ਨਵੀਂ ਦਿੱਲੀ- ਇਕ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਵਰਲਡ ਫੇਮਸ ਏਮਿਰੇਟਸ ਏਅਰਲਾਈਨਸ ਦੀਆਂ ਏਅਰ ਹੋਸਟੇਸ ਦਾ ਭਾਰ ਵਧਣ ਉੱਤੇ ਉਨ੍ਹਾਂ ਨੂੰ ਕਈ ਤਰ੍ਹਾਂ ਦੀ ਸਜ਼ਾ ਦਿੱਤੀ ਜਾਂਦੀ ਹੈ। insider.com ਦੀ ਰਿਪੋਰਟ ਮੁਤਾਬਕ, ਏਮਿਰੇਟਸ ਏਅਰਲਾਈਨ ਦੀਆਂ ਸਾਬਕਾ ਕਰਮਚਾਰੀਆਂ ਨੇ ਦੱਸਿਆ ਕਿ ਅਧਿਕਾਰੀ ਉਨ੍ਹਾਂ ਉੱਤੇ ਨਜ਼ਰ ਰੱਖਦੇ ਸਨ। ਕਈ ਵਾਰ ਤਾਂ ਭਾਰ ਵਧਣ ਉੱਤੇ ਉਨ੍ਹਾਂ ਦੀ ਸੈਲਰੀ ਵੀ ਕੱਟ ਲਈ ਜਾਂਦੀ ਸੀ।
Also Read: ਦਿੱਲੀ 'ਚ ਕੋਰੋਨਾ ਦੇ 24 ਘੰਟਿਆਂ ਵਿਚ 4483 ਨਵੇਂ ਮਾਮਲੇ, 28 ਲੋਕਾਂ ਦੀ ਹੋਈ ਮੌਤ
ਉਥੇ ਹੀ ਏਮਿਰੇਟਸ ਏਅਰਲਾਈਨ ਨੇ ਵੇਟ ਪੋਲਿਸੀ ਜਾਂ ਅਪੀਅਰੈਂਸ ਪ੍ਰੋਗਰਾਮ ਉੱਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਅਸੀਂ ਅੰਦਰੂਨੀ ਨੀਤੀਆਂ ਜਾਂ ਪ੍ਰਕਿਰਿਆਵਾਂ ਉੱਤੇ ਟਿੱਪਣੀ ਨਹੀਂ ਕਰਦੇ ਤੇ ਨਾ ਹੀ ਕਿਸੇ ਮੌਜੂਦਾ ਜਾਂ ਸਾਬਕਾ ਕਰਮਚਾਰੀ ਦੇ ਨਿੱਜੀ ਮਾਮਲਿਆਂ ਦੇ ਬਾਰੇ ਵਿਚ ਗੱਲ ਕਰਦੇ ਹਾਂ।
ਸਾਬਕਾ ਫਲਾਈਟ ਅਟੈਂਡੇਂਟ ਨੇ ਕੀਤਾ ਖੁਲਾਸਾ
ਏਮਿਕੇਟਸ ਏਅਰਲਾਈਨ ਵਿਚ ਕੰਮ ਕਰ ਚੁੱਕੀ ਕਈ ਫਲਾਈਟ ਅਟੈਂਡੇਂਟ ਨੇ ਕਿਹਾ ਕਿ ਏਅਰ ਹੋਸਟੇਸ ਦੀ ਮੁਸਕਾਨ, ਪਰਫੈਕਟ ਹੇਅਰਸਟਾਈਲ ਤੇ ਸ਼ਾਨਦਾਰ ਯੂਨੀਫਾਰਮ ਦੇ ਪਿੱਛੇ ਕੰਪਨੀ ਵਲੋਂ ਲਾਗੂ ਕੀਤੇ ਗਏ ਕਈ ਸਖਤ ਨਿਯਮ-ਕਾਨੂੰਨ ਹਨ।
