LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਗਣਤੰਤਰ ਦਿਵਸ: 20 ਜਨਵਰੀ ਤੋਂ ਗਰਮ ਹਵਾ ਦੇ ਗੁਬਾਰੇ ਅਤੇ ਡ੍ਰੋਨ ਉਡਾਉਣ ’ਤੇ ਰਹੇਗੀ ਰੋਕ

18j drons

ਨਵੀਂ ਦਿੱਲੀ- ਦਿੱਲੀ ਪੁਲਿਸ ਨੇ ਮੰਗਲਵਾਰ ਨੂੰ ਕਿਹਾ ਕਿ ਗਣਤੰਤਰ ਦਿਵਸ ਪ੍ਰੋਗਰਾਮ ਦੇ ਮੱਦੇਨਜ਼ਰ 20 ਜਨਵਰੀ ਤੋਂ ਰਾਸ਼ਟਰੀ ਰਾਜਧਾਨੀ ’ਚ ਯੂ.ਏ.ਵੀ, ਪੈਰਾ-ਗਲਾਈਡਰ ਅਤੇ ਗਰਮ ਹਵਾ ਦੇ ਗੁਬਾਰਿਆਂ ਸਮੇਤ ਹੋਰ ਉਪ-ਹਵਾਈ ਉਡਾਣ ’ਤੇ ਰੋਕ ਲਗਾ ਦਿੱਤੀ ਗਈ ਹੈ। 

Also Read: ਸਾਬਕਾ ਕੈਬਨਿਟ ਮੰਤਰੀ ਅਵਤਾਰ ਹੈਨਰੀ ਪੰਜਾਬ ਕਾਂਗਰਸ ਦੇ ਸੀਨੀਅਰ ਉਪ ਪ੍ਰਧਾਨ ਨਿਯੁਕਤ

ਇਹ ਹੁਕਮ 20 ਜਨਵਰੀ ਤੋਂ ਲਾਗੂ ਹੋਵੇਗਾ ਅਤੇ 15 ਫਰਵਰੀ ਤੱਕ ਜ਼ਾਰੀ ਰਹੇਗਾ। ਕੁਝ ਅਪਰਾਧਿਕ ਅਤੇ ਅਸਮਾਜਿਕ ਤੱਤਾਂ, ਅੱਤਵਾਦੀਆਂ ਵੱਲੋਂ ਆਮ ਜਨਤਾ, ਪਤਵੰਤੇ ਅਤੇ ਮਹੱਤਵਪੂਰਨ ਅਦਾਰਿਆਂ ਦੀ ਸੁਰੱਖਿਆ ਦੇ ਲਈ ਖਤਰਾ ਪੈਦਾ ਕਰਨ ਸੰਬੰਧੀ ਖ਼ਬਰਾਂ ਵਿਚਾਲੇ ਦਿੱਲੀ ਪੁਲਿਸ ਅਧਿਕਾਰੀ ਰਾਕੇਸ਼ ਅਸਥਾਨਾ ਵੱਲੋਂ ਇਹ ਹੁਕਮ ਜ਼ਾਰੀ ਕੀਤਾ ਗਿਆ ਹੈ। ਹੁਕਮ ਮੁਤਾਬਕ ਪੈਰਾ-ਗਲਾਈਡਰ, ਪੈਰਾ-ਮੋਟਰਜ਼, ਹੈਂਗ-ਗਲਾਈਡਰ, ਮਾਨਵ ਰਹਿਤ ਹਵਾਈ ਉਡਾਣ, (ਯੂ.ਵੀ.ਆਈ) ਮਾਨਵ ਰਹਿਤ ਹਵਾਈ ਸਿਸਟਮ (ਯੂ.ਏ.ਆਈ), ਮਾਈਕ੍ਰੋਲਾਈਟ ਜਹਾਜ਼, ਰਿਮੋਟ ਸੰਚਾਲਿਤ ਜਹਾਜ਼, ਗਰਮ ਹਵਾ ਦੇ ਗੁਬਾਰੇ, ਕੁਆਡਕਾਪਟਰ ਜਾਂ ਜਹਾਜ਼ ਨਾਲ ਪੈਰਾ-ਜੰਪਿੰਗ ਸਮੇਤ ਹੋਰ ਉਪ-ਪਾਰੰਪਿਕ ਹਵਾਈ ਸੰਸਾਧਨਾਂ ਦੇ ਉਪਯੋਗ ਨਾਲ ਆਮ ਜਨਤਾ, ਪਤਵੰਤੇ ਅਤੇ ਮਹੱਤਵਪੂਰਨ ਅਦਾਰਿਆਂ ਦੀ ਸੁਰੱਖਿਆ ਲਈ ਖਤਰਾ ਹੋ ਸਕਦਾ ਹੈ।

Also Read: ਪੰਜਾਬ 'ਚ ਕੜਾਕੇ ਦੀ ਠੰਡ! ਬਜ਼ੁਰਗਾਂ, ਦਿਲ ਦੇ ਰੋਗੀਆਂ ਤੇ ਛੋਟੇ ਬੱਚਿਆਂ ਦਾ ਰੱਖੋ ਖਾਸ ਖਿਆਲ

In The Market