LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

17 ਕੋਰੋਨਾ ਯੋਧਿਆਂ ਦੇ ਪਰਿਵਾਰਾਂ ਨੂੰ ਦਿੱਲੀ ਸਰਕਾਰ ਨੇ ਦਿੱਤਾ 1-1 ਕਰੋੜ ਦਾ ਮੁਆਵਜ਼ਾ

keji

ਨਵੀਂ ਦਿੱਲੀ- ਦਿੱਲੀ ਸਰਕਾਰ ਨੇ ਕੋਰੋਨਾ ਕਾਰਨ ਡਿਊਟੀ 'ਤੇ ਜਾਨ ਗੁਆਉਣ ਵਾਲੇ 17 ਕੋਰੋਨਾ ਯੋਧਿਆਂ ਦੇ ਪਰਿਵਾਰਾਂ ਨੂੰ ਇਕ-ਇਕ ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਹੈ। ਇਨ੍ਹਾਂ 'ਚੋਂ ਡਾਕਟਰ, ਅਧਿਆਪਕ ਅਤੇ ਸਫ਼ਾਈ ਕਰਮੀ ਸ਼ਾਮਲ ਹਨ। ਸਰਕਾਰ ਨੇ ਇਹ ਜਾਣਕਾਰੀ ਸੂਚਨਾ ਦਾ ਅਧਿਕਾਰ ਐਕਟ ਦੇ ਅਧੀਨ ਦਾਇਰ ਐਪਲੀਕੇਸ਼ਨ ਦੇ ਜਵਾਬ 'ਚ ਦਿੱਤੀ ਹੈ। 

ਪੜੋ ਹੋਰ ਖਬਰਾਂ: Tokyo Olympics ਗਏ ਖਿਡਾਰੀਆਂ 'ਚ ਇਨਾਮਾਂ ਦਾ ਮੀਂਹ, ਕਿਸੇ ਨੂੰ ਸਰਕਾਰੀ ਨੌਕਰੀ ਤੇ ਕਿਸੇ ਨੂੰ ਕੈਸ਼

ਜਵਾਬ ਅਨੁਸਾਰ, 17 ਕੋਰੋਨਾ ਯੋਧਿਆਂ 'ਚ 5 ਡਾਕਟਰ, ਤਿੰਨ ਅਧਿਆਪਕ, 2 ਪ੍ਰਯੋਗਸ਼ਾਲਾ ਤਕਨੀਸ਼ੀਅਨ, ਇਕ ਨਾਗਰਿਕ ਰੱਖਿਆ ਸਵੈ ਸੇਵਕ, ਫਾਰਮੇਸਿਸਟ ਅਤੇ ਸੁਰੱਖਿਆ ਗਾਰਡ ਸ਼ਾਮਲ ਹਨ। ਮਾਲੀਆ ਵਿਭਾਗ ਅਨੁਸਾਰ,''ਡਾਕਟਰ, ਲੋਕ ਨਾਇਕ ਹਸਪਤਾਲ, ਬਾਬਾ ਸਾਹਿਬ ਅੰਬੇਡਕਰ ਹਸਪਤਾਲ, ਗੁਰੂ ਤੇਗ ਹਸਪਤਾਲ ਅਤੇ ਦਿੱਲੀ ਸਰਕਾਰ ਦੀ ਕੜਕੜਡੂਮਾ ਸਥਿਤ ਡਿਸਪੈਂਸਰੀ ਨਾਲ ਸੰਬੰਧਤ ਸਨ। ਇਸ ਦੇ ਨਾਲ ਹੀ ਇਕ ਡਾਕਟਰ ਦਿੱਲੀ ਸਰਕਾਰ ਦੇ ਰਾਸ਼ਟਰੀ ਸਿਹਤ ਮਿਸ਼ਨ ਨਾਲ ਜੁੜਿਆ ਹੋਇਆ ਸੀ। ਉੱਤਰ ਦਿੱਲੀ ਨਗਰ ਨਿਗਮ ਵਲੋਂ ਸੰਚਾਲਿਤ ਹਿੰਦੂ ਰਾਵ ਹਸਪਤਾਲ 'ਚ ਕੰਮ ਕਰਨ ਵਾਲੇ ਇਕ ਸਫ਼ਾਈ ਕਰਮੀ ਅਤੇ ਪ੍ਰਯੋਗਸ਼ਾਲਾ ਤਕਨੀਸ਼ੀਅਨਾਂ ਦੇ ਪਰਿਵਾਰਾਂ ਨੂੰ ਵੀ ਇਕ-ਇਕ ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ ਹੈ।


 
ਪੜੋ ਹੋਰ ਖਬਰਾਂ: ਅਸ਼ਵਨੀ ਸੇਖੜੀ ਨੇ ਸੰਭਾਲਿਆ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਦਾ ਅਹੁਦਾ

ਪਿਛਲੇ ਸਾਲ ਅਪ੍ਰੈਲ 'ਚ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਕੋਰੋਨਾ ਵਾਇਰਸ ਨਾਲ ਪੀੜਤ ਰੋਗੀਆਂ ਦੀ ਸੇਵਾ ਕਰਨ ਵਾਲੇ 'ਦੇਸ਼ ਦੀ ਰੱਖਿਆ ਕਰਨ ਵਾਲੇ ਫ਼ੌਜੀਆਂ ਤੋਂ ਘੱਟ ਨਹੀਂ' ਹਨ ਅਤੇ ਕੋਰੋਨਾ ਦੇ ਮਾਮਲਿਆਂ ਨੂੰ ਦੇਖਣ ਦੌਰਾਨ ਜਾਨ ਗੁਆਉਣ ਵਾਲੇ ਅਜਿਹੇ ਕਰਮੀਆਂ ਦੇ ਪਰਿਵਾਰਾਂ ਲਈ ਇਕ ਕਰੋੜ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਸੀ। ਭਾਰਤੀ ਮੈਡੀਕਲ ਸੰਘ ਨੇ ਜੂਨ 'ਚ ਕਿਹਾ ਸੀ ਕਿ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਦਿੱਲੀ 'ਚ 128 ਡਾਕਟਰਾਂ ਦੀ ਮੌਤ ਹੋਈ ਸੀ। ਦਿੱਲੀ 'ਚ ਕੋਰੋਨਾ ਵਾਇਰਸ ਦੇ ਕੁੱਲ ਮਾਮਲੇ 14,36,518 ਪਹੁੰਚ ਗਏ ਹਨ, ਜਦੋਂ ਕਿ 14.10 ਲੱਖ ਤੋਂ ਵੱਧ ਬੀਮਾਰੀ ਤੋਂ ਠੀਕ ਹੋ ਚੁਕੇ ਹਨ। ਰਾਸ਼ਟਰੀ ਰਾਜਧਾਨੀ 'ਚ ਕੋਰੋਨਾ ਵਾਇਰਸ 25,058 ਲੋਕਾਂ ਦੀ ਜਾਨ ਲੈ ਚੁਕਿਆ ਹੈ।

In The Market