LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਾਲ ਵਿਚ 3 ਰਸੋਈ ਗੈਸ ਮੁਫਤ, ਚੋਣ ਜਿੱਤਦੇ ਹੀ ਸਰਕਾਰ ਨੇ ਸੂਬੇ ਨੂੰ ਦਿੱਤਾ ਤੋਹਫਾ

lpg

ਨਵੀਂ ਦਿੱਲੀ : ਡਾ. ਪ੍ਰਮੋਦ ਸਾਵੰਤ (Dr. Pramod Sawant) ਨੇ 28 ਮਾਰਚ ਨੂੰ ਗੋਆ (Goa) ਦੇ 14ਵੇਂ ਮੁੱਖ ਮੰਤਰੀ (14th Chief Minister) ਦੇ ਰੂਪ ਵਿਚ ਸਹੁੰ ਚੁੱਕੀ। ਪਹਿਲੇ ਦੌਰ ਵਿਚ ਪ੍ਰਮੋਦ ਸਾਵੰਤ (Pramod Sawant) ਦੇ ਨਾਲ-ਨਾਲ, ਵਿਸ਼ਵਜੀਤ ਰਾਣੇ, ਮੌਵਿਨ ਗੋਡਿੰਹੋ, ਰਵੀ ਨਾਈਕ, ਨੀਲੇਸ਼ ਕਬਰਾਲ, ਸੁਭਾਸ਼ ਸ਼ਿਰੋਡਕਰ, ਰੋਹਨ ਖੌਂਟੇ, ਅਤਾਨਾਸੀਓ ਮੋਨਸੇਰੇਟ, ਗੋਵਿੰਦ ਗੌਡੇ ਸਮੇਤ 8 ਹੋਰ ਵਿਧਾਇਕਾਂ ਨੇ ਸਹੁੰ ਚੁੱਕੀ। ਸਹੁੰ ਚੁੱਕ ਸਮਾਰੋਹ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਸਟੇਡੀਅਮ ਵਿਚ ਆਯੋਜਿਤ ਕੀਤਾ ਗਿਆ ਸੀ, ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਹਿੱਸਾ ਲਿਆ। Also Read : ਬਿਜਲੀ ਦੇ ਖੰਭੇ ਨਾਲ ਟਕਰਾਇਆ ਜਹਾਜ਼, ਵਾਲ-ਵਾਲ ਬਚੇ ਯਾਤਰੀ

LPG gas subsidy not credited in your bank account? Here's a step-by-step  guide to check subsidy status

ਇਸ ਸਮਾਰੋਹ ਵਿਚ ਬੀ.ਜੇ.ਪੀ. ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਡਾ, ਨਰਿੰਦਰ ਲਿੰਘ ਤੋਮਰ, ਨਿਤਿਨ ਗਡਕਰੀ ਸਣੇ ਕਈ ਸੀਨੀਅਰ ਨੇਤਾਵਾਂ ਦੇ ਨਾਲ-ਨਾਲ, ਉਤਰਾਖੰਡ, ਅਸਮ, ਹਰਿਆਣਾ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵੀ ਸ਼ਾਮਲ ਹੋਏ। ਚੈਨਲ ਨਾਲ ਗੱਲਬਾਤ ਕਰਦੇ ਹੋਏ ਡਾ. ਪ੍ਰਮੋਦ ਸਾਵੰਤ ਨੇ ਮੰਨਿਆ ਕਿ ਪਾਰਟੀ ਨੇ ਜੋ ਉਨ੍ਹਾਂ 'ਤੇ ਵਿਸ਼ਵਾਸ ਜਤਾਇਆ ਹੈ, ਉਹ ਉਨ੍ਹਾਂ ਦੇ ਲਈ ਇਕ ਵੱਡੀ ਜ਼ਿੰਮੇਵਾਰੀ ਸੀ। ਉਨ੍ਹਾਂ ਨੇ ਕਿਹਾ ਕਿ ਅਸੀਂ ਗੋਆ ਨੂੰ ਵਿਕਾਸ ਦੇ ਰਾਹ 'ਤੇ ਅੱਗੇ ਲਿਜਾਵਾਂਗੇ। ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ ਕਿ ਉਨ੍ਹਾਂ ਨੇ ਕੇਂਦਰ ਤੋਂ ਕਾਫੀ ਮਦਦ ਮਿਲ ਰਹੀ ਸੀ ਅਤੇ ਉਨ੍ਹਾਂ ਨੂੰ ਹੁਣ ਵੀ ਇਹੀ ਉਮੀਦ ਹੈ, ਤਾਂ ਜੋ ਗੋਆ ਨੂੰ ਕੌਮਾਂਤਰੀ ਸੈਲਾਨੀ ਕੇਂਦਰ ਬਣਾਉਣ ਦੇ ਵਾਅਦੇ ਨੂੰ ਪੂਰਾ ਕੀਤਾ ਜਾ ਸਕੇ। ਨਾਲ ਹੀ ਖਨਨ ਸਮੇਤ ਬੇਰੋਜ਼ਗਾਰ ਨੌਜਵਾਨਾਂ ਲਈ ਨੌਕਰੀਆਂ ਫਿਰ ਤੋਂ ਸ਼ੁਰੂ ਹੋ ਸਕਣ।Also Read : ਅੰਮ੍ਰਿਤਸਰ 'ਚ ਡਾਕਟਰ ਦੇ ਗੋਲੀ ਮਾਰ ਲੁਟੇਰਿਆਂ ਨੇ ਖੋਹੀ ਕਾਰ, ਘਟਨਾ ਦੀ ਵੀਡੀਓ ਆਈ ਸਾਹਮਣੇ

