ਨਵੀਂ ਦਿੱਲੀ: ਅਦਾਕਾਰਾ ਮਾਧੁਰੀ ਦੀਕਸ਼ਿਤ (Actress Madhuri Dixit) ਦੀ ਮਾਂ ਸਨੇਹ ਲਤਾ ਦੀਕਸ਼ਿਤ ਦਾ 12 ਮਾਰਚ ਦੀ ਸਵੇਰ ਨੂੰ ਦਿਹਾਂਤ ਹੋ ਗਿਆ ਸੀ। 91 ਸਾਲ ਦੀ ਉਮਰ 'ਚ ਫ਼ਾਨੀ ਸੰਸਾਰ ਨੂੰ ਅਲਵਿਦਾ ਕਿਹਾ। ਮਾਧੁਰੀ ਦੀਕਸ਼ਿਤ ਦੇ ਪਰਿਵਾਰਕ ਦੋਸਤ ਰਿੰਕੂ ਰਾਕੇਸ਼ ਨਾਥ ਨੇ ਇਹ ਜਾਣਕਾਰੀ ਦਿੱਤੀ। ਜਦਕਿ ਮਾਧੁਰੀ ਅਤੇ ਉਨ੍ਹਾਂ ਦੇ ਪਤੀ ਸ਼੍ਰੀਰਾਮ ਨੇਨੇ ਨੇ ਇਹ ਦੁਖਦ ਖਬਰ ਸਾਂਝੀ ਕੀਤੀ ਹੈ।
View this post on Instagram
ਬਿਆਨ ਵਿੱਚ, ਉਨ੍ਹਾਂ ਨੇ ਲਿਖਿਆ - ਸਾਡੀ ਪਿਆਰੀ ਆਈ, ਸਨੇਹ ਲਤਾ ਦੀਕਸ਼ਿਤ ਦਾ ਅੱਜ ਸਵੇਰੇ ਆਪਣੇ ਨਜ਼ਦੀਕੀਆਂ ਵਿਚਕਾਰ ਸ਼ਾਂਤੀ ਨਾਲ ਦੇਹਾਂਤ ਹੋ ਗਿਆ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਅੰਤਿਮ ਸੰਸਕਾਰ ਵਰਲੀ ਦੇ ਸ਼ਮਸ਼ਾਨਘਾਟ 'ਚ ਬਾਅਦ ਦੁਪਹਿਰ 3 ਤੋਂ 4 ਵਜੇ ਦਰਮਿਆਨ ਕੀਤਾ ਜਾਵੇਗਾ।
ਮਾਂ ਦਾ 90ਵਾਂ ਜਨਮਦਿਨ
27 ਜੂਨ, 2022 ਨੂੰ ਮਾਧੁਰੀ ਦੀਕਸ਼ਿਤ ਨੇ ਆਪਣੇ ਇੰਸਟਾ 'ਤੇ ਆਪਣੀ ਪਿਆਰੀ ਮਾਂ ਸਨੇਹ ਲਤਾ ਦੀਕਸ਼ਿਤ ਦੀਆਂ ਤਸਵੀਰਾਂ ਦੀ ਇੱਕ ਲੜੀ ਪੋਸਟ ਕੀਤੀ। ਪਹਿਲੀ ਤਸਵੀਰ ਵਿੱਚ ਮਾਧੁਰੀ ਆਪਣੀ ਮਾਂ ਅਤੇ ਆਪਣੇ ਪਿਆਰੇ ਪਤੀ ਸ਼੍ਰੀਰਾਮ ਨੇਨੇ ਨਾਲ ਪੋਜ਼ ਦਿੰਦੇ ਹੋਏ ਦੇਖ ਸਕਦੇ ਹਾਂ। ਤਸਵੀਰਾਂ 'ਚ ਸਨੇਹਲਤਾ ਦੀ ਫੋਟੋ ਦੇਖ ਸਕਦੇ ਹਾਂ। ਜਿਵੇਂ ਹੀ ਮਾਧੁਰੀ ਦੀ ਮਾਂ 90 ਸਾਲ ਦੀ ਹੋ ਗਈ, ਮਾਧੁਰੀ ਨੇ ਆਪਣੀ ਮਾਂ ਲਈ ਸਭ ਤੋਂ ਖੂਬਸੂਰਤ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਲਿਖੀਆਂ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Chandigarh Mayor Elections 2025: भाजपा की हरप्रीत कौर बबला बनी चंडीगढ़ की नई मेयर
रोदाना दूध में ये काली चीज मिलाकर पिएं, पेट से जुड़ी यह बीमारियां हो जाएगी छूमंतर
Raw Carrot Benefits: कच्ची गाजर खाने से होते हैं कई फायदे, रोजाना बस 1 भी काफी