LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦਿੱਲੀ 'ਚ ਕੋਰੋਨਾ ਦੇ 24 ਘੰਟਿਆਂ ਵਿਚ 4483 ਨਵੇਂ ਮਾਮਲੇ, 28 ਲੋਕਾਂ ਦੀ ਹੋਈ ਮੌਤ

29j delhi

ਨਵੀਂ ਦਿੱਲੀ- ਰਾਜਧਾਨੀ ਦਿੱਲੀ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰਨਾ ਵਾਇਰਸ ਦੇ 4483 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 28 ਮੌਤਾਂ ਵੀ ਦਰਜ ਕੀਤੀਆਂ ਗਈਆਂ ਹਨ। ਉਥੇ ਹੀ ਇਨਫੈਕਸ਼ਨ ਦਰ 7.41 ਫੀਸਦੀ ਹੋਈ ਹੈ ਤੇ ਐਕਟਿਵ ਕੇਸ 24,800 ਹੋ ਗਏ ਹਨ। ਦਿੱਲੀ ਵਿਚ ਕੋਰੋਨਾ ਦੇ ਮਾਮਲਿਆਂ ਦੇ ਘੱਟ ਹੋਣ ਦਾ ਸਿਲਸਿਲਾ ਜਾਰੀ ਹੈ। ਹਾਲਾਂਕਿ ਬੀਤੇ ਦਿਨ ਦੀ ਤੁਲਨਾ ਵਿਚ ਅੱਜ 439 ਲੋਕ ਜ਼ਿਆਦਾ ਇਨਫੈਕਟਿਡ ਨਿਕਲੇ ਹਨ।

Also Read: ਕੋਰੋਨਾ ਸੰਕਟ ਅਜੇ ਬਰਕਰਾਰ, ਚੌਕਸ ਰਹਿਣ ਦੀ ਲੋੜ: WHO

ਇਸ ਤੋਂ ਪਹਿਲਾਂ ਸ਼ੁੱਕਰਵਾਰ  ਨੂੰ ਰਾਜਧਾਨੀ ਵਿਚ ਕੋਰੋਨਾ ਦੇ 4044 ਨਵੇਂ ਮਾਮਲੇ ਸਾਹਮਣੇ ਆਏ ਸਨ ਤੇ 25 ਲੋਕਾਂ ਦੀ ਮੌਤ ਹੋ ਗਈ ਸੀ। ਉਥੇ ਹੀ ਵੀਰਵਾਰ 27 ਜਨਵਰੀ ਨੂੰ ਦਿੱਲੀ ਵਿਚ 4291 ਨਵੇਂ ਮਾਮਲੇ ਮਿਲੇ ਸਨ ਤੇ 34 ਲੋਕਾਂ ਦੀ ਮੌਤ ਹੋਈ ਸੀ।

Also Read: 'ਬੀਟਿੰਗ ਦਿ ਰੀਟਰੀਟ': ਵਿਜੇ ਚੌਕ ਵਿਖੇ ਸ਼ਾਨਦਾਰ ਸ਼ੋਅ, ਗਣਤੰਤਰ ਦਿਵਸ ਸਮਾਰੋਹ ਸਮਾਪਤ

ਦੱਸ ਦਈਏ ਕਿ ਹੁਣ ਘੱਟ ਹੁੰਦੇ ਮਾਮਲਿਆਂ ਦੇ ਕਾਰਨ ਰਾਜਧਾਨੀ ਨੂੰ ਨਵੀਆਂ ਪਾਬੰਦੀਆਂ ਤੋਂ ਵੀ ਮੁਕਤ ਕਰ ਦਿੱਤਾ ਗਿਆ ਹੈ। ਦਿੱਲੀ ਵਿਚ ਹੁਣ ਵਿਆਹਾਂ ਵਿਚ 200 ਮਹਿਮਾਨ ਸ਼ਾਮਲ ਹੋ ਸਕਦੇ ਹਨ। ਇਸ ਤੋਂ ਪਹਿਲਾਂ ਮਹਿਮਾਨਾਂ ਦੀ ਗਿਣਤੀ 20 ਤੱਕ ਸੀਮਿਤ ਕਰ ਦਿੱਤੀ ਗਈ ਸੀ। ਰੈਸਟੋਰੈਂਟ ਵੀ 50 ਫੀਸਦੀ ਸਮਰੱਥਾ ਦੇ ਨਾਲ ਕੰਮ ਕਰ ਸਕਣਗੇ। ਪਰ ਸਕੂਲਾਂ ਨੂੰ ਲੈ ਕੇ ਸੂਬਾ ਸਰਕਾਰ ਨੇ ਅਜੇ ਕੋਈ ਫੈਸਲਾ ਨਹੀਂ ਲਿਆ ਹੈ। ਉਮੀਦ ਸੀ ਕਿ ਸਕੂਲ ਖੋਲ ਦਿੱਤੇ ਜਾਣਗੇ।

Also Read: ਪੰਜਾਬ ਲੋਕ ਕਾਂਗਰਸ ਪਾਰਟੀ ਨੇ ਐਲਾਨ ਕੀਤੇ 7 ਨਵੇਂ ਉਮੀਦਵਾਰ, ਦੇਖੋ ਸੂਚੀ

ਓਧਰ ਵੀਕੈਂਡ ਕਰਫਿਊ ਵੀ ਹੱਟ ਚੁੱਕਿਆ ਹੈ ਤੇ 50 ਫੀਸਦੀ ਸਮਰੱਥਾ ਦੇ ਨਾਲ ਸਿਨੇਮਾ ਹਾਲ ਖੋਲਣ ਦੀ ਆਗਿਆ ਵੀ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਰਾਜਧਾਨੀ ਦੇ ਦੁਕਾਨਦਾਰਾਂ ਨੂੰ ਵੀ ਵੱਡੀ ਰਾਹਤ ਦੇ ਦਿੱਤੀ ਗਈ ਹੈ। ਦਿੱਲੀ ਵਿਚ ਬਜ਼ਾਰਾਂ ਨੂੰ ਪਹਿਲਾਂ ਆਡ-ਈਵਨ ਰਾਹੀਂ ਖੋਲਣ ਦੀ ਆਗਿਆ ਸੀ। ਇਸ ਨੂੰ ਹੁਣ ਹਟਾ ਦਿੱਤਾ ਗਿਆ ਹੈ। ਹੁਣ ਰੋਜ਼ਾਨਾ ਸਾਰੀਆਂ ਦੁਕਾਨਾਂ ਖੁੱਲ ਸਕਣਗੀਆਂ।

In The Market