ਨਵੀਂ ਦਿੱਲੀ : ਕੋਰੋਨਾ (Corona) ਇਕ ਵਾਰ ਫਿਰ ਤੋਂ ਡਰਾਉਣ ਲੱਗਾ ਹੈ। ਦਿੱਲੀ-ਐੱਨ.ਸੀ.ਆਰ. (Delhi-NCR) ਵਿਚ ਇਸ ਦੇ ਕੇਸੇਜ਼ ਵਿਚ ਵਾਧਾ ਦੇਖਿਆ ਜਾ ਰਿਹਾ ਹੈ। ਕੋਰੋਨਾ ਦੇ ਵੱਧਦੇ ਮਾਮਲਿਆਂ (Increasing cases of corona) ਵਿਚਾਲੇ ਫਿਰ ਤੋਂ ਸਕੂਲ ਬੰਦ ਹੋਣ ਲੱਗੇ ਹਨ ਅਤੇ ਸਕੂਲ ਇਕ ਵਾਰ ਫਿਰ ਤੋਂ ਆਫਲਾਈਨ ਮੋਡ (Offline mode) ਵਿਚ ਸ਼ੁਰੂ ਹੋ ਚੁੱਕੇ ਹਨ। ਇਸ ਵਿਚਾਲੇ ਦਿੱਲੀ ਨਾਲ ਲੱਗਦੇ ਨੋਇਡਾ ਵਿਚ ਸਕੂਲੀ ਬੱਚਿਆਂ ਵਿਚ ਕੋਰੋਨਾ ਵਾਇਰਸ (Corona virus) ਦੇ ਮਾਮਲਿਆਂ ਵਿਚ ਵੱਡਾ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਸਿਹਤ ਵਿਭਾਗ (Department of Health) ਦੀ ਜਾਣਕਾਰੀ ਮੁਤਾਬਕ ਸਿਰਫ ਨੋਇਡਾ ਦੇ ਇਲਾਕਿਆਂ ਵਿਚ ਪਿਛਲੇ 7 ਦਿਨਾਂ ਵਿਚ 44 ਸੂਕਲੀ ਬੱਚੇ ਕੋਵਿਡ ਪਾਜ਼ੇਟਿਵ (Covid positive) ਪਾਏ ਗਏ ਹਨ। ਇਨ੍ਹਾਂ ਵਿਚ 19 ਬੱਚੇ 18 ਸਾਲ ਦੀ ਉਮਰ ਤੋਂ ਘੱਟ ਹੈ। ਸਿਰਫ ਨੋਇਡਾ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਇਥੇ ਹੁਣ ਤੱਕ 167 ਕੋਰੋਨਾ ਕੇਸ (Corona case) ਆ ਚੁੱਕੇ ਹਨ। ਸੀ.ਐੱਮ.ਓ. ਮੁਤਾਬਕ 26.3 ਫੀਸਦੀ ਬੱਚੇ ਕੋਰੋਨਾ (Corona) ਦਾ ਲਪੇਟ ਵਿਚ ਹਨ। Also Read : ਦਿੱਲੀ ਮੈਟਰੋ ਸਟੇਸ਼ਨ ਤੋਂ ਛਲਾਂਗ ਮਾਰਨ ਵਾਲੀ ਲੜਕੀ ਦੀ ਹੋਈ ਮੌਤ, ਹੁਸ਼ਿਆਰਪੁਰ ਦੀ ਰਹਿਣ ਵਾਲੀ ਸੀ ਦੀਆ
ਦੂਜੇ ਪਾਸੇ ਦਿੱਲੀ ਦੇ ਸਕੂਲ ਡਾਇਰੈਕਟੋਰੇਟ ਨੇ ਕੋਰੋਨਾ ਵਾਇਰਸ ਦੇ ਵੱਧਦੇ ਅੰਕੜਿਆਂ ਨੂੰ ਲੈ ਕੇ ਹੁਣ ਦਿੱਲੀ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਲਈ ਨਵੀਂ ਐਡਵਾਇਜ਼ਰੀ ਜਾਰੀ ਕੀਤੀ ਹੈ। ਇਸ ਦੇ ਮੁਤਾਬਕ ਜੇਕਰ ਸਕੂਲ ਪ੍ਰਸ਼ਾਸਨ ਨੂੰ ਕੋਵਿਡ ਦੇ ਕਿਸੇ ਨਵੇਂ ਮਾਮਲੇ ਦਾ ਪਤਾ ਚੱਲਦਾ ਹੈ ਜਾਂ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਇਸ ਨਾਲ ਸਿੱਖਿਆ ਡਾਇਰੈਕਟੋਰੇਟ ਨੂੰ ਤੁਰੰਤ ਜਾਣੂੰ ਕਰਵਾਇਆ ਜਾਵੇ। ਨਾਲ ਹੀ ਸਕੂਲ ਦੇ ਸਬੰਧਤ ਹਿੱਸੇ ਨੂੰ ਜਾਂ ਸਮੁੱਚੇ ਸਕੂਲ ਨੂੰ ਅਸਥਾਈ ਰੂਪ ਨਾਲ ਬੰਦ ਕਰ ਦਿੱਤਾ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਕੋਵਿਡ-19 ਐਕਸ-ਈ ਵੈਰੀਐਂਟ ਇਸ ਸਮੇਂ ਲੋਕਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਦਿੱਲੀ ਐੱਨ.