LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸ਼ੂਗਰ ਦੇ ਮਰੀਜ਼ਾਂ ਨੂੰ Harvard ਦੀ ਸਲਾਹ: ਇਨ੍ਹਾਂ ਚੀਜ਼ਾਂ ਤੋਂ ਰੱਖੋ ਬਚਾਅ, ਉਮਰ ਭਰ ਨਹੀਂ ਵਧੇਗੀ ਬਲੱਡ ਸ਼ੂਗਰ

11j sugar

ਨਵੀਂ ਦਿੱਲੀ- ਸ਼ੂਗਰ ਦੇ ਮਰੀਜ਼ਾਂ ਨੂੰ ਕੀ ਖਾਣਾ ਚਾਹੀਦਾ ਹੈ? ਇਹ ਇੱਕ ਅਜਿਹਾ ਸਵਾਲ ਹੈ ਜਿਸਦਾ ਜਵਾਬ ਹਰ ਸ਼ੂਗਰ ਮਰੀਜ਼ ਜਾਣਨਾ ਚਾਹੁੰਦਾ ਹੈ ਅਤੇ ਕਾਇਦੇ ਨਾਲ ਉਸ ਨੂੰ ਪਤਾ ਵੀ ਹੋਣਾ ਚਾਹੀਦਾ ਹੈ। ਅਸਲ ਵਿਚ ਡਾਇਬਟੀਜ਼ ਦਾ ਕੰਟਰੋਲ ਵਿਚ ਰਹਿਣਾ ਖਾਣ-ਪੀਣ ਦੀਆਂ ਆਦਤਾਂ ਉੱਤੇ ਹੀ ਨਿਰਭਰ ਹੈ। ਵੈਸੇ ਤਾਂ ਡਾਇਬਟੀਜ਼ ਦਾ ਕੋਈ ਪੱਕਾ ਇਲਾਜ ਨਹੀਂ ਹੈ ਤੇ ਜੇਕਰ ਤੁਸੀਂ ਖਾਣ-ਪੀਣ ਦਾ ਧਿਆਨ ਨਹੀਂ ਰੱਖਦੇ ਤਾਂ ਤੁਸੀਂ ਆਪਣੀ ਹਾਲਤ ਨੂੰ ਗੰਭੀਰ ਹੋਣ ਤੋਂ ਨਹੀਂ ਬਚਾ ਸਕਦੇ।

Also Read: Canada ਨੇ ਸਿਗਰਟਨੋਸ਼ੀ ਨੂੰ ਲੈ ਕੇ ਚੁੱਕਿਆ ਵੱਡਾ ਕਦਮ, ਹਰ ਸਿਗਰਟ 'ਤੇ ਲਿਖੀ ਜਾਵੇਗੀ 'Warning'

