LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਤੋੜਭੰਨ ਮਾਮਲੇ 'ਚ 1000 ਅਣਪਛਾਤਿਆਂ 'ਤੇ ਕੇਸ ਦਰਜ, ਵਿਦਿਆਰਥੀਆਂ ਦੀ ਕੁੱਟਮਾਰ 'ਤੇ 6 ਪੁਲਿਸ ਮੁਲਾਜ਼ਮ ਸਸਪੈਂਡ

train protest

ਲਖਨਊ : ਮੰਗਲਵਾਰ ਨੂੰ ਪ੍ਰਯਾਗਰਾਜ (Prayagraj) ਵਿਚ ਵਿਦਿਆਰਥੀਆਂ (Students) ਨੇ ਨੌਕਰੀ ਨਾ ਮਿਲਣ ਨੂੰ ਲੈ ਕੇ ਜ਼ੋਰਦਾਰ ਵਿਰੋਧ ਪ੍ਰਦਰਸ਼ਨ (Strong protests) ਕੀਤਾ ਸੀ। ਘੰਟਿਆਂ ਟ੍ਰੈਕ 'ਤੇ ਵੀ ਡੇਰਾ ਡਾਹਿਆ ਗਿਆ ਅਤੇ ਖੂਬ ਹੰਗਾਮਾ ਹੋਇਆ। ਬਾਅਦ ਵਿਚ ਪੁਲਿਸ ਨੇ ਵੀ ਹੋਸਟਲ ਵਿਚ ਦਾਖਲ ਹੋ ਕੇ ਵਿਦਿਆਰਥੀਆਂ ਨਾਲ ਕੁੱਟਮਾਰ (Beatings with students) ਕੀਤੀ। ਲਾਠੀਚਾਰਜ ਹੋਇਆ ਸੀ। ਹੁਣ ਇਸ ਨੂੰ ਮਾਮਲੇ ਵਿਚ 6 ਪੁਲਿਸ ਮੁਲਾਜ਼ਮਾਂ (6 policemen) ਨੂੰ ਸਸਪੈਂਡ ਕਰ ਦਿੱਤਾ ਗਿਆ ਹੈ, ਉਥੇ ਹੀ ਤੋੜਭੰਨ ਦੀ ਵਜ੍ਹਾ ਨਾਲ 1000 ਲੋਕਾਂ 'ਤੇ ਐੱਫ.ਆਈ.ਆਰ. (FIR) ਵੀ ਦਰਜ ਹੋਈ ਹੈ। Also Read : ਰੁੱਸਿਆਂ ਨੂੰ ਮਨਾਉਣ ਪਹੁੰਚੇ ਮੁੱਖ ਮੰਤਰੀ ਚੰਨੀ, ਡੇਰਾ ਬੱਲਾਂ 'ਚ ਰੁਕੇ ਰਾਤ

प्रयागराज में छात्रों के खिलाफ पुलिस का एक्शन
ਹੁਣ ਪੁਲਿਸ ਨੇ ਤਿੰਨ ਨਾਮਜ਼ਦ ਅਤੇ ਅਰਾਜਕਤਾ ਫੈਲਾਉਣ ਵਾਲੇ ਇਕ ਹਜ਼ਾਰ ਅਣਪਛਾਤੇ ਲੋਕਾਂ 'ਤੇ ਮੁਕੱਦਮਾ ਦਰਜ ਕੀਤਾ ਹੈ। ਅਰਾਜਕਤਾ ਫੈਲਾਉਣ ਦੇ ਮਾਮਲੇ ਵਿਚ ਮੁਕੇਸ਼ ਯਾਦਵ, ਪ੍ਰਦੀਪ ਯਾਦਵ ਅਤੇ ਸੋਸ਼ਲ ਮੀਡੀਆ 'ਤੇ ਉਕਸਾਉਣ ਵਾਲੇ ਰਾਕੇਸ਼ ਸਚਾਨ ਦਾ ਨਾਂ ਸਾਹਮਣੇ ਆਇਆ ਹੈ। ਪੁਲਿਸ ਨੂੰ ਅਜੇ ਰਾਕਏਸ਼ ਸਚਾਨ ਦੀ ਭਾਲ ਹੈ। ਵੈਸੇ ਇਸ ਪੂਰੇ ਮਾਮਲੇ ਵਿਚ ਪੁਲਿਸ ਇਹ ਕਹਿ ਕੇ ਆਪਣਾ ਬਚਾਅ ਕਰ ਰਹੀ ਹੈ ਕਿ ਉਨ੍ਹਾਂ ਨੇ ਸਿਰਫ ਅਰਾਜਕਤਾ ਫੈਲਾਉਣ ਵਾਲਿਆਂ ਵਿਰਉੱਧ ਕਾਰਵਾਈ ਕੀਤੀ ਹੈ। ਪਰ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਿਨਾਂ ਕਿਸੇ ਕਾਰਣ ਮਾਰਿਆ-ਕੁੱਟਿਆ ਗਿਆ ਹੈ।Also Read : ਮੁੰਬਈ ਦੇ ਈਸਟ ਬਾਂਦਰਾ 'ਚ ਡਿੱਗੀ ਪੰਜ ਮੰਜ਼ਿਲਾ ਇਮਾਰਤ, ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ

NTPC Protest Gaya: Unemployed youths set train on fire
ਦੱਸਿਆ ਇਹ ਵੀ ਜਾ ਰਿਹਾ ਹੈ ਕਿ ਕਈ ਵਿਦਿਆਰਥੀ ਹੁਣੇ ਲੌਜ ਛੱਡ ਕੇ ਜਾ ਚੁੱਕੇ ਹਨ। ਸਾਰੇ ਪੁਲਿਸ ਕਾਰਵਾਈ ਕਾਰਣ ਡਰ ਗਏ ਹਨ ਅਤੇ ਉਥੋਂ ਪਲਾਇਨ ਕਰ ਰਹੇ ਹਨ। ਕੁਝ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਪ੍ਰਸ਼ਾਸਨ ਅਤੇ ਸੂਬੇ ਦੀ ਯੋਗੀ ਸਰਕਾਰ ਤੋਂ ਨਾਰਾਜ਼ ਹਨ। ਵਿਰੋਧੀ ਵੀ ਇਸ ਨੂੰ ਵੱਡਾ ਮੁੱਦਾ ਬਣਾ ਰਿਹਾ ਹੈ। ਸਮਾਜਵਾਦੀ ਪਾਰਟੀ ਤੋਂ ਲੈ ਕੇ ਕਾਂਗਰਸ ਦੀ ਪ੍ਰਿਯੰਕਾ ਗਾਂਧੀ ਤੱਕ, ਸਾਰਿਆਂ ਨੇ ਪੁਲਿਸ ਕਾਰਵਾਈ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਸਰਕਾਰ 'ਤੇ ਵਿਦਿਆਰਥੀਆਂ ਵਿਰੁੱਧ ਜ਼ੁਲਮ ਕਰਨ ਦਾ ਦੋਸ਼ ਲਗਾਇਆ ਜਾ ਰਿਹਾ ਹੈ।

In The Market