ਸਾਬਕਾ ਫਲਾਈਟ ਅਟੈਂਡੇਂਟ ਮਾਇਆ ਦੁਕਾਰਿਕ ਨੇ ਕਿਹਾ ਕਿ ਦੁਬਈ ਤੋਂ ਲੈ ਕੇ ਨਿਊਜ਼ੀਲੈਂਡ ਦੀ ਫਲਾਈਟ 17 ਘੰਟਿਆਂ ਦੀ ਹੈ ਤੇ ਉਸ ਦੌਰਾਨ ਕੰਮ ਕਰਨ ਦੀ ਜੋ ਹਕੀਕਤ ਹੈ ਉਹ ਸ਼ਾਇਦ ਹੀ ਕਦੇ ਸੋਸ਼ਲ ਮੀਡੀਆ ਪੇਜਾਂ ਉੱਤੇ ਦਿਖਾਈ ਦਿੰਦੀ ਹੈ। ਉਨ੍ਹਾਂ ਕਿਹਾ ਕਿ ਏਮਿਰੇਟਸ ਏਅਰਲਾਈਨ ਦੇ ਕੈਬਿਨ ਕਰੂ ਦੇ ਲਈ ਇਹ ਬਹੁਤ ਜ਼ਰੂਰੀ ਹੁੰਦੈ ਹੈ ਕਿ ਉਹ ਗਲੈਮਰਸ ਏਮਿਰੇਟਸ ਫੇਸ ਬਣਾਏ ਰੱਖਣ ਤੇ ਇਸ ਦੇ ਲਈ ਅਪੀਅਰੈਂਸ ਮੈਨੇਜਮੈਂਟ ਪ੍ਰੋਗਰਾਮ ਤੱਕ ਬਣਾ ਦਿੱਤਾ ਗਿਆ ਸੀ। ਇਸ ਪ੍ਰੋਗਰਾਮ ਨੂੰ ਇਮੇਜ ਤੇ ਰੂਪ ਰੰਗ ਉੱਤੇ ਨਿਗਰਾਨੀ ਰੱਖਣ ਵਾਲੇ ਅਫਸਰ ਚਲਾਉਂਦੇ ਸਨ। ਉਹ ਪੁਖਤਾ ਕਰਦੇ ਸਨ ਕਿ ਅਟੈਂਡੇਂਟ ਏਅਰਲਾਈਨ ਦੇ ਸਟੈਂਡਰਡ ਨੂੰ ਬਣਾਏ ਰੱਖਣ।
Also Read: ਕੋਰੋਨਾ ਸੰਕਟ ਅਜੇ ਬਰਕਰਾਰ, ਚੌਕਸ ਰਹਿਣ ਦੀ ਲੋੜ: WHO
ਯੂਨੀਫਾਰਮ ਨੂੰ ਲੈ ਕੇ ਸਖਤ ਨਿਯਮ
ਏਮਿਰੇਟਸ ਵਿਚ ਕੰਮ ਕਰ ਚੁੱਕੀ ਫਲਾਈਟ ਅਟੈਂਡੇਂਟ ਕਾਰਲਾ ਬੇਜਨ ਨੇ ਕਿਹਾ ਕਿ ਇਮੇਜ ਤੇ ਯੂਨੀਫਾਰਮ ਨੂੰ ਲੈ ਕੇ ਬਹੁਤ ਸਖਤ ਨਿਯਮ ਸਨ। ਜੇਕਰ ਯੂਨੀਫਾਰਮ ਰਾਹੀਂ ਕਿਸੇ ਦਾ ਟੈਟੂ ਦਿਖਦਾ ਹੁੰਦਾ ਸੀ ਤਾਂ ਉਸ ਨੂੰ ਜੌਬ ਨਹੀਂ ਮਿਲਦੀ ਸੀ।
ਫਲਾਈਟ ਅਟੈਂਡੇਂਟ ਦੇ ਭਾਰ ਦੇ ਮਾਮਲੇ ਵਿਚ ਏਮਿਰੇਟਸ ਏਅਰਲਾਈਨ ਇੰਡਸਟ੍ਰੀ ਦੇ ਮਾਣਕਾਂ ਤੋਂ ਕਿਤੇ ਅੱਗੇ ਜਾਂਦੀ ਹੋਈ ਨਜ਼ਰ ਆਉਂਦੀ ਹੈ। ਕਾਰਲਾ ਨੇ ਕਿਹਾ ਕਿ ਜਿਨ੍ਹਾਂ ਫਲਾਈਟ ਅਟੈਂਡੇਂਟ ਦਾ ਭਾਰ ਜ਼ਿਆਦਾ ਲੱਗਦਾ ਸੀ ਉਨ੍ਹਾਂ ਉੱਤੇ ਅਫਸਰ ਨਜ਼ਰ ਰੱਖਦੇ ਸਨ ਤੇ ਸਜ਼ਾ ਵੀ ਦਿੰਦੇ ਸਨ। ਇਨ੍ਹਾਂ ਅਫਸਰਾਂ ਨੂੰ ਸਟਾਫ ਦੇ ਕੁਝ ਲੋਕ ਵੇਟ ਪੁਲਿਸ ਕਹਿੰਦੇ ਸਨ।