ਸੀ.ਆਰ. ਵਿਚ ਕਈ ਕੇਸੇਜ ਇਸ ਵੈਰੀਐਂਟ ਨਾਲ ਜੁੜੇ ਸਾਹਮਣੇ ਆ ਰਹੇ ਹਨ। ਅਜਿਹੇ ਵਿਚ ਨੋਇਡਾ ਅਤੇ ਗਾਜ਼ੀਆਬਾਦ ਵਿਚ ਕੁਝ ਸਕੂਲ ਬੰਦ ਕਰ ਦਿੱਤੇ ਗਏ ਹਨ ਅਤੇ ਉਥੇ ਇਕ ਵਾਰ ਫਿਰ online ਸਿੱਖਿਆ ਸ਼ੁਰੂ ਕੀਤੀ ਗਈ ਹੈ। Also Read : CM ਮਾਨ ਦੀ AGTF ਦੀ ਵੱਡੀ ਕਾਮਯਾਬੀ, 2 ਗੈਂਗਸਟਰਾਂ ਨੂੰ ਕੀਤਾ ਕਾਬੂ
ਦੱਸ ਦਈਏ ਕਿ ਪਿਛਲੇ ਦਿਨੀਂ ਡਬਲਿਊ.ਐੱਚ.ਓ. ਵਲੋਂ ਵੀ ਕੋਵਿਡ 19 ਐਕਸ.ਈ ਵੈਰੀਐਂਟ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ ਸੀ। ਇਸ ਦੇ ਮੁਤਾਬਕ ਇਹ ਵੈਰੀਐਂਟ ਪਹਿਲਾਂ ਆਏ ਵੈਰੀਐਂਟ ਤੋਂ ਜ਼ਿਆਦਾ ਕਮਿਊਨੀਕੇਬਲ ਹਨ। ਪਿਛਲੇ ਦਿਨੀਂ ਦਿੱਲੀ ਸਰਕਾਰ ਵਲੋਂ ਮਾਸਕ ਨੂੰ ਲੈ ਕੇ ਪਾਬੰਦੀ ਹਟਾ ਦਿੱਤੀ ਸੀ। ਪਰ ਲਗਾਤਾਰ ਵੱਧ ਰਹੇ ਕੋਰੋਨਾ ਮਾਮਲਿਆਂ ਨੂੰ ਦੇਖਦੇ ਹੋਏ ਮੰਨਿਆ ਜਾ ਰਿਹਾ ਹੈ ਕਿ ਦਿੱਲੀ ਸਰਕਾਰ ਇਕ ਵਾਰ ਫਿਰ ਮਾਸਕ ਲਗਾਉਣ ਦੀ ਹਦਾਇਤ ਦੇ ਸਕਦੀ ਹੈ। ਖਬਰ ਮੁਤਾਬਕ ਡੀ.ਡੀ.ਐੱਮ.ਏ. ਦੀ ਮੀਟਿੰਗ ਵਿਚ ਕੋਰੋਨਾ ਸਬੰਧੀ ਗਾਈਡਲਾਈਨਜ਼ 'ਤੇ ਗੱਲ ਹੋਣ ਵਾਲੀ ਹੈ ਅਤੇ ਇਸ ਕੜੀ ਵਿਚ ਇਕ ਵਾਰ ਫਿਰ ਮਾਸਕ ਨੂੰ ਜ਼ਰੂਰੀ ਕਰਨ ਦਾ ਸੋਚਿਆ ਜਾ ਸਕਦਾ ਹੈ। ਦੱਸ ਦਈਏ ਕਿ ਰਾਸ਼ਟਰੀ ਰਾਜਧਾਨੀ ਵਿਚ ਕੋਵਿਡ-19 ਦੇ ਮਾਮਲਿਆਂ ਵਿਚ ਤੇਜ਼ੀ ਨੂੰ ਦੇਖਦੇ ਹੋਏ ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ 20 ਅਪ੍ਰੈਲ ਨੂੰ ਇਕ ਮੀਟਿੰਗ ਬੁਲਾਈ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Donald Trump News: डोनलड ट्रंप का बदलता रुख; 18,000 अवैध प्रवासियों को वापस भेजने की तैयारी
Dry Day: चार दिनों तक बंद रहेंगी शराब की दुकानें
Delhi Crime News: लुटेरों ने तोड़ा कार का शीशा, 1 करोड़ रुपये के जेवर लूटकर हुए फरार