LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

7 ਪੜਾਅ 'ਚ ਹੋਣਗੀਆਂ ਪੰਜ ਸੂਬਿਆਂ ਦੀਆਂ ਚੋਣਾਂ, 14 ਫਰਵਰੀ ਤੋਂ ਪੰਜਾਬ 'ਚ ਪੈਣਗੀਆਂ ਵੋਟਾਂ

8j pp

ਨਵੀਂ ਦਿੱਲੀ : ਦੇਸ਼ ਦੇ ਪੰਜ ਸੂਬਿਆਂ (Five states) ਵਿਚ ਇਸ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ (Assembly elections) ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ। ਚੋਣ ਕਮਿਸ਼ਨ (Election Commission) ਵਲੋਂ ਪ੍ਰੈੱਸ ਕਾਨਫਰੰਸ (Press conference) ਕੀਤੀ ਜਾ ਰਹੀ ਹੈ। ਇਸ ਦੌਰਾਨ ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਗੋਆ ਅਤੇ ਮਣੀਪੁਰ (Uttar Pradesh, Uttarakhand, Punjab, Goa and Manipur) ਵਿਚ ਚੋਣਾਂ ਹੋਣੀਆਂ ਹਨ। ਇਨ੍ਹਾਂ ਸਾਰੇ ਸੂਬਿਆਂ ਵਿਚ ਵਿਧਾਨ ਸਭਾਵਾਂ (Legislative Assemblies) ਦਾ ਕਾਰਜਕਾਲ ਅਗਲੇ ਦੋ ਤੋਂ ਤਿੰਨ ਮਹੀਨਿਆਂ ਵਿਚ ਪੂਰਾ ਹੋ ਰਿਹਾ ਹੈ। ਉੱਤਰ ਪ੍ਰਦੇਸ਼ ਵਿਚ 6 ਤੋਂ 8 ਪੜਾਅ ਵਿਚ, ਜਦੋਂ ਕਿ ਪੰਜਾਬ ਵਿਚ 3 ਪੜਾਅ ਵਿਚ ਚੋਣਾਂ ਕਰਵਾਉਣ ਦੀ ਯੋਜਨਾ ਹੈ। ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੇ ਕਿਹਾ ਕਿ ਦੇਸ਼ ਵਿਚ 5 ਸੂਬਿਆਂ ਦੀਆਂ 690 ਵਿਧਾਨ ਸਭਾ ਵਿਚ ਚੋਣਾਂ ਕਰਵਾਈਆਂ ਜਾਣਗੀਆਂ। 18.34 ਕਰੋੜ ਵੋਟਰ ਚੋਣਾਂ ਵਿਚ ਹਿੱਸਾ ਲੈਣਗੇ। ਕੋਰੋਨਾ ਵਿਚਾਲੇ ਚੋਣਾਂ ਕਰਵਾਉਣ ਲਈ ਨਵੇਂ ਪ੍ਰੋਟੋਕੋਲ ਲਾਗੂ ਕੀਤੇ ਜਾਣਗੇ। Also Read : ਇੰਗਲੈਂਡ ਤੋਂ ਆਏ 19 ਯਾਤਰੀ ਨਿਕਲੇ ਕੋਰੋਨਾ ਪਾਜ਼ੇਟਿਵ, ਹਰਕਤ ਵਿਚ ਆਈ ਹੈਲਥ ਟੀਮ

