LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦਿੱਲੀ ਵਿਚ ਪਿਆ ਭਾਰੀ ਮੀਂਹ, ਖੱਡੇ ਵਿਚ ਡਿੱਗੀ ਕਾਰ

car in toa

ਨਵੀਂ ਦਿੱਲੀ (ਇੰਟ.)- ਦਿੱਲੀ-ਐੱਨ.ਸੀ.ਆਰ. (Delhi-NCR) ਵਿਚ ਲਗਾਤਾਰ ਹੋ ਰਹੀ ਬਾਰਿਸ਼ (/raining) ਨੇ ਜਿੱਥੇ ਭਿਆਨਕ ਗਰਮੀ ਤੋਂ ਰਾਹਤ ਦਿੱਤੀ ਹੈ ਉਥੇ ਹੀ ਲੋਕਾਂ ਦੀਆਂ ਮੁਸ਼ਕਲਾਂ ਵੀ ਵਧਾ ਦਿੱਤੀਆਂ ਹਨ। ਵਿਸ਼ੇਸ਼ ਤੌਰ 'ਤੇ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਵਧੀਆਂ ਹਨ ਜੋ ਵਾਹਨ ਲੈ ਕੇ ਘਰੋਂ ਬਾਹਰ ਨਿਕਲੇ ਹਨ। ਦਿੱਲੀ ਅਤੇ ਗੁਰੂਗ੍ਰਾਮ (Delhi & Gurugram) ਵਿਚ ਬਾਰਿਸ਼ ਦੌਰਾਨ ਪਾਣੀ ਭਰਣ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ। ਤਸਵੀਰਾਂ (Pictures) ਨੂੰ ਦੇਖਣ 'ਤੇ ਲੱਗ ਰਿਹਾ ਹੈ ਕਿ ਸੜਕ ਹੀ ਤਲਾਬ ਬਣ ਗਈ ਹੈ। ਪਾਣੀ ਭਰਣ ਨਾਲ ਕਈ ਥਾਵਾਂ 'ਤੇ ਵਾਹਨ ਵੀ ਫੱਸ ਗਏ ਹਨ। ਉਥੇ ਹੀ ਦਵਾਰਕਾ ਵਿਚ ਭਾਰੀ ਮੀਂਹ ਨਾਲ ਇਕ ਕਾਰ ਵਿਚ ਸੜਕ 'ਤੇ ਖੱਡੇ ਵਿਚ ਡਿੱਗ ਗਈ।

Read this- ਪੈਗਾਸਸ ਮਾਮਲੇ 'ਤੇ ਸੀ.ਐੱਮ. ਕੈਪਟਨ ਨੇ ਸੁਪਰੀਮ ਕੋਰਟ ਨੂੰ ਕੀਤੀ ਕਾਰਵਾਈ ਦੀ ਅਪੀਲ

ਇਸ ਨੂੰ ਕੱਢਣ ਲਈ ਕ੍ਰੇਨ ਦਾ ਸਹਾਰਾ ਲੈਣਾ ਪਿਆ। ਬਾਹਰੀ ਦਿੱਲੀ ਵਿਚ ਮੀਂਹ ਤੋਂ ਬਾਅਦ ਨਰੇਲਾ ਲਾਮਪੁਰ ਅੰਡਰਪਾਸ ਵਿਚ ਲਬਾਲਬ ਪਾਣੀ ਭਰ ਗਿਆ। ਪਾਣੀ ਵਿਚ ਮਿੰਨੀ ਬੱਸ ਅਤੇ ਟ੍ਰੈਕਟਰ ਫੱਸ ਗਏ। ਗੁਰੂਗ੍ਰਾਮ ਦੇ ਸ਼ੀਤਲਾ ਮਾਤਾ ਮੰਦਰ ਦੇ ਸਾਹਮਣੇ ਹੜ੍ਹ ਵਰਗੀ ਸਥਿਤੀ ਸੜਕਾਂ 'ਤੇ ਨਜ਼ਰ ਆਈ। ਇਥੇ 3 ਫੁੱਟ ਤੱਕ ਪਾਣੀ ਇਕੱਠਾ ਹੋ ਗਿਆ। ਉਥੇ ਹੀ ਰਾਜਧਾਨੀ ਦਿੱਲੀ ਵਿਚ ਮੀਂਹ ਕਾਰਣ ਰਿੰਗ ਰੋਡ 'ਤੇ ਪਾਣੀ ਭਰਦਾ ਦੇਖਿਆ ਜਾ ਰਿਹਾ ਹੈ ਜਦੋਂ ਕਈ ਕਈ ਥਾਵਾਂ 'ਤੇ ਟ੍ਰੈਫਿਕ ਜਾਮ ਵੀ ਹੈ।

ਗੁਰੂਗ੍ਰਾਮ ਵਿਚ ਧਨਵਾਪੁਰ-ਲਕਸ਼ਮਣ ਵਿਹਾਰ ਰੋਡ 'ਤੇ ਪਾਣੀ ਭਰਣ ਵਿਚ ਜੀ.ਐੱਮ.ਸੀ.ਬੀ.ਐੱਲ. ਦੀ ਸਿਟੀ ਬੱਸ ਵੀ ਫੱਸ ਗਈ। ਸਾਈਬਰ ਸਿਟੀ ਸਿਗਨੇਚਰ ਟਾਵਰ ਸਥਿਤ ਸੜਕ ਤਲਾਬ ਵਿਚ ਤਬਦੀਲ ਹੋ ਗਈ। ਐੱਮ.ਜੀ. ਰੋਡ ਸਥਿਤ ਐੱਸੈੱਲ ਟਾਵਰ ਪਾਣੀ ਵਿਚ ਡੁੱਬ ਗਿਆ। ਰਾਜਧਾਨੀ ਦਿੱਲੀ ਵਿਚ ਲਗਾਤਾਰ ਹੋ ਰਹੀ ਬਾਰਿਸ਼ ਨਾਲ ਰਿੰਗ ਰੋਡ 'ਤੇ ਪਾਣੀ ਭਰ ਗਿਆ। ਇਸ ਦੀ ਵਜ੍ਹਾ ਨਾਲ ਇਥੇ ਟ੍ਰੈਫਿਕ ਜਾਮ ਵਰਗੀ ਸਥਿਤੀ ਹੋ ਗਈ।

In The Market