LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬਲੈਕ ਤੇ ਵ੍ਹਾਈਟ ਫੰਗਸ ਤੋਂ ਬਾਅਦ ਹੁਣ ਇਸ ਫੰਗਸ ਦਾ ਵਧਿਆ ਖਤਰਾ

fungus 1

ਨਵੀਂ ਦਿੱਲੀ (ਇੰਟ.)- ਕੋਰੋਨਾ ਵਾਇਰਸ ਤੋਂ ਠੀਕ ਹੋਏ ਲੋਕਾਂ ਵਿਚ ਬਲੈਕ ਫੰਗਸ ਪੈਰ ਪਸਾਰ ਰਿਹਾ ਹੈ। ਇਸ ਵਿਚਾਲੇ (White fungus) ਵ੍ਹਾਈਟ ਫੰਗਸ ਹੋਣ ਦਾ ਵੀ ਪਤਾ ਲੱਗਾ ਅਤੇ ਹੁਣ ਦੇਸ਼ ਵਿਚ ਯੈਲੋ ਫੰਗਸ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਕੇਸ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿਚ ਮਿਲਿਆ ਹੈ। ਡਾਕਟਰਾਂ ਦੀ ਮੰਨੀਏ ਤਾਂ ਇਹ (Yellow fungus)ਯੈਲੋ ਫੰਗਸ ਬਲੈਕ ਅਤੇ ਵ੍ਹਾਈਟ ਫੰਗਸ ਤੋਂ ਕਿਤੇ ਜ਼ਿਆਦਾ ਖਤਰਨਾਕ ਹੈ। ਡਾਕਟਰ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਜਦੋਂ ਇਹ ਕਿਸੇ ਇਨਸਾਨ ਵਿਚ ਮਿਲਿਆ ਹੈ।

ਇਹ ਵੀ ਪੜ੍ਹੋ: ਦਿੱਲੀ ਪੁਲਿਸ ਦੀ ਕ੍ਰਾਈਮ ਬਰਾਂਚ ਕਰੇਗੀ ਸਾਗਰ ਰਾਣਾ ਕਤਲ ਕੇਸ ਦੀ ਜਾਂਚ

ਇਹ ਵੀ ਪੜ੍ਹੋ- ਅਮਰੀਕਾ ਵਿਚ ਚੱਲੀਆਂ ਗੋਲੀਆਂ, 6 ਸਾਲਾ ਬੱਚੇ ਦੀ ਮੌਤ 

ਯੈਲੋ ਫੰਗਸ ਜਿਸ ਮਰੀਜ਼ ਵਿਚ ਮਿਲਿਆ ਹੈ, ਉਸ ਦੀ ਉਮਰ 45 ਸਾਲ ਦੀ ਹੈ। ਉਹ ਕੁਝ ਦਿਨ ਪਹਿਲਾਂ ਹੀ ਕੋਰੋਨਾ ਤੋਂ ਠੀਕ ਹੋਇਆ ਹੈ। ਮਰੀਜ਼ ਡਾਇਬਟੀਜ਼ ਪੀੜਤ ਵੀ ਹੈ। ਇਹ ਮਰੀਜ਼ ਗਾਜ਼ੀਆਬਾਦ ਦੇ ਈ.ਐੱਨ.ਟੀ. ਸਰਜਨ ਨੂੰ ਦਿਖਾਉਣ ਪਹੁੰਚਿਆ ਸੀ। ਡਾਕਟਰ ਨੇ ਜਾਂਚ ਦੌਰਾਨ ਪਤਾ ਲਗਾਇਆ ਕਿ ਉਸ ਨੂੰ ਯੈਲੋ ਫੰਗਸ ਹੈ।
ਇੱਕ ਪਾਸੇ ਤਾਂ ਕੋਰੋਨਾਵਾਇਰਸ ਮਹਾਮਾਰੀ ਨੇ ਸਮੁੱਚੇ ਭਾਰਤ ਵਾਸੀਆਂ ਨੂੰ ਪਰੇਸ਼ਾਨ ਕੀਤਾ ਹੋਇਆ ਹੈ ਤੇ ਉੱਪਰੋਂ ਬਲੈਕ ਫ਼ੰਗਸ (Black fungus) ਅਤੇ ਵ੍ਹਾਈਟ ਫ਼ੰਗਸ (White fungus)ਵਰਗੇ ਰੋਗਾਂ ਨੇ ਇਸ ਪਰੇਸ਼ਾਨੀ ਵਿੱਚ ਵਾਧਾ ਕੀਤਾ ਹੋਇਆ ਹੈ। ਉੱਤੋਂ ਹੁਣ ਦੇਸ਼ ਦੇ ਉੱਤਰ ਪ੍ਰਦੇਸ਼ ਸੂਬੇ ਦੇ ਸ਼ਹਿਰ ਗ਼ਾਜ਼ੀਆਬਾਦ ਵਿੱਚ ਯੈਲੋ ਫ਼ੰਗਸ (ਯੈਲੋ ਫੰਗਸ) ਦਾ ਪਹਿਲਾ ਮਾਮਲਾ ਸਾਹਮਣੇ ਆ ਗਿਆ ਹੈ।

ਮਾਹਿਰਾਂ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਯੈਲੋ ਫ਼ੰਗਸ ਤਾਂ ਬਾਕੀ ਦੀਆਂ ਦੋ ਕਿਸਮ ਦੀਆਂ ਫ਼ੰਗਸ ਤੋਂ ਵੀ ਵਧੇਰੇ ਘਾਤਕ ਹੈ। ਯੈਲੋ ਫ਼ੰਗਸ ਦਾ ਜਿਹੜਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ, ਉਸ ਦਾ ਇਲਾਜ ਹੁਣ ਗ਼ਾਜ਼ੀਆਬਾਦ ਦੇ ਇੱਕ ਹਸਪਤਾਲ ਵਿਚ ਚੱਲ ਰਿਹਾ ਹੈ।

ਇਹ ਹਨ ਲੱਛਣ
ਯੈਲੋ ਫ਼ੰਗਸ ਤੋਂ ਪੀੜਤ ਹੋਣ ਨਾਲ ਸਰੀਰ ਵਿੱਚ ਸੁਸਤੀ ਆ ਜਾਂਦੀ ਹੈ, ਭੁੱਖ ਘੱਟ ਲੱਗਦੀ ਹੈ ਜਾਂ ਬਿਲਕੁਲ ਵੀ ਨਹੀਂ ਲੱਗਦੀ ਤੇ ਭਾਰ ਘਟਣ ਲੱਗਦਾ ਹੈ। ਗੱਭੀਰ ਮਾਮਲਿਆਂ ਵਿੱਚ ਸਰੀਰ ਦੇ ਹਿੱਸਿਆਂ ਵਿੱਚੋਂ ਪੀਕ ਨਿੱਕਲਣ ਲੱਗਦੀ ਹੈ ਤੇ ਖੁੱਲ੍ਹੇ ਜ਼ਖ਼ਮ ਠੀਕ ਹੋਣ ਵਿਚ ਕਾਫ਼ੀ ਸਮਾਂ ਲੱਗਦਾ ਹੈ, ਮਰੀਜ਼ ਕੁਪੋਸ਼ਣ ਦਾ ਸ਼ਿਕਾਰ ਹੁੰਦਾ ਜਾਪਦਾ ਹੈ ਤੇ ਕਿਸੇ ਅੰਗ ਦੇ ਫ਼ੇਲ੍ਹ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਅੱਖਾਂ ਅੰਦਰ ਨੂੰ ਧਸ ਜਾਂਦੀਆਂ ਹਨ।

In The Market