LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

12 ਤੋਂ 18 ਸਾਲ ਦੇ ਉਮਰ ਵਰਗ ਲਈ ਸਤੰਬਰ ਤੱਕ ਮੁਹੱਈਆ ਹੋਵੇਗਾ ਕੋਰੋਨਾ ਟੀਕਾ

septembere

ਨਵੀਂ ਦਿੱਲੀ (ਇੰਟ.)- ਮਾਹਿਰਾਂ ਦੇ ਪੈਨਲ ਮੁਖੀ ਨੇ ਕਿਹਾ ਹੈ ਕਿ ਕੋਰੋਨਾ (Corona) ਖ਼ਿਲਾਫ਼ ਜਾਇਡਸ ਵੈਕਸੀਨ (zydus Cadlla) 12 ਤੋਂ 18 ਸਾਲ ਤੱਕ ਦੇ ਉਮਰ ਵਰਗ ਲਈ ਸਤੰਬਰ ਤੱਕ ਮੁਹੱਈਆ ਹੋਵੇਗੀ। ਵੈਕਸੀਨ (Vaccine) ਮਾਮਲਿਆਂ 'ਤੇ ਬਣੀ ਮਾਹਰ ਕਮੇਟੀ ਦੇ ਮੁਖੀ ਨੇ ਇਹ ਸੰਕੇਤ ਦਿੱਤੇ ਹਨ। ਕੋਰੋਨਾ ਦੀ ਤੀਜੀ ਲਹਿਰ ਵਿਚ ਬੱਚਿਆਂ 'ਤੇ ਜ਼ਿਆਦਾ ਅਸਰ ਪੈਣ ਦੀਆਂ ਕਿਆਸਅਰਾਈਆਂ ਵਿਚਾਲੇ ਇਹ ਰਾਹਤ ਭਰੇ ਸੰਕੇਤ ਮਿਲੇ ਹਨ। ਜਾਇਡਸ ਕੈਡਿਲਾ ਦੀ ਵੈਕਸੀਨ ਦੇ ਬੱਚਿਆਂ 'ਤੇ ਕੀਤੇ ਗਏ ਟ੍ਰਾਇਲ (Trail) ਦੇ ਤੀਜੇ ਸਤੰਬਰ ਤੋਂ ਪਹਿਲਾਂ ਹੀ ਮੁਹੱਈਆ ਹੋ ਜਾਣ ਦੀ ਉਮੀਦ ਹੈ।

Huge Number of Hospital Workers Still Unvaccinated

Read this- ਸੁਖਬੀਰ ਬਾਦਲ ਨੇ ਦਿੱਲੀ ਮੋਰਚੇ ’ਚ ਸ਼ਹੀਦ ਹੋਣ ਵਾਲੇ ਕਿਸਾਨਾਂ ਲਈ ਕੀਤੇ ਵੱਡੇ ਐਲਾਨ

