LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸੋਨੀਆ ਤੇ ਰਾਹੁਲ ਗਾਂਧੀ ਦੀ ਵਧੀ ਚਿੰਤਾ, ਨੈਸ਼ਨਲ ਹੈਰਾਲਡ ਕੇਸ 'ਚ ED ਨੇ ਭੇਜਿਆ ਸੰਮਨ

1j rahul soniya

ਨਵੀਂ ਦਿੱਲੀ-  ਨੈਸ਼ਨਲ ਹੈਰਾਲਡ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ। ਈਡੀ ਵੱਲੋਂ ਨੈਸ਼ਨਲ ਹੈਰਾਲਡ ਮਾਮਲੇ ਨੂੰ ਲੈ ਕੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਸੰਮਨ ਭੇਜਿਆ ਗਿਆ ਹੈ। ਇਸ ਸਬੰਧ ’ਚ 8 ਜੂਨ ਨੂੰ ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ ਜਾਵੇਗੀ। 

Also Read: ਲਾਰੈਂਸ ਨੂੰ ਪੰਜਾਬ ਲਿਆਵੇਗੀ ਪੁਲਿਸ! ਮੂਸੇਵਾਲਾ ਕਤਲ ਕੇਸ 'ਚ ਹੋਵੇਗੀ ਪੁੱਛਗਿੱਛ

ਕਾਂਗਰਸ ਆਗੂ ਅਤੇ ਸੀਨੀਅਰ ਵਕੀਲ ਅਭਿਸ਼ੇਕ ਮਨੂੰ ਸਿੰਘਵੀ ਨੇ ਕਿਹਾ ਕਿ ਅਸੀਂ ਝੁਕਾਂਗੇ ਨਹੀਂ ਅਤੇ ਸਾਹਮਣਾ ਕਰਾਂਗੇ। ਦੱਸ ਦੇਈਏ ਕਿ ਇਸ ਕੇਸ ਨੂੰ 2015 ’ਚ ਜਾਂਚ ਏਜੰਸੀ ਨੇ ਬੰਦ ਕਰ ਦਿੱਤਾ ਸੀ। ਅਭਿਸ਼ੇਕ ਮਨੂੰ ਸਿੰਘਵੀ ਨੇ ਕਿਹਾ, ''ਇਹ ਇਕ ਵੱਡੀ ਬੀਮਾਰੀ ਹੈ। ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਵਿਰੋਧੀ ਨੇਤਾਵਾਂ ਖਿਲਾਫ ਜਾਂਚ ਏਜੰਸੀਆਂ ਦੀ ਦੁਰਵਰਤੋਂ ਹੋ ਰਹੀ ਹੈ।  ਇਨ੍ਹਾਂ ਚੀਜ਼ਾਂ ਨੂੰ ਲੈ ਕੇ 2014-15 ਤੋਂ ਕਾਰਵਾਈ ਚੱਲ ਰਹੀ ਹੈ ਅਤੇ ਈ. ਡੀ. ਨੂੰ ਲਾਇਆ ਗਿਆ ਹੈ। 

Also Read: ਸਾਥੀ ਮੁਲਾਜ਼ਮਾਂ ਦੀ ਮੁਅੱਤਲੀ ਦੇ ਵਿਰੋਧ 'ਚ ਹੜਤਾਲ 'ਤੇ ਗਏ ਸੂਬੇ ਭਰ ਦੇ ਤਹਿਸੀਲ ਅਧਿਕਾਰੀ