ਇਕ ਸਾਬਕਾ ਐੱਚਆਰ ਅਧਿਕਾਰੀ ਨੇ ਦੱਸਿਆ ਕਿ ਪ੍ਰੋਗਰਾਮ ਵਿਚ ਸ਼ਾਮਲ ਲੋਕਾਂ ਨੂੰ ਡਾਈਟ ਤੇ ਐਕਸਰਸਾਈਜ਼ ਪਲਾਨ ਦਿੱਤਾ ਜਾਂਦਾ ਸੀ। ਕੋਈ ਪ੍ਰੋਗਰੈੱਸ ਨਾ ਹੋਣ ਉੱਤੇ ਚਿਤਾਵਨੀ ਦਿੱਤੀ ਜਾਂਦੀ ਸੀ, ਵਾਰ-ਵਾਰ ਵਜ਼ਨ ਚੈੱਕ ਕੀਤਾ ਜਾਂਦਾ ਸੀ ਤੇ ਕੁਝ ਮਾਮਲਿਆਂ ਵਿਚ ਤਾਂ ਸਜ਼ਾ ਵੀ ਦਿੱਤੀ ਜਾਂਦੀ ਸੀ। ਸਜ਼ਾ ਅਲੱਗ-ਅਲੱਗ ਤਰ੍ਹਾਂ ਦੀ ਹੁੰਦੀ ਸੀ, ਜਿਸ ਵਿਚ ਸੈਲਰੀ ਤੋਂ ਪੈਸੇ ਕੱਟਣਾ ਤੱਕ ਸ਼ਾਮਲ ਸੀ।
Also Read: 'ਬੀਟਿੰਗ ਦਿ ਰੀਟਰੀਟ': ਵਿਜੇ ਚੌਕ ਵਿਖੇ ਸ਼ਾਨਦਾਰ ਸ਼ੋਅ, ਗਣਤੰਤਰ ਦਿਵਸ ਸਮਾਰੋਹ ਸਮਾਪਤ
ਦੁਕਾਰਿਕਾ ਨੇ ਦੱਸਿਆ ਕਿ ਜੇਕਰ ਦਿੱਤੇ ਹੋਏ ਟਾਈਮ ਵਿਚ ਵਜ਼ਨ ਨਹੀਂ ਘਟਾਇਆ, ਤਾਂ ਜੌਬ ਵੀ ਜਾ ਸਕਦੀ ਸੀ। ਨਾਲ ਹੀ ਜੋ ਮਹਿਲਾਵਾਂ ਮੈਟਰਨਿਟੀ ਲੀਵ ਤੋਂ ਵਾਪਸ ਆਉਂਦੀਆਂ ਸਨ ਉਨ੍ਹਾਂ ਨੂੰ ਵੀ ਛੋਟ ਨਹੀਂ ਦਿੱਤੀ ਜਾਂਦੀ ਸੀ ਤੇ ਭਾਰ ਘਟਾਉਣ ਦੇ ਲਈ ਪੂਰੀ ਸਖਤੀ ਵਰਤੀ ਜਾਂਦੀ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Rohit Sharma : हिटमैन रोहित शर्मा ने सोशल मीडिया पर शेयर की अपनी खुशी, लिखा...
Crime News: मोहाली कोर्ट के बाहर मिला मानव कंकाल, इलाके में मची सनसनी
Mankirt Aulakh News: गायक मनकीरत औलख की कार का चालान, कार पर लगी थी काली फिल्म और हूटर