ਨੈਸ਼ਨਲ ਐਕਸਪਰਟ ਗਰੁੱਪ ਆਨ ਵੈਕਸੀਨ ਦੇ ਮੁਖੀ ਡਾ. ਐੱਨ.ਕੇ. ਅਰੋਰਾ ਨੇ ਇਹ ਜਾਣਕਾਰੀ ਦਿੱਤੀ ਹੈ। ਅਰੋਰਾ ਨੇ ਦੱਸਿਆ ਕਿ ਜਾਈਡਸ ਦੀ ਵੈਕਸੀਨ ਨੂੰ ਐਮਰਜੈਂਸੀ ਇਸਤੇਮਾਲ ਦੇ ਤਹਿਤ ਕੁਝ ਹਫਤਿਆਂ ਅੰਦਰ ਹਰੀ ਝੰਡੀ ਦਿਖਾਈ ਜਾ ਸਕਦੀ ਹੈ। ਭਾਰਤ ਵਿਚ ਬੱਚਿਆਂ ਲਈ ਭਾਰਤ ਬਾਇਓਟੈੱਕ ਦੀ ਵੈਕਸੀਨ ਕੋਵੈਕਸੀਨ ਵੀ ਛੇਤੀ ਮੁਹੱਈਆ ਹੋ ਸਕਦੀ ਹੈ। ਕੋਵੈਕਸੀਨ ਦਾ ਫੇਜ਼ 3 ਟ੍ਰਾਇਲ ਸ਼ੁਰੂ ਹੋ ਚੁੱਕਾ ਹੈ ਅਤੇ ਸਤੰਬਰ ਦੇ ਅਖੀਰ ਤੱਕ ਪੂਰਾ ਹੋਣ ਦੀ ਉਮੀਦ ਹੈ। ਅਜਿਹੇ ਵਿਚ ਅਕਤੂਬਰ ਤੋਂ ਦਸੰਬਰ ਜਾਂ ਜਨਵਰੀ- ਫਰਵਰੀ ਦੇ ਮੱਧ ਵਿਚ 2 ਤੋਂ 18 ਸਾਲ ਲਈ ਬੱਚਿਆਂ ਦਾ ਵੈਕਸੀਨੇਸ਼ਨ ਦੇਸ਼ ਵਿਚ ਸ਼ੁਰੂ ਹੋ ਸਕਦਾ ਹੈ। ਪਰ ਜ਼ਾਇਸ ਕੈਡਿਲਾ ਦੇ ਟ੍ਰਾਇਲ ਦਾ ਡੇਟਾ ਕਾਫੀ ਪਹਿਲਾਂ ਹੀ ਮੁਹੱਈਆ ਹੋ ਜਾਵੇਗਾ।

COVID-19 Vaccine: What You Need to Know | Johns Hopkins Medicine

Read this : ਸਾਬਕਾ PM ਰਾਜੀਵ ਗਾਂਧੀ ਦੇ ਬੁੱਤ ਨੂੰ ਅੱਗ ਲਗਾਉਣ ਦਾ ਮਾਮਲੇ 'ਚ ਪੁਲਿਸ ਨੂੰ ਹਾਸਿਲ ਹੋਈ ਵੱਡੀ ਕਾਮਯਾਬੀ

ਅਰੋਰਾ ਨੇ ਕਿਹਾ ਕਿ ਦੇਸ਼ ਵਿਚ ਸਕੂਲਾਂ ਨੂੰ ਖੋਲ੍ਹਣ ਸਮੇਤ ਕਈ ਹੋਰ ਮਹੱਤਵਪੂਰਨ ਮੁੱਦਿਆਂ 'ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਉਮੀਦ ਹੈ ਕਿ ਸਤੰਬਰ ਅੰਤ ਤੱਕ ਅਸੀਂ ਇਸ ਵੈਕਸੀਨ ਦਾ ਕੰਮਕਾਜ ਸ਼ੁਰੂ ਕਰ ਪਾਉਣਗੇ। ਹਾਲਾਂਕਿ ਪੇਡੀਆਟ੍ਰਿਕ ਐਸੋਸੀਏਸ਼ਨ ਸਮੇਤ ਬੱਚਿਆਂ ਨਾਲ ਜੁੜੇ ਕਈ ਸਮੂਹ ਕਹਿ ਚੁੱਕੇ ਹਨ ਕਿ ਤੀਜੀ ਲਹਿਰ ਦਾ ਬੱਚਿਆਂ 'ਤੇ ਜ਼ਿਆਦਾ ਪ੍ਰਭਾਵ ਪੈਣ ਦੀ ਸੰਭਾਵਨਾ ਗਲਤ ਵੀ ਹੋ ਸਕਦੀ ਹੈ ਅਤੇ ਮਜ਼ਬੂਤ ਪ੍ਰਤੀਰੋਧੀ ਸਮਰੱਥਾ ਦੇ ਕਾਰਣ ਬੱਚੇ ਸੁਰੱਖਿਅਤ ਰਹਿਣਗੇ। ਪਰ ਸਰਕਾਰ ਇਸ ਵਾਰ ਕੋਈ ਕੋਤਾਹੀ ਵਰਤਣ ਦੇ ਮੂਡ ਵਿਚ ਨਹੀਂ ਹੈ। 

In The Market