LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਈ 'ਚ ਲੱਗੇਗਾ ਸਾਲ ਦਾ ਪਹਿਲਾ ਚੰਦਰ ਗ੍ਰਹਿਣ

chand98456

Chandra Grahn 2023: ਸਾਲ 2023 ਦਾ ਪਹਿਲਾ ਚੰਦਰ ਗ੍ਰਹਿਣ ਲੱਗਣ ਜਾ ਰਿਹਾ ਹੈ। ਜੋਤਿਸ਼ ਸ਼ਾਸਤਰ 'ਚ ਗ੍ਰਹਿਣ ਨੂੰ ਬਹੁਤ ਹੀ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਸਾਲ ਕੁੱਲ ਚਾਰ ਗ੍ਰਹਿਣ ਲੱਗਣਗੇ। ਵਿਸਾਖ ਮੱਸਿਆ 'ਤੇ ਸੂਰਜ ਗ੍ਰਹਿਣ ਤੋਂ ਬਾਅਦ ਹੁਣ ਜਲਦ ਹੀ ਚੰਦਰ ਗ੍ਰਹਿਣ ਲੱਗਣ ਵਾਲਾ ਹੈ। ਸਾਲ ਦਾ ਪਹਿਲਾ ਚੰਦਰ ਗ੍ਰਹਿਣ ਉਦੋਂ ਹੁੰਦਾ ਹੈ ਜਦੋਂ ਧਰਤੀ ਚੰਦਰਮਾ ਤੇ ਸੂਰਜ ਵਿਚਾਲੇ ਆ ਜਾਂਦੀ ਹੈ। ਪੁਰਾਣਾਂ ਅਨੁਸਾਰ ਜਦੋਂ ਰਾਹੂ ਚੰਦਰਮਾ ਨੂੰ ਪੀੜਤ ਕਰਦੇ ਹਨ ਉਦੋਂ ਚੰਦਰ ਗ੍ਰਹਿਣ ਦਾ ਸੰਯੋਗ ਬਣਦਾ ਹੈ। ਸੂਰਜ ਤੇ ਚੰਦਰ ਗ੍ਰਹਿਣ ਤੋਂ ਪਹਿਲਾਂ ਸੂਤਕ ਲਗਦਾ ਹੈ। 
ਚੰਦਰ ਗ੍ਰਹਿਣ ਦਾ ਸਮਾਂ

2023 ਦਾ ਪਹਿਲਾ ਚੰਦਰ ਗ੍ਰਹਿਣ 5 ਮਈ 2023, ਸ਼ੁੱਕਰਵਾਰ ਰਾਤ 8 ਵੱਜ ਕੇ 45 ਮਿੰਟ ਤੋਂ ਸ਼ੁਰੂ ਹੋਵੇਗਾ ਤੇ ਇਸ ਦੀ ਸਮਾਪਤੀ ਦੇਰ ਰਾਤ 1 ਵਜੇ ਹੋਵੇਗੀ। ਇਹ ਉਪਛਾਇਆ ਚੰਦਰ ਗ੍ਰਹਿਣ ਹੋਵੇਗਾ। ਇਸ ਦਿਨ ਵਿਸਾਖ ਪਰਮਗ੍ਰਾਸ ਸਮਾਂ ਰਾਤ 10 ਵੱਜ ਕੇ 53 ਮਿੰਟ 'ਤੇ ਹੈ। ਚੰਦਰ ਗ੍ਰਹਿਣ ਦਾ ਸੂਤਕ ਕਾਲ 9 ਘੰਟੇ ਪਹਿਲਾਂ ਸ਼ੁਰੂ ਹੋ ਜਾਂਦਾ ਹੈ, ਪਰ ਸਾਲ ਦਾ ਪਹਿਲਾ ਚੰਦਰ ਗ੍ਰਹਿਣ ਭਾਰਤ 'ਚ ਨਜ਼ਰ ਨਹੀਂ ਆਵੇਗਾ। ਸਾਲ ਦੇ ਪਹਿਲੇ ਚੰਦਰ ਗ੍ਰਹਿਣ ਦਾ ਅਸਰ ਯੂਰਪ, ਏਸ਼ੀਆ, ਆਸਟ੍ਰੇਲੀਆ, ਅਫਰੀਕਾ, ਅੰਟਾਰਕਟਿਕਾ, ਪ੍ਰਸ਼ਾਂਤ ਅਟਲਾਂਟਿਕ ਤੇ ਹਿੰਦ ਮਹਾਸਾਗਰ 'ਤੇ ਰਹੇਗਾ।

In The Market