LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

219 ਸਟੂਡੈਂਟਸ ਨੂੰ ਲੈ ਕੇ ਰੋਮਾਨੀਆ ਤੋਂ ਰਵਾਨਾ ਹੋਇਆ ਏਅਰ ਇੰਡੀਆ ਦਾ ਜਹਾਜ਼

26feb ghare wapsi

ਨਵੀਂ ਦਿੱਲੀ : ਯੁਕਰੇਨ 'ਤੇ ਰੂਸ (Russia on Ukraine) ਦੇ ਹਮਲੇ ਦੇ ਤੀਜੇ ਦਿਨ ਉਥੇ ਫਸੇ 219 ਭਾਰਤੀ ਵਿਦਿਆਰਥੀਆਂ (219 Indian students) ਨੂੰ ਲੈ ਕੇ ਏਅਰ ਇੰਡੀਆ (Air India) ਦੇ ਜਹਾਜ਼ ਏ1-1943 ਨੇ ਰੋਮਾਨੀਆ ਦੇ ਬੁਖਾਰੇਸਟ (Bucharest, Romania) ਤੋਂ ਮੁੰਬਈ ਲਈ ਉਡਾਣ ਭਰ ਲਈ ਹੈ। ਜਹਾਜ਼ ਵਿਚ ਬੈਠ ਕੇ ਵਿਦਿਆਰਥੀ ਕਾਫੀ ਖੁਸ਼ ਨਜ਼ਰ ਆਏ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ (External Affairs Minister S. Jaishankar) ਨੇ ਕਿਹਾ ਕਿ ਅਸੀਂ ਵਿਦਿਆਰਥੀਆਂ ਦੀ ਵਾਪਸੀ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਇਧਰ, ਯੁਕਰੇਨ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਲਈ ਮੁੰਬਈ ਦੇ ਛੱਤਰਪਤੀ ਸ਼ਿਵਾਜੀ ਮਹਾਰਾਜ ਇੰਟਰਨੈਸ਼ਨਲ ਏਅਰਪੋਰਟ (Chhatrapati Shivaji Maharaj International Airport) 'ਤੇ ਇਕ ਸਪੈਸ਼ਲ ਕੋਰੀਡੋਰ (Special Corridor) ਬਣਾਇਆ ਗਿਆ ਹੈ। ਇਥੋਂ ਬਾਹਰ ਨਿਕਲਣ ਲਈ ਯਾਤਰੀਆਂ ਨੂੰ ਕੋਵਿਡ-19 ਵੈਕਸੀਨੇਸ਼ਨ ਸਰਟੀਫਿਕੇਟ (Covid-19 Vaccination Certificate) ਜਾਂ ਆਰ.ਟੀ.-ਪੀ.ਸੀ.ਆਰ. ਦੀ ਨੈਗੇਟਿਵ ਰਿਪੋਰਟ (Negative report) ਦਿਖਾਉਣੀ ਹੋਵੇਗੀ। ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੇ ਕਿਹਾ ਕਿ ਯੁਕਰੇਨ ਤੋਂ ਕੱਢੇ ਗਏ 219 ਭਾਰਤੀਆਂ ਦੇ ਨਾਲ ਪਹਿਲੀ ਉਡਾਣ ਰੋਮਾਨੀਆ ਤੋਂ ਮੁੰਬਈ ਲਈ ਰਵਾਨਾ ਹੋਈ। ਸਾਡੀਆਂ ਟੀਮਾਂ 24 ਘੰਟੇ ਜ਼ਮੀਨ 'ਤੇ ਕੰਮ ਕਰ ਰਹੀ ਹੈ। ਮੈਂ ਨਿੱਜੀ ਤੌਰ 'ਤੇ ਨਿਗਰਾਨੀ ਰੱਖ ਰਿਹਾ ਹਾਂ। Also Read : ਦੇਸ਼ ਲੇਖੇ ਲਾਈ ਯੁਕਰੇਨ ਦੇ ਜਵਾਨ ਨੇ ਆਪਣੀ ਜਾਨ, ਰੂਸੀ ਟੈਂਕਾਂ ਨੂੰ ਰੋਕਣ ਲਈ ਖੁਦ ਨੂੰ ਬੰਬ ਨਾਲ ਉਡਾਇਆ 

एअर इंडिया की फ्लाइट में चढ़ने के लिए अपनी बारी का इंतजार करते भारतीय छात्र।
ਇਧਰ ਪੋਲੈਂਡ ਵਿਚ ਭਾਰਤੀ ਰਾਜਦੂਤ ਨਗਮਾ ਮੱਲਿਕ ਨੇ ਕਿਹਾ ਕਿ ਸਫਾਰਤਖਾਨੇ ਨੇ ਤਿੰਨ ਟੀਮਾਂ ਦਾ ਗਠਨ ਕੀਤਾ ਹੈ। ਇਹ ਟੀਮਾਂ ਭਾਰਤੀਆਂ ਨੂੰ ਪੱਛਮੀ ਯੁਕਰੇਨ ਤੋਂ ਬਾਹਰ ਨਿਕਲਣ ਵਿਚ ਸਹਾਇਤਾ ਕਰੇਗੀ। ਸਾਰੇ ਫੱਸੇ ਹੋਏ ਭਾਰਤੀਆਂ ਨੂੰ ਪੋਲੈਂਡ ਲਿਜਾਇਆ ਜਾਵੇਗੀ, ਜਿੱਥੋਂ ਉਨ੍ਹਾਂ ਨੂੰ ਭਾਰਤ ਭੇਜਣ ਦੀ ਵਿਵਸਥਾ ਕੀਤੀ ਜਾਵੇਗੀ। ਯੁਕਰੇਨ ਦੀ ਇੰਡੀਅਨ ਅੰਬੈਸੀ ਨੇ ਐਡਵਾਇਜ਼ਰੀ ਜਾਰੀ ਕਰਕੇ ਉਥੋਂ ਫੱਸੇ ਭਾਰਤੀਆਂ ਨੂੰ ਕਿਹਾ ਹੈ-ਸਰਹੱਦ 'ਤੇ ਤਾਇਨਾਤ ਭਾਰਤੀ ਅਧਿਕਾਰੀਆਂ ਨਾਲ ਤਾਲਮੇਲ ਦੇ ਬਿਨਾਂ ਸਰਹੱਦ ਵੱਲ ਨਾ ਨਿਕਲੋ। ਪੱਛਮੀ ਸ਼ਹਿਰਾਂ ਵਿਚ ਖਾਣ-ਪੀਣ ਦੀਆਂ ਚੀਜਾਂ ਦੇ ਨਾਲ ਜਿੱਥੇ ਹੋ ਉਥੇ ਬਣੇ ਰਹਿਣਾ ਬਿਹਤਰ ਹੈ। ਬਿਨਾਂ ਕੋਆਰਡੀਨੇਸ਼ਨ ਦੇ ਬਾਰਡਰ 'ਤੇ ਪਹੁੰਚਣ ਦੀ ਪ੍ਰੇਸ਼ਾਨੀ ਝੱਲਣੀ ਪੈ ਸਕਦੀ ਹੈ। ਪੂਰਬੀ ਇਲਾਕੇ ਵਿਚ ਅਗਲੇ ਹੁਕਮਾਂ ਤੱਕ ਘਰਾਂ ਦੇ ਅੰਦਰ ਜਾਂ ਜਿੱਥੇ ਪਨਾਹ ਲਈ ਹੈ ਉਥੇ ਰਹੋ।

In The Market