LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜ਼ਹਿਰੀਲੀ ਸ਼ਰਾਬ ਪੀਣ ਕਾਰਨ 7 ਲੋਕਾਂ ਦੀ ਮੌਤ, ਕਈਆਂ ਦੀ ਹਾਲਤ ਗੰਭੀਰ

21f dead

ਆਜ਼ਮਗੜ੍ਹ- ਉੱਤਰ ਪ੍ਰਦੇਸ਼ (ਯੂ. ਪੀ.) ਵਿਚ ਆਜ਼ਮਗੜ੍ਹ ਜ਼ਿਲ੍ਹੇ ਦੇ ਅਹਰੌਲਾ ਪਿੰਡ ’ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 7 ਲੋਕਾਂ ਦੀ ਮੌਤ ਹੋ ਗਈ, ਜਦਕਿ 12 ਲੋਕ ਗੰਭੀਰ ਰੂਪ ਨਾਲ ਬੀਮਾਰ ਹਨ। ਜ਼ਹਿਰੀਲੀ ਸ਼ਰਾਬ ਦੀ ਇਹ ਘਟਨਾ ਅਹਰੌਲਾ ਖੇਤਰ ਦੇ ਪਿੰਡਾਂ ’ਚ ਹੋਈ। ਇਸ ਘਟਨਾ ਵਿਚ 7 ਲੋਕਾਂ ਦੇ ਜਾਨ ਗੁਆਉਣ ਦੀ ਸੂਚਨਾ ਹੈ, ਹਾਲਾਂਕਿ ਪੁਲਸ ਨੇ 3 ਲੋਕਾਂ ਦੇ ਮਰਨ ਦੀ ਪੁਸ਼ਟੀ ਕੀਤੀ ਹੈ। ਇਕ ਦਰਜਨ ਲੋਕ ਬੀਮਾਰ ਹਨ। ਇਸ ਘਟਨਾ ਤੋਂ ਰੋਹ ਵਿਚ ਆਏ ਪਿੰਡ ਵਾਸੀਆਂ ਨੇ ਅਹਰੌਲਾ-ਅੰਬਾਰੀ ਹਾਈਵੇਅ ’ਤੇ ਮਾਹੁਲ ਕਸਬੇ ’ਚ ਚੱਕਾ ਜਾਮ ਕਰ ਦਿੱਤਾ, ਜਿਸ ਨੂੰ ਪੁਲਸ ਪ੍ਰਸ਼ਾਸਨ ਨੇ ਸਮਝਾ ਕੇ ਖ਼ਤਮ ਕਰਵਾਇਆ।

Also Read: ਸੋਨੂ ਸੂਦ ਖਿਲਾਫ FIR ਦਰਜ, ਮਾਲਵਿਕਾ ਸੂਦ ਲਈ ਵੋਟਰਾਂ ਨੂੰ ਪ੍ਰਭਾਵਿਤ ਕਰਨ ਦਾ ਦੋਸ਼

ਦੱਸਿਆ ਜਾ ਰਿਹਾ ਹੈ ਕਿ ਇਹ ਜ਼ਹਿਰੀਲੀ ਸ਼ਰਾਬ ਸਰਕਾਰੀ ਦੇਸੀ ਸ਼ਰਾਬ ਦੇ ਠੇਕੇ ਤੋਂ ਖਰੀਦ ਕੇ ਪੀਤੀ ਗਈ ਸੀ। ਪੁਲਸ ਸੁਪਰਡੈਂਟ ਅਨੁਰਾਗ ਆਰੀਆ ਨੇ ਦੱਸਿਆ ਕਿ ਅਹਰੌਲਾ ਥਾਣਾ ਖੇਤਰ ਅਧੀਨ ਆਉਣ ਵਾਲੇ ਨਗਰ ਪੰਚਾਇਤ ਮਾਹੁਲ ਸਥਿਤ ਦੇਸੀ ਸ਼ਰਾਬ ਦੀ ਦੁਕਾਨ ਤੋਂ ਐਤਵਾਰ ਦੀ ਸ਼ਾਮ ਨੂੰ ਵੇਚੀ ਗਈ ਸ਼ਰਾਬ ਜ਼ਹਿਰੀਲੀ ਮਿਲੀ। ਬੀਮਾਰ ਲੋਕਾਂ ਨੂੰ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਸ਼ਰਾਬ ਪੀਣ ਤੋਂ ਤੁਰੰਤ ਬਾਅਦ ਕਈ ਲੋਕ ਬੀਮਾਰ ਪੈਣ ਲੱਗੇ।

Also Read: ਪੰਜਾਬ ਚੋਣ ਕਮਿਸ਼ਨ ਵਲੋਂ ਫਾਈਨਲ ਟਰਨਆਊਟ ਜਾਰੀ, ਪੰਜਾਬ 'ਚ ਹੋਈ 72 ਫੀਸਦ ਵੋਟਿੰਗ

ਪਰਿਵਾਰ ਵਾਲੇ ਬੀਮਾਰਾਂ ਨੂੰ ਲੈ ਕੇ ਹਸਪਤਾਲ ਪਹੁੰਚੇ ਪਰ 7 ਲੋਕਾਂ ਦੀ ਮੌਤ ਹੋ ਗਈ। ਕਰੀਬ ਇਕ ਦਰਜਨ ਲੋਕਾਂ ਦੀ ਹਾਲਤ ਖਰਾਬ ਹੈ, ਮਿ੍ਰਤਕਾਂ ਦਾ ਅੰਕੜਾ ਵੱਧ ਵੀ ਸਕਦਾ ਹੈ। ਪੁਲਸ ਇਸ ਪੂਰੇ ਮਾਮਲੇ ਦੀ ਛਾਣਬੀਣ ਕਰ ਰਹੀ ਹੈ ਅਤੇ ਦੋਸ਼ੀਅ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੱਸ ਦੇਈਏ ਕਿ ਆਜ਼ਮਗੜ੍ਹ ’ਚ ਹੀ ਪਵਈ ਥਾਣਾ ਖੇਤਰ ਦੇ ਕਈ ਪਿੰਡ ਅਤੇ ਬਰਦਹ ਥਾਣਾ ਖੇਤਰ ’ਚ ਵੀ ਜ਼ਹਿਰੀਲੀ ਸ਼ਰਾਬ ਦੀ ਘਟਨਾ ਬੀਤੇ ਸਾਲ ਹੋਈ ਸੀ।

In The Market