LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

DCGI ਨੇ Corbevax ਨੂੰ ਦਿੱਤੀ ਮਨਜ਼ੂਰੀ, 12-18 ਸਾਲ ਦੇ ਉਮਰ ਵਰਗ ਲਈ ਹੋਵੇਗੀ ਵਰਤੋਂ

21f vaxiv

ਨਵੀਂ ਦਿੱਲੀ- ਦੇਸ਼ ਨੂੰ ਕੋਰੋਨਾ ਖਿਲਾਫ ਇੱਕ ਹੋਰ ਹਥਿਆਰ ਮਿਲ ਗਿਆ ਹੈ। ਦੇਸ਼ ਦੇ ਡਰੱਗ ਰੈਗੂਲੇਟਰੀ ਭਾਵ ਭਾਰਤ ਦੇ ਡਰੱਗ ਕੰਟਰੋਲਰ ਜਨਰਲ (DCGI) ਨੇ 12 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਅਤੇ ਕਿਸ਼ੋਰਾਂ ਲਈ ਬਾਇਓਲੋਜੀਕਲ-ਈ ਦੇ ਜੈਵਿਕ ਵੈਕਸੀਨ Corbevax ਨੂੰ ਮਨਜ਼ੂਰੀ ਦੇ ਦਿੱਤੀ ਹੈ। 

Also Read: ਜ਼ਹਿਰੀਲੀ ਸ਼ਰਾਬ ਪੀਣ ਕਾਰਨ 7 ਲੋਕਾਂ ਦੀ ਮੌਤ, ਕਈਆਂ ਦੀ ਹਾਲਤ ਗੰਭੀਰ

 

ਬਾਇਓਲਾਜੀਕਲਸ-ਈ ਲਿਮਿਟੇਡ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਕਾਰਬਾਵੈਕਸ ਵੈਕਸੀਨ ਨੂੰ 12 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਅਤੇ ਕਿਸ਼ੋਰਾਂ ਲਈ ਡਰੱਗ ਰੈਗੂਲੇਟਰ ਤੋਂ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਮਿਲ ਗਈ ਹੈ। ਹਾਲ ਹੀ ਵਿੱਚ NTAGI ਦੇ ਵਰਕਿੰਗ ਗਰੁੱਪ ਦੇ ਚੇਅਰਮੈਨ, ਡਾ ਐਨਕੇ ਅਰੋੜਾ ਨੇ ਕਿਹਾ ਕਿ ਕੋਰਬੇਵੈਕਸ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਹ ਹੋਰ ਵੈਕਟਰ ਵੈਕਸੀਨਾਂ ਨਾਲੋਂ ਬਿਹਤਰ ਇਮਿਊਨਿਟੀ ਅਤੇ ਉੱਚ ਐਂਟੀਬਾਡੀਜ਼ ਪ੍ਰਦਾਨ ਕਰਦਾ ਹੈ। ਇਸ ਦੀਆਂ ਸਥਾਨਕ ਪ੍ਰਤੀਕਿਰਿਆਵਾਂ ਵੀ ਮਾਮੂਲੀ ਹਨ। ਕੁਝ ਦਿਨ ਪਹਿਲਾਂ, ਡੀਸੀਜੀਆਈ ਦੀ ਮਾਹਰ ਕਮੇਟੀ ਨੇ ਬਾਇਓਲਾਜੀਕਲ-ਈ ਵੈਕਸੀਨ 'ਕੋਰਬੇਵੈਕਸ' ਦੀ ਐਮਰਜੈਂਸੀ ਵਰਤੋਂ ਦੀ ਸਿਫਾਰਸ਼ ਕੀਤੀ ਸੀ।

Also Read: ਸੋਨੂ ਸੂਦ ਖਿਲਾਫ FIR ਦਰਜ, ਮਾਲਵਿਕਾ ਸੂਦ ਲਈ ਵੋਟਰਾਂ ਨੂੰ ਪ੍ਰਭਾਵਿਤ ਕਰਨ ਦਾ ਦੋਸ਼

In The Market