LPG price hike: Cooking gas costlier by ₹25 per cylinder, check new rates  here - Hindustan Times
ਗੋਆ ਦੇ ਸੀ.ਐੱਮ. ਪ੍ਰਮੋਦ ਸਾਵੰਤ ਨੂੰ ਪਹਿਲਾਂ ਐਕਸੀਡੈਂਟਲ ਸੀ.ਐੱਮ. ਕਿਹਾ ਜਾਂਦਾ ਸੀ। ਪਰ ਹੁਣ ਉਨ੍ਹਾਂ ਦਾ ਕਹਿਣਾ ਹੈ, ਹੁਣ ਮੈਨੂੰ ਚੁਣਿਆ ਨਹੀਂ ਗਿਆ, ਨਿਯੁਕਤ ਕੀਤਾ ਗਿਆ ਹੈ। ਗੋਆ ਦੇ ਮੁੱਖ ਮੰਤਰੀ ਨੇ ਆਪਣੀ ਪਹਿਲੀ ਕੈਬਨਿਟ ਮੀਟਿੰਗ ਦੀ ਪ੍ਰਧਾਨਗੀ ਤੋਂ ਬਾਅਦ ਕਿਹਾ ਕਿ ਗੋਆ ਸਰਕਾਰ ਆਉਣ ਵਾਲੇ ਵਿੱਤ ਸਾਲ ਤੋਂ 3 ਐੱਲ.ਪੀ.ਜੀ. ਸਿਲੰਡਰ ਮੁਫਤ ਦੇਵੇਗੀ। ਕੈਬਨਿਟ ਨੇ ਯੋਜਨਾ ਨੂੰ ਨੋਟੀਫਿਕੇਸ਼ਨ ਕਰਨ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ। ਗੋਆ ਚੋਣ ਇੰਚਾਰਜ ਦੇਵੇਂਦਰ ਫਡਨਵੀਸ ਨੇ ਮੰਨਿਆ ਕਿ ਸਰਕਾਰ ਦੇ ਸਾਹਮਣੇ ਚੁਣੌਤੀਆਂ ਹੋਣਗੀਆਂ, ਪਰ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਚੁਣੌਤੀਆਂ 'ਤੇ ਹਮੇਸ਼ਾ ਕਾਬੂ ਪਾਇਆ ਹੈ, ਅਤੇ ਸਾਵੰਤ ਸਰਕਾਰ ਵਿਕਾਸ ਅਤੇ ਸ਼ਾਂਤੀ ਬਣਾਈ ਰੱਖਣ ਦੀ ਵਿਵਸਥਾ ਕਰੇਗੀ ਕਿਉਂਕਿ ਉਸ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਸ਼ੀਰਵਾਦ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਸਿਰਫ ਸੈਮੀਫਾਈਨਲ ਹੈ। 2024 ਵਿਚ ਵੀ ਹਰ ਪਾਸੇ ਮੋਦੀ ਹੀ ਰਹਿਣਗੇ। ਮੈਂ ਤਾਂ ਇਹੀ ਕਹਾਂਗਾ ਕਿ ਮੋਦੀ ਲਹਿਰ ਬਿਲਕੁਲ ਵੀ ਘੱਟ ਨਹੀਂ ਹੋਈ ਹੈ। ਹੁਣ ਮੋਦੀ ਸੁਨਾਮੀ ਆਵੇਗੀ।

In The Market