ਨਵੀਂ ਦਿੱਲੀ- ਹਵਾਈ ਜਹਾਜ਼ ਉਡਾਉਣਾ ਆਪਣੇ ਆਪ ਕਿਸੇ ਐਡਵੇਂਚਰ ਤੋਂ ਘੱਟ ਨਹੀਂ ਹੈ। ਪਰ ਜਦੋਂ ਕੋਈ 7 ਸਾਲ ਦਾ ਬੱਚਾ ਇਸ ਨੂੰ ਉਡਾਏ ਤਾਂ ਹੈਰਾਨ ਹੋਣਾ ਲਾਜ਼ਮੀ ਹੈ। ਦਰਅਸਲ ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਇਕ ਬੱਚਾ ਪਲੇਨ ਉਡਾਉਂਦੇ ਹੋਏ ਨਜ਼ਰ ਆ ਰਿਹਾ ਹੈ। ਹਾਲਾਂਕਿ ਉਸ ਦੇ ਨਾਲ ਇਕ ਪ੍ਰੋਫੈਸ਼ਨਲ ਪਾਇਲਟ ਵੀ ਮੌਜੂਦ ਹੈ, ਪਰ ਬੱਚੇ ਦੀ ਕਾਬਲੀਅਤ ਦੇਖਕੇ ਹਰ ਕੋਈ ਦੰਗ ਰਿਹਾ ਗਿਆ ਹੈ।
Also Read: 7th pay commission: ਜੁਲਾਈ 'ਚ ਵਧ ਸਕਦੈ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ, ਇੰਨਾ ਹੋ ਸਕਦੈ ਵਾਧਾ
ਇਸ ਵੀਡੀਓ ਨੂੰ ਯੂ-ਟਿਊਬ ਉੱਤੇ 310Pilot ਨਾਂ ਦੇ ਚੈਨਲ ਉੱਤੇ ਅਪਲੋਡ ਕੀਤਾ ਗਿਆ ਹੈ। ਇਸ ਚੈਨਲ ਉੱਤੇ ਅਕਸਰ ਐਵਿਏਸ਼ਨ ਨਾਲ ਜੁੜੇ ਦਿਲਚਸਪ ਵੀਡੀਓ ਸ਼ੇਅਰ ਕੀਤੇ ਜਾਂਦੇ ਹਨ। ਪਿਛਲੇ ਹਫਤੇ ਵੀ ਇਸ ਉੱਤੇ ਇਕ ਬੱਚੇ ਦਾ ਜਹਾਜ਼ ਉਡਾਉਣ ਦਾ ਵੀਡੀਓ ਅਪਲੋਡ ਕੀਤਾ ਗਿਆ ਹੈ। ਹਾਲਾਂਕਿ ਉਸ ਤੋਂ ਜ਼ਿਆਦਾ ਚਰਚਾ ਨਵੰਬਰ 2021 ਵਿਚ ਅਪਲੋਡ ਕੀਤੇ ਇਕ ਵੀਡੀਓ ਦੀ ਹੋ ਰਹੀ ਹੈ, ਜਿਸ ਵਿਚ ਇਕ ਸੱਤ ਸਾਲ ਦਾ ਬੱਚਾ ਹਵਾਈ ਜਹਾਜ਼ ਉਡਾਉਂਦੇ ਹੋਏ ਨਜ਼ਰ ਆ ਰਿਹਾ ਹੈ।
ਜਦੋਂ ਪਾਇਲਟ ਦੀ ਸੀਟ ਉੱਚੇ ਬੈਠਾ ਬੱਚਾ
ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਕ ਮਿੰਨੀ ਪਲੇਨ ਵਿਚ ਪਾਇਲਟ ਵਾਲੀਆਂ ਸੀਟਾਂ ਉੱਤੇ ਦੋ ਲੋਕ ਬੈਠੇ ਨਜ਼ਰ ਆ ਰਹੇ ਹਨ। ਇਕ ਵਿਅਕਤੀ ਤਾਂ ਉਮਰ ਦਰਾਜ਼ ਹੈ, ਪਰ ਦੂਜਾ ਬੱਚਾ ਹੈ। ਵੀਡੀਓ ਮੁਤਾਬਕ ਇਸ ਬੱਚੇ ਦੀ ਉਮਰ 7 ਸਾਲ ਹੈ। ਰਨਵੇ ਤੋਂ ਪਲੇਨ ਉੱਡਦਾ ਹੈ ਤੇ ਥੋੜੀ ਦੇਰ ਵਿਚ ਹੀ ਹਵਾ ਨਾਲ ਗੱਲਾਂ ਕਰਨ ਲੱਗਦਾ ਹੈ।
Also Read: ਨਸ਼ਿਆਂ 'ਤੇ ਪੰਜਾਬ ਸਰਕਾਰ ਦਾ ਐਕਸ਼ਨ ਪਲਾਨ: CM ਮਾਨ ਨੇ DCs ਤੇ SSPs ਨਾਲ ਕੀਤੀ ਮੀਟਿੰਗ
ਆਸਮਾਨ ਵਿਚ ਉੱਡਦੇ ਹੋਏ ਪਲੇਨ ਨੂੰ ਬੱਚਾ ਕਿਸੇ ਪ੍ਰੋਫੈਸ਼ਨਲ ਪਾਇਲਟ ਦੀ ਤਰ੍ਹਾਂ ਟ੍ਰੀਟ ਕਰਦਾ ਹੈ। ਉਸ ਨੂੰ ਕੰਟਰੋਲ ਰੂਮ ਨਾਲ ਗੱਲ ਕਰਦੇ ਹੋਏ ਵੀ ਦੇਖਿਆ ਜਾ ਸਕਦਾ ਹੈ। ਵੀਡੀਓ ਵਿਚ ਉਹ ਕਦੇ ਹੱਸਦਾ ਹੋਇਆ ਨਜ਼ਰ ਆਉਂਦਾ ਹੈ ਤੇ ਕਦੇ ਗੁਨ-ਗੁਨਾਉਂਦੇ ਹੋਏ। ਲੈਂਡਿੰਗ ਦੇ ਵੇਲੇ ਕਾਫੀ ਖੁਸ਼ ਨਜ਼ਰ ਆਉਂਦਾ ਹੈ। ਚੈਨਲ ਦੇ ਮੁਤਾਬਕ ਅਜਿਹੇ ਵੀਡੀਓ ਸਿਰਫ ਮਨੋਰੰਜਨ ਦੇ ਟੀਚੇ ਨਾਲ ਬਣਾਏ ਜਾਂਦੇ ਹਨ। ਇਹ ਉਡਾਣ ਅਮਰੀਕਾ ਦੇ Chicago Aurora Airpor ਤੋਂ ਭਰੀ ਗਈ ਸੀ। ਯੂ-ਟਿਊਬ ਉੱਤੇ ਇਸ ਵੀਡੀਓ ਨੂੰ 24 ਲੱਖ ਤੋਂ ਵਧੇਰੇ ਵਾਰ ਦੇਖਿਆ ਗਿਆ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Jammu-Kashmir : कश्मीर में सीजन की पहली बर्फबारी,पहाड़ों पर दिखी बर्फ की सफेद चादर
China News: चीन में एक छात्र ने लोगों पर किया हथियार से हमला, 8 की मौत,17 से अधिक घायल
Philippines News: फिलीपींस में तूफान ने मचाई तबाही, 250,000 से अधिक लोग बेघर