LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦੇਸ਼ ਲੇਖੇ ਲਾਈ ਯੁਕਰੇਨ ਦੇ ਜਵਾਨ ਨੇ ਆਪਣੀ ਜਾਨ, ਰੂਸੀ ਟੈਂਕਾਂ ਨੂੰ ਰੋਕਣ ਲਈ ਖੁਦ ਨੂੰ ਬੰਬ ਨਾਲ ਉਡਾਇਆ 

25feb ukraine army

ਕੀਵ : ਯੂਕਰੇਨ ਅਤੇ ਰੂਸ (Ukraine and Russia) ਵਿਚਾਲੇ ਵਧਦੇ ਤਣਾਅ ਵਿਚਕਾਰ ਪੂਰੀ ਦੁਨੀਆ ਤਣਾਅ ਦੇ ਮਾਹੌਲ ਵਿਚ ਹੈ। ਜਿੱਥੇ ਦੋਹਾਂ ਮੁਲਕਾਂ ਵਿਚ ਤਣਾਅ ਲਗਾਤਾਰ ਵੱਧਦਾ ਜਾ ਰਿਹਾ ਹੈ ਉਥੇ ਹੀ ਬਾਕੀ ਦੇਸ਼ ਇਨ੍ਹਾਂ ਦੋਹਾਂ ਮੁਲਕਾਂ ਵਿਚ ਸੁਲਾਹ ਕਰਵਾਉਣ ਦੀ ਕੋਸ਼ਿਸ਼ ਵਿਚ ਹਨ। ਸੋਸ਼ਲ ਮੀਡੀਆ (Social media) 'ਤੇ ਯੁਕਰੇਨ ਦੇ ਨਾਗਰਿਕਾਂ (Citizens of Ukraine) ਦੀਆਂ ਦਿਲ ਦਹਿਲਾ ਦੇਣ ਵਾਲੀਆਂ ਫੋਟੋਆਂ ਸਾਹਮਣੇ ਆ ਰਹੀਆਂ ਹਨ। ਇਸ ਭਿਆਨਕ ਹੁੰਦੀ ਜਾ ਰਹੀ ਜੰਗ ਵਿਚ ਯੁਕਰੇਨ (Ukraine) ਦੇ ਇੱਕ ਫੌਜੀ ਦੀ ਬਹਾਦਰੀ ਸੁਰਖੀਆਂ ਵਿੱਚ ਹੈ। ਇਸ ਸਿਪਾਹੀ ਨੇ ਰੂਸੀ ਟੈਂਕਾਂ (Russian tanks) ਨੂੰ ਰੋਕਣ ਲਈ ਪੁਲ ਸਮੇਤ ਆਪਣੇ ਆਪ ਨੂੰ ਉਡਾ ਲਿਆ। ਜੰਗ ਵਿੱਚ ਆਪਣੀ ਜਾਨ ਕੁਰਬਾਨ ਕਰਨ ਵਾਲੇ ਯੁਕਰੇਨ (Ukraine) ਦੇ ਸਿਪਾਹੀ ਦਾ ਨਾਮ ਵਿਟਾਲੀ ਸ਼ਕੁਨ  (Vitaly Shakun) ਹੈ। Also Read : ਬੀਬੀ ਹਰਸਿਮਰਤ ਬਾਦਲ ਨੇ ਵਿਦੇਸ਼ ਮੰਤਰੀ ਨੂੰ ਕੀਤੀ ਅਪੀਲ, ਪੰਜਾਬ ਦੇ ਵਿਦਿਆਰਥੀਆਂ ਦੀ ਸੂਚੀ ਕੀਤੀ ਸਾਂਝੀ 

ਯੁਕਰੇਨ ਦੀ ਫੌਜ ਨੇ ਵਿਟਾਲੀ ਨੂੰ ਹੀਰੋ ਦੱਸਦੇ ਹੋਏ ਉਸ ਦੀ ਕਹਾਣੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਦਰਅਸਲ, ਰੂਸੀ ਫੌਜ ਯੁਕਰੇਨ 'ਤੇ ਹਮਲਾ ਕਰ ਰਹੀ ਹੈ। ਇਸ ਦੇ ਜਵਾਬ 'ਚ ਯੁਕਰੇਨ ਦੀ ਫੌਜ ਤੋਂ ਲੈ ਕੇ ਆਮ ਲੋਕਾਂ ਤੱਕ ਇਸ ਦਾ ਜ਼ਬਰਦਸਤ ਵਿਰੋਧ ਹੋ ਰਿਹਾ ਹੈ। ਇਸ ਦੌਰਾਨ ਖਬਰ ਆਈ ਕਿ ਰੂਸੀ ਫੌਜ ਕ੍ਰੀਮੀਆ ਦੇ ਨੇੜੇ ਖੇਰਸਨ ਖੇਤਰ ਵਿੱਚ ਬਣੇ ਪੁਲਾਂ ਨੂੰ ਪਾਰ ਕਰਕੇ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਅਜਿਹੇ 'ਚ ਯੁਕਰੇਨ ਦੀ ਫੌਜ ਉਨ੍ਹਾਂ ਨੂੰ ਰੋਕਣ ਲਈ ਅਲਰਟ ਹੋ ਗਈ। ਇਕ ਰਿਪੋਰਟ ਮੁਤਾਬਕ ਖੇਰਸਨ ਖੇਤਰ 'ਚ ਤਾਇਨਾਤ ਯੁਕਰੇਨੀ ਫੌਜੀ ਵਿਤਾਲੀ ਸ਼ਕੁਨ ਨੇ ਅੱਗੇ ਵਧ ਕੇ ਪੁਲ ਦੇ ਨਾਲ ਹੀ ਖੁਦ ਨੂੰ ਉਡਾ ਲਿਆ। ਵਿਟਾਲੀ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਰੂਸੀ ਸੈਨਿਕ ਸ਼ਹਿਰ ਵਿੱਚ ਦਾਖਲ ਨਾ ਹੋ ਸਕਣ। ਦੱਸਿਆ ਗਿਆ ਕਿ ਸਿਪਾਹੀ ਵਿਟਾਲੀ ਦੁਆਰਾ ਢਾਹਿਆ ਗਿਆ ਪੁਲ ਰੂਸ ਦੇ ਕਬਜ਼ੇ ਵਾਲੇ ਕ੍ਰੀਮੀਆ ਨੂੰ ਯੂਕਰੇਨ ਨਾਲ ਜੋੜਦਾ ਹੈ। ਵਿਟਾਲੀ ਪੁਲ ਦਾ ਪ੍ਰਬੰਧਨ ਕਰ ਰਿਹਾ ਸੀ। ਵਿਟਾਲੀ ਦੀ ਇਸ ਬਹਾਦਰੀ ਨੂੰ ਸਲਾਮ ਕਰਦੇ ਹੋਏ ਯੂਕਰੇਨ ਦੀ ਫੌਜ ਨੇ ਕਿਹਾ ਕਿ ਰੂਸ ਨਾਲ ਮੁਕਾਬਲਾ ਕਰਨ ਲਈ ਉਥੇ ਵਿਸ਼ੇਸ਼ ਮਰੀਨ ਬਟਾਲੀਅਨ ਤਾਇਨਾਤ ਸੀ।

In The Market