ਉੱਤਰਾਖੰਡ ਅਤੇ ਗੋਆ ਵਿਚ ਇਕ ਹੀ ਪੜਾਅ ਵਿਚ, ਜਦੋਂ ਕਿ ਮਣੀਪੁਰ ਵਿਚ 2-2 ਪੜਾਅ ਵਿਚ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ। ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਚੋਣਾਂ ਦੌਰਾਨ ਸਭ ਤੋਂ ਵੱਡੀ ਚੁਣੌਤੀ ਕੋਰੋਨਾ ਵਾਇਰਸ ਕਾਰਣ ਹੋਵੇਗੀ ਪਰ ਇਹ ਸਾਡਾ ਫਰਜ਼ ਹੈ ਅਤੇ ਅਸੀਂ ਇਸ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿਚ 18.3 ਕਰੋੜ ਵੋਟਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਣਗੇ। ਪਰ ਇਸ ਦੌਰਾਨ ਕੋਰੋਨਾ ਨਿਯਮਾਂ ਦਾ ਪਾਲਨ ਕਰਦੇ ਹੋਏ ਚੋਣਾਂ ਨੂੰ ਨੇਪਰੇ ਚਾੜਿਆ ਜਾਵੇਗਾ। ਜਿਸ ਦੌਰਾਨ ਮਾਸਕ, ਸੈਨੇਟਾਈਜ਼ੇਸ਼ਨ ਦਾ ਪੂਰਾ ਪ੍ਰਬੰਧ ਹੋਵੇਗਾ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਕੋਤਾਹੀ ਨਾ ਵਰਤੀ ਜਾਵੇ ਅਤੇ ਮੁਲਾਜ਼ਮਾਂ ਅਤੇ ਵੋਟ ਪਾਉਣ ਆਉਣ ਵਾਲੇ ਵੋਟਰਾਂ ਨੂੰ ਵਾਇਰਸ ਤੋਂ ਬਚਾਇਆ ਜਾ ਸਕੇ।ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ 24.9 ਲੱਖ ਨਵੇਂ ਵੋਟਰ ਵਧੇ ਹਨ, ਜਿਸ ਕਾਰਣ ਪੋਲਿੰਗ ਸਟੇਸ਼ਨਾਂ ਵਿਚ 16 ਫੀਸਦੀ ਦਾ ਵਾਧਾ ਕੀਤਾ ਗਿਆ ਹੈ। 

ਪੰਜਾਬ ਵਿਚ 14 ਫਰਵਰੀ ਨੂੰ ਵੋਟਾਂ ਪੈਣਗੀਆਂ ਜਦੋਂ ਕਿ 10 ਮਾਰਚ ਨੂੰ ਨਤੀਜੇ ਆਉਣਗੇ।

7 ਪੜਾਅ 'ਚ ਹੋਣਗੀਆਂ ਪੰਜ ਸੂਬਿਆਂ ਦੀਆਂ ਚੋਣਾਂ, 14 ਫਰਵਰੀ ਤੋਂ ਪੰਜਾਬ 'ਚ ਪੈਣਗੀਆਂ ਵੋਟਾਂ
ਸਾਰੇ ਮੁਲਾਜ਼ਮਾਂ ਨੂੰ ਵੈਕਸੀਨ ਦੀਆਂ ਦੋਵੇਂ ਡੋਜ਼ ਲੱਗੀਆਂ ਹੋਣਗੀਆਂ।
ਪੋਲਿੰਗ ਦੀ ਟਾਈਮਿੰਗ ਇਕ ਘੰਟੇ ਜ਼ਿਆਦਾ ਰਹੇਗੀ। 
15 ਜਨਵਰੀ ਤੱਕ ਪੈਦਲ ਯਾਤਰਾ, ਰੋਡ ਸ਼ੋਅ, ਸਾਈਕਲ ਅਤੇ ਬਾਈਕ ਰੈਲੀ 'ਤੇ ਰੋਕ
ਡਿਜੀਟਲ, ਵਰਚੁਅਲ ਤਰੀਕੇ ਨਾਲ ਚੋਣ ਪ੍ਰਚਾਰ ਕਰਨ ਸਿਆਸੀ ਪਾਰਟੀਆਂ, ਪੈਦਲ ਯਾਤਰਾ ਅਤੇ ਰੋਡ ਸ਼ੋਅ 'ਤੇ ਪਾਬੰਦੀ।
5 ਸੂਬਿਆਂ ਵਿਚ 7 ਫੇਸ ਵਿਚ ਹੋਣਗੀਆਂ ਚੋਣਾਂ। 
ਮਣੀਪੁਰ ਵਿਚ 2 ਤੇ ਪੰਜਾਬ, ਗੋਆ ਅਤੇ ਉੱਤਰਾਖੰਡ ਵਿਚ ਇਕ ਪੜਾਅ ਵਿਚ ਹੋਣਗੀਆਂ ਚੋਣਾਂ।

In The Market