ਓਧਰ ਕਾਂਗਰਸ ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਵੀ ਦੋਸ਼ ਲਾਇਆ ਕਿ ਦੇਸ਼ ਨੂੰ ਗੁੰਮਰਾਹ ਕਰਨ ਲਈ ਕਾਂਗਰਸ ਲੀਡਰਸ਼ਿਪ ਵਿਰੁੱਧ ਕਾਇਰਤਾ ਭਰੀ ਸਾਜ਼ਿਸ਼ ਰਚੀ ਜਾ ਰਹੀ ਹੈ। ਸੁਰਜੇਵਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ, ''ਮੋਦੀ ਸਰਕਾਰ ਬਦਲੇ ਦੀ ਭਾਵਨਾ 'ਚ ਅੰਨ੍ਹੀ ਹੋ ਗਈ ਹੈ। ਇਸ ਵਾਰ ਉਸ ਨੇ ਨਵੀਂ ਕਾਇਰਤਾ ਭਰੀ ਸਾਜ਼ਿਸ਼ ਰਚੀ ਹੈ। ਹੁਣ ਪ੍ਰਧਾਨ ਮੰਤਰੀ ਮੋਦੀ ਜੀ ਨੇ ਕਾਂਗਰਸ ਪ੍ਰਧਾਨ ਅਤੇ ਰਾਹੁਲ ਜੀ ਨੂੰ ਈਡੀ ਤੋਂ ਨੋਟਿਸ ਜਾਰੀ ਕਰਵਾਇਆ ਹੈ। ਇਹ ਸਪੱਸ਼ਟ ਹੈ ਕਿ ਤਾਨਾਸ਼ਾਹ ਡਰ ਗਿਆ ਹੈ।'' ਉਨ੍ਹਾਂ ਕਿਹਾ, ''ਅਸੀਂ ਡਰਾਂਗੇ ਨਹੀਂ ,ਝੁਕਾਂਗੇ ਨਹੀਂ... ਸੀਨਾ ਠੋਕ ਕੇ ਲੜਾਂਗੇ।

Also Read: ਲਾਰੈਂਸ ਦੀ ਪਟੀਸ਼ਨ 'ਤੇ ਦਿੱਲੀ ਹਾਈਕੋਰਟ 'ਚ ਸੁਣਵਾਈ: ਪੰਜਾਬ ਪੁਲਿਸ ਤੋਂ ਜ਼ਾਹਿਰ ਕੀਤਾ ਐਨਕਾਊਂਟਰ ਦਾ ਖਤਰਾ

ਦਰਅਸਲ ਸੁਬਰਾਮਣੀਅਮ ਸਵਾਮੀ ਨੇ ਨੈਸ਼ਨਲ ਹੈਰਾਲਡ ਮਾਮਲੇ 'ਚ ਸੋਨੀਆ ਗਾਂਧੀ, ਰਾਹੁਲ ਗਾਂਧੀ, ਮਰਹੂਮ ਨੇਤਾ ਮੋਤੀ ਲਾਲ ਵੋਰਾ, ਪੱਤਰਕਾਰ ਸੁਮਨ ਦੂਬੇ ਅਤੇ ਟੈਕਨੋਕ੍ਰੇਟ ਸੈਮ ਪਿਤਰੋਦਾ 'ਤੇ ਦੋਸ਼ ਲਗਾਏ ਸਨ। ਉਨ੍ਹਾਂ ਨੇ ਦੋਸ਼ ਲਾਇਆ ਕਿ ਇਹ ‘ਯੰਗ ਇੰਡੀਆ ਲਿਮਟਿਡ’ ਰਾਹੀਂ ਗਲਤ ਤਰੀਕੇ ਇਸ ਨੂੰ ਪ੍ਰਾਪਤ ਕੀਤਾ ਗਿਆ ਸੀ ਅਤੇ ਕਾਂਗਰਸੀ ਆਗੂਆਂ ਨੇ 2,000 ਕਰੋੜ ਰੁਪਏ ਤੱਕ ਦੀ ਜਾਇਦਾਦ ਜ਼ਬਤ ਕਰ ਲਈ। ਇਸ ਮਾਮਲੇ ਦੀ ਜਾਂਚ ਈਡੀ ਨੇ 2014 ਵਿਚ ਸ਼ੁਰੂ ਕੀਤੀ ਸੀ। ਕਾਂਗਰਸ ਇਸ ਮਾਮਲੇ ਨੂੰ ਲੈ ਕੇ ਆਖਦੀ ਰਹੀ ਹੈ ਕਿ ਯੰਗ ਇੰਡੀਆ ਲਿਮਟਿਡ ਦਾ ਮਕਸਦ ਮੁਨਾਫਾ ਕਮਾਉਣਾ ਨਹੀਂ ਹੈ, ਸਗੋਂ ਇਸ ਦਾ ਗਠਨ ਚੈਰਿਟੀ ਲਈ ਕੀਤਾ ਗਿਆ ਹੈ।

In The Market