ਡਾਇਬਟੀਜ਼ ਵਿਚ ਬਲੱਡ ਸ਼ੂਗਰ ਵਧਣ ਕਾਰਨ ਮਰੀਜ਼ ਨੂੰ ਕਈ ਗੰਭੀਰ ਸਿਹਤ ਸਬੰਧੀ ਸਮੱਸਿਆਵਾਂ ਦਾ ਜੋਖਿਮ ਹੋ ਸਕਦਾ ਹੈ। ਇਹੀ ਕਾਰਨ ਹੈ ਕਿ ਤੁਹਾਨੂੰ ਸ਼ੂਗਰ ਨੂੰ ਕੰਟਰੋਲ ਵਿਚ ਰੱਖਣਾ ਚਾਹੀਦਾ ਹੈ। ਬਲੱਡ ਸ਼ੂਗਰ ਕੰਟਰੋਲ ਵਿਚ ਰੱਖਣ ਦੇ ਉਪਾਅ ਵਿਚ ਸਭ ਤੋਂ ਪਹਿਲਾ ਸਥਾਨ ਖਾਣ-ਪੀਣ ਦਾ ਹੈ। ਸ਼ੂਗਰ ਦੇ ਮਰੀਜ਼ਾਂ ਨੂੰ ਗਲਾਈਸੈਮਿਕ ਇੰਡੈਕਸ ਵਿਚ ਜ਼ਿਆਦਾ ਚੀਜ਼ਾਂ ਤੋਂ ਇਲਾਵਾ ਕਾਰਬੋਹਾਈਡ੍ਰੇਟ, ਪ੍ਰੋਟੀਨ ਤੇ ਫੈਟ ਵਾਲੀਆਂ ਚੀਜ਼ਾਂ ਦਾ ਵਧੇਰੇ ਸੇਵਨ ਨਹੀਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਹਾਵਰਡ ਹੈਲਥ ਦੇ ਅਨੁਸਾਰ ਅਜਿਹੀਆਂ ਚੀਜ਼ਾਂ ਹਨ, ਜੋ ਡਾਇਬਟੀਜ਼ ਦੇ ਮਰੀਜ਼ਾਂ ਦੀ ਹਾਲਤ ਹੋਰ ਵਧੇਰੇ ਵਿਗਾੜ ਸਕਦੀਆਂ ਹਨ। ਭਲਾਈ ਇਸੇ ਵਿਚ ਹੈ ਕਿ ਤੁਹਾਨੂੰ ਬਲੱਡ ਸ਼ੂਗਰ ਕੰਟਰੋਲ ਵਿਚ ਰੱਖਣ ਦੇ ਲਈ ਇਨ੍ਹਾਂ ਚੀਜ਼ਾਂ ਨੂੰ ਖਾਣ ਤੋਂ ਬਚਣਾ ਚਾਹੀਦਾ ਹੈ ਜਾਂ ਫਿਰ ਬਹੁਤ ਘੱਟ ਮਾਤਰਾ ਵਿਚ ਖਾਣਾ ਚਾਹੀਦਾ ਹੈ।

ਜਦੋਂ ਤੁਸੀਂ ਕਾਰਬਸ ਖਾਂਦੇ ਹੋ ਤਾਂ ਉਹ ਪੋਸ਼ਕ ਤੱਤਾਂ ਤੋਂ ਭਰਪੂਰ ਖਾਣ ਵਾਲੇ ਪਦਾਰਥਾਂ ਨਾਲ ਬਣਿਆ ਹੋਣਾ ਚਾਹੀਦਾ ਹੈ, ਜਿਵੇਂ ਕਿ ਸਬਜ਼ੀਆਂ, ਸਾਬਤ ਅਨਾਜ, ਫਲ, ਫਲੀਆਂ ਤੇ ਡੇਅਰੀ ਉਤਪਾਦ। ਪ੍ਰੋਸੈਸਡ ਫੂਡ, ਐਡੇਡ ਫੈਟ, ਸ਼ੂਗਰ ਤੇ ਸੋਡੀਅਮ ਵਾਲੀਆਂ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ। ਇਨ੍ਹਾਂ ਵਿਚ ਮਿਲਣ ਵਾਲੇ ਕਾਰਬਸ ਹਾਨੀਕਾਰਕ ਹੁੰਦੇ ਹਨ।

Also Read: Sidhu Moosewla Birthday: ਅਜਿਹਾ ਪੰਜਾਬੀ ਸਿਤਾਰਾ, ਜਿਸ ਨੇ ਦੁਨੀਆ 'ਤੇ ਛੱਡੀ ਵੱਖਰੀ ਛਾਪ

ਸੈਚੂਰੇਟੇਡ ਚਰਬੀ ਦੇ ਸੇਵਨ ਨੂੰ ਘਟਾਓ
ਸ਼ੂਗਰ ਦੇ ਮਰੀਜ਼ਾਂ ਨੂੰ ਸੈਚੂਰੇਟੇਡ ਚਰਬੀ ਦਾ ਸੇਵਨ ਨਹੀਂ ਕਰਨਾ ਚਾਹੀਦਾ ਜਾਂ ਇਸ ਨੂੰ ਬਹੁਤ ਘੱਟ ਕਰਨਾ ਚਾਹੀਦਾ। ਇਹ ਮੁੱਖ ਤੌਰ 'ਤੇ ਜਾਨਵਰਾਂ ਦੇ ਉਤਪਾਦਾਂ ਵਿੱਚ ਪਾਇਆ ਜਾਂਦਾ ਹੈ। ਚੰਗੀ ਚਰਬੀ ਵਾਲੇ ਜੈਤੂਨ ਦਾ ਤੇਲ ਵੀ ਘੱਟ ਮਾਤਰਾ ਵਿਚ ਖਾਣਾ ਚਾਹੀਦਾ ਹੈ।

