LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬਿਜਲੀ ਦੇ ਖੰਭੇ ਨਾਲ ਟਕਰਾਇਆ ਜਹਾਜ਼, ਵਾਲ-ਵਾਲ ਬਚੇ ਯਾਤਰੀ

hadsaa

ਨਵੀਂ ਦਿੱਲੀ - ਦਿੱਲੀ ਏਅਰਪੋਰਟ (Delhi Airport) 'ਤੇ ਅੱਜ ਇਕ ਵੱਡਾ ਹਾਦਸਾ (Big accident) ਟਲ ਗਿਆ। ਸਪਾਈਸਜੈੱਟ (SpiceJet) ਦਾ ਇਕ ਜਹਾਜ਼ ਬਿਜਲੀ ਦੇ ਖੰਭੇ (Ship electric poles) ਨਾਲ ਟਕਰਾ ਗਿਆ, ਜਿਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈ ਹੈ। ਇਸ ਦੌਰਾਨ ਜਹਾਜ਼ ਅਤੇ ਪੋਲ ਦੋਵੇਂ ਨੁਕਸਾਨੇ ਗਏ। ਪੋਲ ਪੂਰੀ ਤਰ੍ਹਾਂ ਨਾਲ ਹੇਠਾਂ ਝੁੱਕ ਗਿਆ। ਜਾਣਕਾਰੀ ਮੁਤਾਬਕ ਦਿੱਲੀ ਏਅਰਪੋਰਟ (Delhi Airport) ਤੋਂ ਜੰਮੂ ਜਾ ਰਿਹਾ ਸਪਾਈਸਜੈੱਟ ਦਾ ਇਕ ਜਹਾਜ਼ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ। ਜਿਸ ਨਾਲ ਜਹਾਜ਼ ਅਤੇ ਪੋਲ ਦੋਵੇਂ ਨੁਕਸਾਨੇ ਗਏ ਹਨ। ਇਹ ਟੱਕਰ ਉਦੋਂ ਹੋਈ ਜਦੋਂ ਜਹਾਜ਼ ਨੂੰ ਯਾਤਰੀ ਟਰਮੀਨਲ (Passenger terminal) ਨਾਲ ਰਨਵੇ 'ਤੇ ਲਿਜਾਇਆ ਜਾ ਰਿਹਾ ਸੀ।

SpiceJet flights in Bengaluru likely to get affected due to bad weather -  BusinessToday

ਬਾਅਦ ਵਿਚ ਉਸ ਵਿਚ ਸਵਾਰ ਯਾਤਰੀਆਂ ਲਈ ਜਹਾਜ਼ ਬਦਲ ਦਿੱਤਾ ਗਿਆ ਸੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਇਸ ਨਾਲ ਕੋਈ ਵੱਡਾ ਨੁਕਸਾਨ ਨਹੀਂ ਹੋਇਆ, ਪਰ ਕਿਹਾ ਜਾ ਰਿਹਾ ਹੈ ਕਿ ਫਲਾਈਟ ਦਾ ਇਕ ਹਿੱਸਾ ਟੱਕਰ ਦੇ ਚੱਲਦੇ ਟੁੱਟ ਗਿਆ, ਜਦੋਂ ਕਿ ਬਿਜਲੀ ਦਾ ਖੰਭਾ ਵੀ ਪੂਰੀ ਤਰ੍ਹਾਂ ਨਾਲ ਹੇਠਾਂ ਝੁੱਕ ਗਿਆ। ਰਾਹਤ ਦੀ ਗੱਲ ਇਹ ਰਹੀ ਕਿ ਜਿਸ ਵੇਲੇ ਇਹ ਹਾਦਸਾ ਹੋਇਆ ਜਹਾਜ਼ ਵਿਚ ਯਾਤਰੀ ਸਵਾਰ ਨਹੀਂ ਸਨ, ਬਾਅਦ ਵਿਚ ਦੂਜੀ ਫਲਾਈਟ ਤੋਂ ਯਾਤਰੀਆਂ ਨੂੰ ਭੇਜਿਆ ਗਿਆ।

In The Market