਟੋ, ਮਾਰੂਤੀ ਸੁਜ਼ੁਕੀ ਅਤੇ ਹੁੰਡਈ ਵਰਗੀਆਂ ਕੰਪਨੀਆਂ ਵੀ ਫਲੈਕਸ ਫਿਊਲ ਇੰਜਣ ਵਾਲੀਆਂ ਗੱਡੀਆਂ 'ਤੇ ਕੰਮ ਕਰ ਰਹੀ ਹੈ। ਫਲੇਕਸ ਫਿਊਲ ਇੰਜਣ ਆਉਣ ਤੋਂ ਬਾਅਦ 100 ਫੀਸਦੀ ਇਥੇਨੌਲ ਨਾਲ ਵੀ ਗੱਡੀਆਂ ਨੂੰ ਚਲਾਉਣਾ ਸੰਭਵ ਹੋ ਜਾਵੇਗਾ। ਇਸ ਬਦਲਾਅ ਨਾਲ ਵਾਤਾਵਰਣ ਦੇ ਨਾਲ-ਨਾਲ ਲੋਕਾਂ ਦੀ ਜੇਬ ਵਿਚ ਸੁਧਾਰ ਹੋਵੇਗਾ। ਆਉਣ ਵਾਲੇ 6 ਮਹੀਨਿਆਂ ਵਿਚ ਕਈ ਅਜਿਹੀਆਂ ਗੱਡੀਆਂ ਲਾਂਚ ਹੋ ਸਕਦੀਆਂ ਹਨ। ਜੋ ਪੈਟਰੋਲ ਦੇ ਨਾਲ ਇਥੇਨੌਲ ਨਾਲ ਵੀ ਚੱਲ ਸਕਣਗੀਆਂ। ਇਸ ਤਰ੍ਹਾਂ ਦੇ ਇੰਜਣ ਦਾ ਸਭ ਤੋਂ ਜ਼ਿਆਦਾ ਇਸਤੇਮਾਲ ਅਜੇ ਬ੍ਰਾਜ਼ੀਲ ਵਿਚ ਹੋ ਰਿਹਾ ਹੈ।

In The Market