ਮਿੱਠੇ ਪੀਣ ਵਾਲੇ ਪਦਾਰਥਾਂ ਤੋਂ ਪਰਹੇਜ਼
ਸ਼ੂਗਰ ਦੇ ਮਰੀਜ਼ਾਂ ਨੂੰ ਖੰਡ ਵਾਲੇ ਮਿੱਠੇ ਪੀਣ ਵਾਲੇ ਪਦਾਰਥਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਉੱਚ ਫਰੂਟੋਜ਼ ਕਾਰਨ ਦਾ ਸ਼ਰਬਤ ਜਾਂ ਸੁਕਰੋਜ਼ ਵਾਲੀਆਂ ਮਿਠਾਈਆਂ ਬਲੱਡ ਸ਼ੂਗਰ ਨੂੰ ਤੇਜ਼ੀ ਨਾਲ ਵਧਾ ਸਕਦੀਆਂ ਹਨ। ਇਸ ਦੀ ਬਜਾਏ ਸਾਦਾ ਪਾਣੀ ਪੀਣਾ ਚਾਹੀਦਾ ਹੈ।

ਘੱਟ ਲੂਣ ਖਾਓ
ਲੂਣ ਦਾ ਜ਼ਿਆਦਾ ਸੇਵਨ ਨਾ ਸਿਰਫ ਬਲੱਡ ਸ਼ੂਗਰ ਨੂੰ ਪ੍ਰਭਾਵਿਤ ਕਰਦਾ ਹੈ ਬਲਕਿ ਇਹ ਕਈ ਗੰਭੀਰ ਸਮੱਸਿਆਵਾਂ, ਖਾਸ ਕਰਕੇ ਦਿਲ ਨਾਲ ਸਬੰਧਤ ਬਿਮਾਰੀਆਂ ਦੇ ਜੋਖਮ ਨੂੰ ਵੀ ਵਧਾ ਸਕਦਾ ਹੈ। ਜੇਕਰ ਤੁਸੀਂ ਹਾਈ ਬਲੱਡ ਪ੍ਰੈਸ਼ਰ ਦੇ ਸ਼ਿਕਾਰ ਹੋ ਤਾਂ ਤੁਹਾਨੂੰ ਪ੍ਰਤੀ ਦਿਨ 2,300 ਮਿਲੀਗ੍ਰਾਮ ਤੋਂ ਘੱਟ ਨਮਕ ਦਾ ਸੇਵਨ ਕਰਨਾ ਚਾਹੀਦਾ ਹੈ।

ਸ਼ਰਾਬ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰੋ
ਹਾਲਾਂਕਿ ਸ਼ਰਾਬ ਦੇ ਸੇਵਨ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨਾ ਚਾਹੀਦਾ ਹੈ, ਪਰ ਜੇਕਰ ਤੁਸੀਂ ਇਸ ਨੂੰ ਲੈ ਰਹੇ ਹੋ ਤਾਂ ਇਸ ਨੂੰ ਬਹੁਤ ਘੱਟ ਮਾਤਰਾ ਵਿੱਚ ਲਓ। ਔਰਤਾਂ ਲਈ ਇੱਕ ਦਿਨ ਵਿੱਚ ਇੱਕ ਡ੍ਰਿੰਕ ਪੀਣ ਅਤੇ ਪੁਰਸ਼ਾਂ ਲਈ ਇੱਕ ਦਿਨ ਵਿੱਚ ਦੋ ਡ੍ਰਿੰਕ ਪੀਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਇਨਸੁਲਿਨ ਜਾਂ ਕੁਝ ਹੋਰ ਦਵਾਈਆਂ ਲੈਣ ਵਾਲੇ ਲੋਕਾਂ ਲਈ ਅਲਕੋਹਲ ਖਤਰਨਾਕ ਹੈ।

ਇਹ ਲੇਖ ਸਿਰਫ਼ ਆਮ ਜਾਣਕਾਰੀ ਲਈ ਹੈ। ਵਧੇਰੇ ਵੇਰਵਿਆਂ ਲਈ ਹਮੇਸ਼ਾਂ ਆਪਣੇ ਡਾਕਟਰ ਨਾਲ ਸੰਪਰਕ ਕਰੋ।

In The Market