LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦੇਸ਼ 'ਚ ਕੋਰੋਨਾ ਦਾ ਕਹਿਰ, 843 ਕੇਸ, 4 ਮੌਤਾਂ

hn1619

Corona update:ਦੇਸ਼ ਵਿੱਚ ਮੁੜ ਕੋਰੋਨਾ ਦਾ ਕਹਿਰ ਮੁੜ ਸ਼ੁਰੂ ਹੋ ਗਿਆ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਪਿਛਲੇ 24 ਘੰਟਿਆਂ 'ਚ ਦਰਜ ਹੋਏ ਕੋਰੋਨਾ ਦੇ ਨਵੇਂ ਕੇਸਾਂ ਦੇ ਅੰਕੜੇ ਜਾਰੀ ਕੀਤੇ ਗਏ ਹਨ। ਇਸ ਮੁਤਾਬਿਕ ਭਾਰਤ ਵਿੱਚ ਕੋਵਿਡ-19 ਦੇ 843 ਨਵੇਂ ਮਾਮਲੇ ਦਰਜ ਹੋਏ ਹਨ। ਇਸ ਨਾਲ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 4, 46, 94, 349 ਹੋ ਗਈ ਹੈ।  ਉੱਥੇ ਹੀ, ਕੁੱਲ ਐਕਟਿਵ ਮਾਮਲੇ ਵੀ 5,389 ਹੋ ਗਏ। ਪਿਛਲੇ 24 ਘੰਟਿਆਂ ਵਿੱਚ 476 ਲੋਕ ਹਸਪਤਾਲ ਤੋਂ ਛੁੱਟੀ ਲੈ ਕੇ ਵਾਪਸ ਘਰ ਪਰਤ ਚੁੱਕੇ ਹਨ। ਉੱਥੇ ਹੀ, ਕੋਰੋਨਾ ਵਾਇਰਸ ਨਾਲ ਸ਼ਨੀਵਾਰ ਨੂੰ ਚਾਰ ਮੌਤਾਂ ਹੋਈਆਂ ਹਨ।

ਪੰਜਾਬ ਵਿੱਚ ਕੋਰੋਨਾ ਦਾ ਕਹਿਰ

ਪੰਜਾਬ ਵਿੱਚ ਕੋਰੋਨਾ ਦਾ ਕਹਿਰ ਮੁੜ ਸ਼ੁਰੂ ਹੋ ਗਿਆ ਹੈ।  ਪਿਛਲੇ 24 ਘੰਟਿਆਂ ਵਿੱਚ, ਸ਼ਨੀਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 15 ਨਵੇਂ ਮਾਮਲੇ ਦਰਜ ਹੋਏ ਹਨ। ਸ਼ਨੀਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮੋਹਾਲੀ-1, ਜਲੰਧਰ-4, ਲੁਧਿਆਣਾ-1,ਮੋਗਾ-2, ਰੋਪੜ-2, ਅੰਮ੍ਰਿਤਸਰ-1, ਬਠਿੰਡਾ-1 ਅਤੇ ਹੁਸ਼ਿਆਰਪੁਰ-3 ਕੋਰੋਨਾ ਦੇ ਨਵੇਂ ਮਾਮਲੇ ਦਰਜ ਹੋਏ ਹਨ।

ਦੇਸ਼ 'ਚ H3N2 ਦੀ ਦਸਤਕ

H3N2 ਇਨਫਲੂਐਂਜ਼ਾ ਵਾਇਰਸ ਦੇ ਮਾਮਲੇ ਵੀ ਲਗਾਤਾਰ ਵੱਧ ਰਹੇ ਹਨ। ਕੁਝ ਦਿਨਾਂ ਵਿੱਚ ਇਸ ਦੇ 90 ਤੋਂ ਵੱਧ ਕੇਸ ਦਰਜ ਕੀਤੇ ਗਏ ਹਨ। ਇਸ ਦੇ ਨਾਲ ਹੀ, ਕੇਂਦਰੀ ਸਿਹਤ ਮੰਤਰਾਲੇ ਮੁਤਾਬਕ 2 ਜਨਵਰੀ ਤੋਂ 5 ਮਾਰਚ ਤੱਕ 451 ਮਾਮਲੇ ਦਰਜ ਹੋਏ ਹਨ। ਦੇਸ਼ ਵਿੱਚ H3N2 ਇਨਫਲੂਐਂਜ਼ਾ ਵਾਇਰਸ ਨਾਲ ਅਜੇ ਤੱਕ ਕੁੱਲ 9 ਮੌਤਾਂ ਦਰਜ ਹੋਈਆਂ ਹਨ। 

 

 

In The Market