LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

CBSE 12ਵੀਂ ਦੀਆਂ ਪ੍ਰੀਖਿਆਵਾਂ ਰੱਦ, ਪੀ.ਐੱਮ ਮੋਦੀ ਦੀ ਬੈਠਕ ਵਿਚ ਲਿਆ ਗਿਆ ਫੈਸਲਾ

cbse1

ਨਵੀਂ ਦਿੱਲੀ (ਇੰਟ.)- ਬੋਰਡ ਪ੍ਰੀਖਿਆਵਾਂ ਨੂੰ ਲੈ ਕੇ ਪ੍ਰਧਾਨ ਮਤਰੀ ਮੋਦੀ ਦੀ ਪ੍ਰਧਾਨਗੀ ਵਾਲੀ ਮੀਟਿੰਗ ਵਿਚ ਵੱਡਾ ਫੈਸਲਾ ਲਿਆ ਗਿਆ। ਇਸ ਵਿਚ ਸੀ.ਬੀ.ਐੱਸ.ਈ. (CBSE) 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦਾ ਫੈਸਲਾ ਰੱਦ ਕਰ ਦਿੱਤਾ ਗਿਆ ਹੈ। ਇਸ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ, ਪ੍ਰਕਾਸ਼ ਜਾਵੜੇਕਰ, ਪਿਊਸ਼ ਗੋਇਲ, ਧਰਮਿੰਦਰ ਪ੍ਰਧਾਨ, ਨਿਰਮਲਾ ਸੀਤਾਰਮਣ ਅਤੇ ਸਿੱਖਿਆ ਮੰਤਰਾਲਾ ਦੇ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ।

PM Modi reviews COVID situation, says localised containment strategies need  of the hour

ਇਹ ਵੀ ਪੜ੍ਹੋ- ਲਾਕਡਾਊਨ ਦੀ ਉਲੰਘਣਾ ਕਰਨ 'ਤੇ 3 ਕਿਸਾਨਾਂ ਨੂੰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫਤਾਰ
ਇਸ ਤੋਂ ਪਹਿਲਾਂ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਅੱਜ ਬੋਰਡ ਪ੍ਰੀਖਿਆਵਾਂ ਨੂੰ ਲੈ ਕੇ ਕੋਈ ਫੈਸਲਾ ਲੈਣ ਵਾਲੇ ਸਨ, ਪਰ ਅਚਾਨਕ ਸਿਹਤ ਵਿਗੜਣ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਏਮਸ ਵਿਖੇ ਭਰਤੀ ਕਰਵਾਇਆ ਗਿਆ। ਸਿੱਖਿਆ ਮੰਤਰਾਲਾ ਨੂੰ ਪ੍ਰੀਖਿਆਵਾਂ ਬਾਰੇ ਆਪਣੇ ਫੈਸਲੇ ਦੀ ਜਾਣਕਾਰੀ ਸੁਪਰੀਮ ਕੋਰਟ ਨੂੰ 03 ਜੂਨ ਤੱਕ ਦੇਣੀ ਹੈ। ਕੇਂਦਰ ਸਰਕਾਰ ਨੇ 31 ਮਈ ਨੂੰ ਸੁਪਰੀਮ ਕੋਰਟ ਕੋਲੋਂ ਪ੍ਰੀਖਿਆਵਾਂ 'ਤੇ ਫੈਸਲਾ ਲੈਣ ਲਈ 2 ਦਿਨ ਦਾ ਸਮਾਂ ਮੰਗਿਆ ਸੀ। ਅਜਿਹੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਇਸ ਮੀਟਿੰਗ ਦੀ ਪ੍ਰਧਾਨਗੀ ਕੀਤੀ।

ਇਹ ਵੀ ਪੜ੍ਹੋ- ਮਸ਼ਹੂਰ ਪੰਜਾਬੀ ਗਾਇਕ ਲੈਂਬਰ ਹੁਸੈਨਪੁਰੀ ਨੇ ਬੱਚੇ ਤੇ ਪਤਨੀ ਕੁੱਟਕੇ ਕੱਢੇ ਘਰੋਂ ਬਾਹਰ

Prime Minister Narendra Modi chairs an important meeting regarding Class 12 Board Examinations pic.twitter.com/B4uVmqoPkQ

ਸੀ.ਬੀ.ਐੱਸ.ਈ. ਨੇ 14 ਅਪ੍ਰੈਲ ਨੂੰ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਵਾਧੇ ਨੂੰ ਦੇਖਦੇ ਹੋਏ ਜਮਾਤ 10ਵੀਂ ਦੀਆਂ ਪ੍ਰੀਖਿਆਵਾਂ ਰੱਦ ਕਰਨ ਅਤੇ ਜਮਾਤ 12ਵੀਂ ਦੀਆਂ ਪ੍ਰੀਖਿਆਵਾਂ ਅੱਗੇ ਪਾਉਣ ਦਾ ਐਲਾਨ ਕੀਤਾ ਸੀ। ਸਿੱਖਿਆ ਮੰਤਰਾਲਾ ਨੇ ਹਾਲ ਹੀ ਵਿਚ ਸੂਬਿਆਂ ਅਤੇ ਕੇਂਦਰ ਸ਼ਾਸਤ ਸੂਬਿਆਂ ਤੋਂ ਇਸ ਮੁੱਦੇ 'ਤੇ ਹੋਈ ਉੱਚ ਪੱਧਰੀ ਮੀਟਿੰਗ ਵਿਚ ਚਰਚਾ ਕੀਤੇ ਗਏ ਪ੍ਰਸਤਾਵਾਂ 'ਤੇ ਵਿਸਥਾਰਤ ਸੁਝਾਅ ਮੰਗੇ ਸਨ। ਸਰਕਾਰ ਨੇ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਹੈ, ਜੋ ਪ੍ਰੀਖਿਆ ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਹੈ, ਉਸ ਬਾਰੇ ਵਿਚ ਉਹ 3 ਜੂਨ ਤੱਕ ਅੰਤਿਮ ਫੈਸਲਾ ਲਵੇਗੀ।

In The Market