LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

66 ਸਾਲਾ ਸਾਬਕਾ ਕ੍ਰਿਕੇਟਰ ਦੂਜੀ ਵਾਰ ਚੜੇਗਾ 'ਘੋੜੀ', ਲਾੜੀ ਬਣੇਗੀ 28 ਸਾਲ ਛੋਟੀ ਬੁਲਬੁਲ

25a marriage

ਨਵੀਂ ਦਿੱਲੀ- ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਅਰੁਣ ਲਾਲ ਦੂਜੀ ਵਾਰ ਲਾੜਾ ਬਣਨ ਜਾ ਰਹੇ ਹਨ। ਉਹ 66 ਸਾਲ ਦੀ ਉਮਰ ਵਿੱਚ ਦੂਜਾ ਵਿਆਹ ਕਰਨਗੇ। ਉਸ ਦੀ ਹੋਣ ਵਾਲੀ ਪਤਨੀ ਦਾ ਨਾਂ ਬੁਲਬੁਲ ਸਾਹਾ ਹੈ। ਬੁਲਬੁਲ ਦੀ ਉਮਰ 38 ਸਾਲ ਹੈ। ਯਾਨੀ ਉਹ ਅਰੁਣ ਲਾਲ ਤੋਂ 28 ਸਾਲ ਛੋਟੀ ਹੈ।

Also Read: ਚੇਨਈ ਦੇ ਇਸ ਖਿਡਾਰੀ ਦੀ ਪ੍ਰੀ-ਵੈਡਿੰਗ ਪਾਰਟੀ 'ਚ ਧੋਨੀ ਤੇ ਬ੍ਰਾਵੋ ਨੇ ਕੀਤੀ ਖੂਬ ਮਸਤੀ

ਅਰੁਣ ਅਤੇ ਬੁਲਬੁਲ ਇੱਕ ਦੂਜੇ ਨੂੰ ਲੰਬੇ ਸਮੇਂ ਤੋਂ ਜਾਣਦੇ ਹਨ। ਦੋਵੇਂ ਬਹੁਤ ਪੁਰਾਣੇ ਦੋਸਤ ਹਨ। ਅਰੁਣ ਲਾਲ ਨੇ ਵਿਆਹ ਦਾ ਕਾਰਡ ਵੀ ਛਪਵਾ ਲਿਆ ਅਤੇ ਇਸ ਨੂੰ ਵੰਡਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦਾ ਵਿਆਹ 2 ਮਈ ਨੂੰ ਕੋਲਕਾਤਾ ਦੇ ਪੀਅਰਲੇਸ ਇਨ ਹੋਟਲ 'ਚ ਹੋਵੇਗਾ। ਵਿਆਹ 'ਚ ਵੱਡਾ ਰਿਸੈਪਸ਼ਨ ਵੀ ਦਿੱਤਾ ਜਾਵੇਗਾ।

ਪਹਿਲੀ ਪਤਨੀ ਦੀ ਸਹਿਮਤੀ ਨਾਲ ਕਰ ਰਹੇ ਦੂਜਾ ਵਿਆਹ
ਅਰੁਣ ਲਾਲ ਨੇ ਪਹਿਲਾਂ ਰੀਨਾ ਨਾਲ ਵਿਆਹ ਕੀਤਾ ਸੀ। ਦੋਵਾਂ ਨੇ ਆਪਸੀ ਸਹਿਮਤੀ ਨਾਲ ਤਲਾਕ ਲੈ ਲਿਆ ਹੈ। ਸੂਤਰਾਂ ਦੀ ਮੰਨੀਏ ਤਾਂ ਰੀਨਾ ਲੰਬੇ ਸਮੇਂ ਤੋਂ ਬੀਮਾਰ ਹੈ। ਅਰੁਣ ਉਨ੍ਹਾਂ ਦੀ ਮਰਜ਼ੀ ਨਾਲ ਹੀ ਦੂਜੀ ਵਾਰ ਵਿਆਹ ਕਰਨ ਜਾ ਰਹੇ ਹਨ। ਅਰੁਣ ਅਤੇ ਬੁਲਬੁਲ ਦੀ ਮੰਗਣੀ ਇੱਕ ਮਹੀਨਾ ਪਹਿਲਾਂ ਹੀ ਹੋਈ ਸੀ, ਜਦੋਂ ਕਿ ਇਹ ਰਿਸ਼ਤਾ ਕਾਫੀ ਸਮੇਂ ਤੋਂ ਚੱਲ ਰਿਹਾ ਹੈ।

ਕੈਂਸਰ ਨੂੰ ਹਰਾ ਕੇ ਬੰਗਾਲ ਟੀਮ ਦੀ ਕੋਚਿੰਗ ਸੰਭਾਲੀ
ਅਰੁਣ ਦਾ ਜਨਮ 1 ਅਗਸਤ 1955 ਨੂੰ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿੱਚ ਹੋਇਆ ਸੀ। ਉਹ ਬੰਗਾਲ ਲਈ ਕ੍ਰਿਕਟ ਖੇਡ ਚੁੱਕੇ ਹਨ। ਕ੍ਰਿਕਟ ਐਸੋਸੀਏਸ਼ਨ ਆਫ ਬੰਗਾਲ (CAB) ਦੇ ਅਧਿਕਾਰੀ, ਸਾਥੀ ਕ੍ਰਿਕਟਰ, ਬੰਗਾਲ ਦੇ ਕ੍ਰਿਕਟਰ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਵੀ ਉਨ੍ਹਾਂ ਦੇ ਵਿਆਹ 'ਚ ਸੱਦਾ ਦਿੱਤਾ ਜਾਵੇਗਾ। ਅਰੁਣ ਨੂੰ 2016 ਵਿੱਚ ਕੈਂਸਰ ਦਾ ਪਤਾ ਲੱਗਾ ਸੀ, ਜਿਸ ਕਾਰਨ ਉਸ ਨੇ ਕੁਮੈਂਟਰੀ ਛੱਡ ਦਿੱਤੀ ਸੀ। ਫਿਰ ਉਸ ਨੇ ਬੀਮਾਰੀ ਨੂੰ ਹਰਾ ਕੇ ਬੰਗਾਲ ਟੀਮ ਦੀ ਕੋਚਿੰਗ ਸੰਭਾਲੀ।

Also Read: ਨਜਾਇਜ਼ ਮਾਈਨਿੰਗ ਖਿਲਾਫ਼ ਪੰਜਾਬ ਸਰਕਾਰ ਦਾ ਐਕਸ਼ਨ, ਜਾਰੀ ਕੀਤਾ ਟੋਲ ਫ੍ਰੀ ਨੰਬਰ

ਅਰੁਣ ਲਾਲ ਨੇ ਆਪਣੇ ਕਰੀਅਰ 'ਚ 16 ਟੈਸਟ ਅਤੇ 13 ਵਨਡੇ ਖੇਡੇ
ਅਰੁਣ ਲਾਲ ਨੇ ਆਪਣੇ ਕ੍ਰਿਕਟ ਕਰੀਅਰ ਵਿੱਚ 16 ਟੈਸਟ ਅਤੇ 13 ਵਨਡੇ ਖੇਡੇ ਹਨ। ਇਸ ਦੌਰਾਨ ਉਨ੍ਹਾਂ ਨੇ ਟੈਸਟ 'ਚ 729 ਅਤੇ ਵਨਡੇ 'ਚ 122 ਦੌੜਾਂ ਬਣਾਈਆਂ। ਅਰੁਣ ਆਪਣੇ ਕਰੀਅਰ ਵਿੱਚ ਕੋਈ ਅੰਤਰਰਾਸ਼ਟਰੀ ਸੈਂਕੜਾ ਨਹੀਂ ਲਗਾ ਸਕੇ। ਉਨ੍ਹਾਂ ਨੇ ਪਹਿਲੀ ਸ਼੍ਰੇਣੀ ਵਿੱਚ 156 ਮੈਚ ਖੇਡੇ, ਜਿਸ ਵਿੱਚ ਉਸਨੇ 30 ਸੈਂਕੜੇ ਲਗਾ ਕੇ ਕੁੱਲ 10421 ਦੌੜਾਂ ਬਣਾਈਆਂ। ਅਰੁਣ ਨੇ ਆਪਣਾ ਪਹਿਲਾ ਅੰਤਰਰਾਸ਼ਟਰੀ ਮੈਚ 27 ਜਨਵਰੀ 1982 ਨੂੰ ਕਟਕ ਵਨਡੇ ਵਿੱਚ ਇੰਗਲੈਂਡ ਦੇ ਖਿਲਾਫ ਖੇਡਿਆ। ਜਦਕਿ ਆਖਰੀ ਮੈਚ ਅਪ੍ਰੈਲ 1989 'ਚ ਵੈਸਟਇੰਡੀਜ਼ ਖਿਲਾਫ ਕਿੰਗਸਟਨ ਟੈਸਟ 'ਚ ਖੇਡਿਆ ਗਿਆ ਸੀ।

In The Market